ਕੋਵਿਡ-19 : ਕਪੂਰਥਲਾ ਜ਼ਿਲ੍ਹੇ ''ਚ 24 ਘੰਟਿਆਂ ’ਚ 4 ਦੀ ਮੌਤ, 111 ਨਵੇਂ ਕੇਸ

09/11/2020 1:18:21 AM

ਕਪੂਰਥਲਾ, ਫਗਵਾੜਾ, ਕਾਲਾ ਸੰਘਿਆਂ,(ਮਹਾਜਨ, ਹਰਜੋਤ, ਨਿੱਝਰ)- ਵੀਰਵਾਰ ਨੂੰ ਜ਼ਿਲੇ ’ਚ ਕੋਰੋਨਾ ਨੇ ਆਪਣੀ ਸਪੀਡ ਨੂੰ ਹੋਰ ਵਧਾ ਦਿੱਤਾ ਹੈ। ਜਿਥੇ ਬੀਤੇ ਦਿਨ 94 ਮਰੀਜ਼ ਪਾਏ ਗਏ ਹਨ, ਉੱਥੇ ਹੀ ਵੀਰਵਾਰ ਨੂੰ 100 ਦਾ ਅੰਕਡ਼ਾ ਪਾਰ ਕਰਦੇ ਹੋਏ 24 ਘੰਟੇ ’ਚ 111 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ, ਜਿਸਨੇ ਲੋਕਾਂ ਨੂੰ ਅਜੀਬ ਕਸ਼ਮਕਸ਼ ’ਚ ਪਾ ਦਿੱਤਾ ਹੈ। ਇਸ ਤੋਂ ਇਲਾਵਾ ਜ਼ਿਲੇ ’ਚ 4 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ’ਚ 3 ਕਪੂਰਥਲਾ ਤੇ 1 ਫਗਵਾਡ਼ਾ ਨਾਲ ਸਬੰਧਤ ਹੈ। ਇਕ ਪਾਸੇ ਜਿਥੇ ਆਏ ਦਿਨ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਨਵੇਂ-ਨਵੇਂ ਢਿੱਲ ਦੇ ਹੁਕਮ ਜਾਰੀ ਕੀਤੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇਕ-ਇਕ ਦਿਨ ’ਚ ਭਾਰੀ ਗਿਣਤੀ ’ਚ ਕੋਰੋਨਾ ਪੀਡ਼ਤ ਮਰੀਜ਼ ਸਾਹਮਣੇ ਆ ਰਹੇ ਹਨ। ਇੰਨਾ ਹੀ ਨਹੀ ਹੁਣ ਤੱਕ ਮੌਤ ਦਰ ’ਚ ਵੀ ਵਾਧਾ ਹੋਣ ਲੱਗਾ ਹੈ, ਜੋ ਕਿ ਚਿੰਤਾਜਨਕ ਹੈ। ਜ਼ਿਲਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਸਖਤੀ ਦਿਖਾਏ ਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਜੇਕਰ ਉਹ ਘਰ ਤੋਂ ਬਾਹਰ ਨਿਕਲਦੇ ਹਨ, ਤਾਂ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਨ ਤੇ ਸਮਾਜ ਦੇ ਪ੍ਰਤੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਖੁਦ ਕੋਰੋਨਾ ਟੈਸਟ ਕਰਵਾਉਣ ਤੇ ਪਰਿਵਾਰ ਤੇ ਆਸ-ਪਾਸ ਦੇ ਲੋਕਾਂ ਨੂੰ ਵੀ ਜਾਗਰੂਕ ਕਰਨ।

ਵੀਰਵਾਰ ਨੂੰ ਕੋਰੋਨਾ ਦੇ ਕਾਰਨ ਮਰਨ ਵਾਲੇ 4 ਮਰੀਜ਼ਾਂ ’ਚੋਂ ਮੁਹੱਲਾ ਪ੍ਰੀਤ ਨਗਰ ’ਚ ਰਹਿਣ ਵਾਲੇ 80 ਸਾਲਾ ਪੁਰਸ਼, ਸ਼ਾਲੀਮਾਰ ਬਾਗ ਦੇ ਕੋਲ ਰਹਿਣ ਵਾਲੇ 48 ਸਾਲਾ ਪੁਰਸ਼ ਤੇ ਪਿੰਡ ਖੰਨਾ ਦੀ ਰਹਿਣ ਵਾਲੀ 72 ਸਾਲਾ ਔਰਤ, ਜੋ ਕਿ ਬੀਤੇ ਦਿਨੀਂ ਪਾਜ਼ੇਟਿਵ ਪਾਏ ਗਏ ਸਨ ਤੇ ਜਲੰਧਰ ਦੇ ਨਿੱਜੀ ਹਸਪਤਾਲਾਂ ’ਚ ਆਪਣਾ ਇਲਾਜ ਕਰਵਾ ਰਹੇ ਸਨ, ਪਰ ਹਾਲਤ ਗੰਭੀਰ ਹੋਣ ਕਾਰਣ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 1 ਹੋਰ ਮਰੀਜ਼ ਫਗਵਾਡ਼ਾ ਨਾਲ ਸਬੰਧਤ ਹੈ।

