ਕੋਵਿਡ-19 : ਪੁਲਸ ਮੁਲਾਜ਼ਮ ਦੇ 5 ਪਰਿਵਾਰਕ ਮੈਂਬਰਾ ਸਮੇਤ 6 ਦੀ ਰਿਪੋਰਟ ਪਾਜ਼ੇਟਿਵ

07/01/2020 8:08:46 PM

ਮੋਗਾ,(ਸੰਦੀਪ ਸ਼ਰਮਾ)- ਜ਼ਿਲੇ ਵਿਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਬੇਸ਼ੱਕ ਜ਼ਿਲਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਵਲੋਂ ਸਮੇਂ-ਸਮੇਂ ਤੇ ਜ਼ਿਲਾ ਵਾਸੀਆਂ ਨੂੰ ਕੋਰੋਨਾ ਸਬੰਧੀ ਜਾਗਰੂਕ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਮੁਹਿੰਮ ਚਲਾਈ ਗਈ ਹੈ। ਪ੍ਰੰਤੂ ਕਿਸੇ ਵੀ ਪੀੜਤ ਦੇ ਨਜ਼ਦੀਕੀਆਂ ਨੂੰ ਕੋਰੋਨਾ ਨਾਲ ਗ੍ਰਸਤ ਹੋਣ ਦਾ ਸਿਲਸਿਲਾ ਜਾਰੀ ਹੈ। ਅੱਜ ਦੀ ਤਾਜਾ ਸਥਿਤੀ ਦੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਅੱਜ ਵੀ ਵਿਭਾਗ ਵਲੋਂ ਸਾਹਮਣੇ ਆਏ 6 ਕੋਰੋਨਾ ਪਾਜ਼ੇਟਿਵ ਪੀੜਤਾਂ ਦੀ ਚੈਨ ਅਤੇ ਹੋਰ 357 ਸ਼ੱਕੀ ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ, ਉਥੇ ਜ਼ਿਲਾ ਵਿਚ 14, 673 ਲੋਕਾਂ ਦੇ ਕੋਰੋਨਾ ਟੈਸਟ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 13,678 ਦੀ ਰਿਪੋਰਟ ਨੈਗਟਿਵ ਆ ਚੁੱਕੀ ਹੈ, ਉਥੇ 827 ਰਿਪੋਰਟਾਂ ਦਾ ਵਿਭਾਗ ਨੂੰ ਅਜੇ ਵੀ ਉਡੀਕ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 110 ਹੋ ਗਈ ਹੈ, ਜਿੰਨ੍ਹਾਂ ਵਿਚੋਂ 86 ਨੂੰ ਇਲਾਜ ਉਪਰੰਤ ਉਨ੍ਹਾਂ ਦੇ ਘਰਾਂ ਵਿਚ ਭੇਜਿਆ ਜਾ ਚੁੱਕਾ ਹੈ, ਉਥੇ 22 ਮਰੀਜ਼ ਅੱਜ ਦੀ ਤਾਰੀਖ ਵਿਚ ਐਕਟਿਵ ਹਨ।

Bharat Thapa

This news is Content Editor Bharat Thapa