ਭੱਜੀ ਦੇ ਵਿਆਹ ਲਈ ਜਲੰਧਰ ਪਹੁੰਚੇਗਾ ਭਾਰਤ ਦਾ ਸਭ ਤੋਂ ਅਮੀਰ ਪਰਿਵਾਰ, ਇਹ ਕ੍ਰਿਕਟਰ ਵੀ ਲਾਉਣਗੇ ਰੌਣਕਾਂ (ਤਸਵੀਰਾਂ)

10/28/2015 10:04:33 AM


ਜਲੰਧਰ— ਕੱਲ੍ਹ ਯਾਨੀ ਵੀਰਵਾਰ ਨੂੰ ਕ੍ਰਿਕਟਰ ਹਰਭਜਨ ਸਿੰਘ ਦਾ ਵਿਆਹ ਧੂਮ-ਧਾਮ ਨਾਲ ਪੰਜਾਬ ਦੇ ਸ਼ਹਿਰ ਜਲੰਧਰ ਵਿਖੇ ਹੋਵੇਗਾ। ਇਸ ਵਿਆਹ ਸਮਾਗਮ ਵਿਚ ਦੇਸ਼ ਭਰ ਦੀਆਂ ਉੱਘੀਆਂ ਸ਼ਖਸੀਅਤਾਂ ਸ਼ਾਮਲ ਹੋਣਗੀਆਂ। ਖਾਸ ਤੌਰ ''ਤੇ ਭਾਰਤ ਦਾ ਸਭ ਤੋਂ ਅਮੀਰ ਪਰਿਵਾਰ ਯਾਨੀ ਕਿ ਅੰਬਾਨੀ ਪਰਿਵਾਰ ਇਸ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਪੰਜਾਬ ਆ ਰਿਹਾ ਹੈ। ਰਿਲਾਇੰਸ ਇੰਡਸਟਰੀ ਦੇ ਮਾਲਕ ਮੁਕੇਸ਼ ਅੰਬਾਨੀ ਆਪਣੀ ਪਤਨੀ ਨੀਤਾ ਅੰਬਾਨੀ ਅਤੇ ਬੱਚਿਆਂ ਦੇ ਨਾਲ ਇਸ ਵਿਆਹ ਸਮਾਗਮ ਵਿਚ ਸ਼ਾਮਲ ਹੋ ਕੇ ਇਸ ਦੀ ਸ਼ਾਨ ਨੂੰ ਹੋਰ ਵਧਾਉਣਗੇ। 
ਭੱਜੀ ਦੇ ਵਿਆਹ ਵਿਚ ਕ੍ਰਿਕਟਰ ਯੁਵਰਾਜ ਸਿੰਘ ਅਤੇ ਵਿਰਾਟ ਕੋਹਲੀ ਵੀ ਸ਼ਾਮਲ ਹੋ ਕੇ ਆਪਣੇ ਦੋਸਤ ਦੀਆਂ ਖੁਸ਼ੀਆਂ ਨੂੰ ਦੂਣੀਆਂ ਕਰਨਗੇ। ਭੱਜੀ ਦਾ ਵਿਆਹ ਪੰਜਾਬ ਦਾ ਹਾਈ-ਫਾਈ ਵਿਆਹ ਹੋਣ ਜਾ ਰਿਹਾ ਹੈ ਅਤੇ ਆਪਣੇ ਪੁੱਤਰ ਦੀ ਇਸ ਖੁਸ਼ੀ ਵਿਚ ਪੂਰਾ ਪੰਜਾਬ ਝੂਮ ਰਿਹਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਭੱਜੀ ਨੂੰ ਮਾਈਆ ਲੱਗਿਆ। ਮੰਗਲਵਾਰ ਰਾਤ ਨੂੰ ਭੱਜੀ ਦਾ ਸੰਗੀਤ ਸਮਾਗਮ ਕਲੱਬ ਕਬਾਨਾ ਵਿਖੇ ਹੋਇਆ। ਇਸ ਮੌਕੇ ਵੀ ਕ੍ਰਿਕਟਰ ਆਰ. ਪੀ. ਸਿੰਘ, ਪ੍ਰਗਿਆਨ ਓਝਾ, ਦਿਨੇਸ਼ ਕਾਰਤਿਕ, ਅਸ਼ੋਕ ਡਿੰਡਾ ਅਤੇ ਪਾਰਥਿਵ ਪਟੇਲ ਨੇ ਸੰਗੀਤ ਸਮਾਗਮ ਵਿਚ ਚਾਰ ਚੰਨ ਲਗਾ ਦਿੱਤੇ। ਗੁਰਦਾਸ ਮਾਨ ਅਤੇ ਮੀਕਾ ਸਿੰਘ ਦੇ ਗੀਤਾਂ ''ਤੇ ਹਰ ਕੋਈ ਝੂੰਮਣ ਲਈ ਮਜ਼ਬੂਰ ਹੋ ਗਿਆ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਵੀ ਹਸਾ-ਹਸਾ ਕੇ ਸਾਰਿਆਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

This news is News Editor Kulvinder Mahi