ਪਾਜ਼ੇਟਿਵ ਆਏ ਮਰੀਜ਼ਾਂ ਦੀ ਸੂਚੀ

ਪਾਜ਼ੇਟਿਵ ਪਾਏ ਗਏ ਮਰੀਜ਼ਾਂ ’ਚ 75 ਸਾਲਾ ਪੁਰਸ਼ ਵਾਰਡ ਨੰਬਰ 9 ਬੇਗੋਵਾਲ, 2 ਸਾਲਾ ਬੱਚੀ ਆਰ. ਸੀ. ਐੱਫ. ਕਪੂਰਥਲਾ, 37 ਸਾਲਾ ਪੁਰਸ਼ ਕਪੂਰਥਲਾ, 30 ਸਾਲਾ ਔਰਤ, 25 ਸਾਲਾ ਔਰਤ ਤੇ 13 ਸਾਲਾ ਲਡ਼ਕੀ (ਚਾਰੇ) ਵਾਸੀ ਮੁਹੱਲਾ ਮਹਿਤਾਬਗਡ਼੍ਹ ਕਪੂਰਥਲਾ, 27 ਸਾਲਾ ਪੁਰਸ਼ ਥਾਣਾ ਸੁਲਤਾਨਪੁਰ ਲੋਧੀ, 60 ਸਾਲਾ ਪੁਰਸ਼ ਮੁਹੱਲਾ ਮਲਕਾਨਾ, 27 ਸਾਲਾ ਔਰਤ ਲਕਸ਼ਮੀ ਨਗਰ ਕਪੂਰਥਲਾ, 27 ਸਾਲਾ ਪੁਰਸ਼ ਥਾਣਾ ਸੁਲਤਾਨਪੁਰ ਲੋਧੀ, 60 ਸਾਲਾ ਪੁਰਸ਼ ਮੁਹੱਲਾ ਮਲਕਾਨਾ, 27 ਸਾਲਾ ਔਰਤ ਲਕਸ਼ਮੀ ਨਗਰ ਕਪੂਰਥਲਾ, 28 ਸਾਲਾ ਪੁਰਸ਼ ਗੁਲਜਾਰ ਨਗਰ ਕਪੂਰਥਲਾ, 55 ਸਾਲਾ ਪੁਰਸ਼ ਆਰ. ਸੀ. ਐੱਫ. ਕਪੂਰਥਲਾ, 50 ਸਾਲਾ ਔਰਤ, 43 ਸਾਲਾ ਪੁਰਸ਼ ਤੇ 32 ਸਾਲਾ ਪੁਰਸ਼ (ਤਿੰਨੋਂ) ਵਾਸੀ ਸਰਕੁਲਰ ਰੋਡ ਕਪੂਰਥਲਾ, 37 ਸਾਲਾ ਔਰਤ ਬੱਗੀ ਖਾਨਾ ਕਪੂਰਥਲਾ, 25 ਸਾਲਾ ਪੁਰਸ਼ ਆਈ. ਟੀ. ਸੀ. ਕਪੂਰਥਲਾ, 30 ਸਾਲਾ ਪੁਰਸ਼ ਫਰੀਦਪੁਰ ਸੁਲਤਾਨਪੁਰ ਲੋਧੀ, 23 ਸਾਲਾ ਪੁਰਸ਼ ਪਿੰਡ ਡਡਵਿੰਡੀ, 33 ਸਾਲਾ ਪੁਰਸ਼ ਨਗਰ ਕੌਂਸਲ ਸੁਲਤਾਨਪੁਰ ਲੋਧੀ, 19 ਸਾਲਾ ਲਡ਼ਕੀ ਬੀ. ਡੀ. ਪੀ. ਓ. ਦਫਤਰ ਸੁਲਤਾਨਪੁਰ ਲੋਧੀ, 35 ਸਾਲਾ ਪੁਰਸ਼ ਕਪੂਰਥਲਾ, 24 ਸਾਲਾ ਪੁਰਸ਼ ਸਿੱਧਵਾਂ ਦੋਨਾ, 73 ਸਾਲਾ ਔਰਤ ਮੁਹੱਲਾ ਨਸੀਰਪੁਰਾ ਸੁਲਤਾਨਪੁਰ ਲੋਧੀ, 60 ਸਾਲਾ ਪੁਰਸ਼ ਬਾਬਾ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ, 60 ਸਾਲਾ ਮਹਿਲਾ ਪਿੰਡ ਭੰਡਾਲ ਬੇਟ, 64 ਸਾਲਾ ਪੁਰਸ਼ ਪਿੰਡ ਧਾਲੀਵਾਲ ਬੇਟ, 57 ਸਾਲਾ ਮਹਿਲਾ ਪਿੰਡ ਧਾਲੀਵਾਲ ਬੇਟ, 62 ਸਾਲਾ ਪੁਰਸ਼ ਪਿੰਡ ਧਾਲੀਵਾਲ ਬੇਟ, 58 ਸਾਲਾ ਪੁਰਸ਼ ਪਿੰਡ ਧਾਲੀਵਾਲ ਬੇਟ ਕਪੂਰਥਲਾ, 37 ਸਾਲਾ ਪੁਰਸ਼ ਪਿੰਡ ਖਾਲੂ, 62 ਸਾਲਾ ਪੁਰਸ਼, 65 ਸਾਲਾ ਪੁਰਸ਼, 42 ਸਾਲਾ ਔਰਤ, 24 ਸਾਲਾ ਪੁਰਸ਼, 20 ਸਾਲਾ ਲਡ਼ਕਾ (ਪੰਜੇ) ਵਾਸੀ ਪਿੰਡ ਡੋਗਰਾਂਵਾਲ, 23 ਸਾਲਾ ਲਡ਼ਕੀ ਪਿੰਡ ਬੇਗੋਵਾਲ, 26 ਸਾਲਾ ਪੁਰਸ਼ ਪਿੰਡ ਬੇਗੋਵਾਲ, 34 ਸਾਲਾ ਔਰਤ ਪਿੰਡ ਭੁਲੱਥ, 38 ਸਾਲਾ ਪੁਰਸ਼ ਪਿੰਡ ਢਿਲਵਾਂ, 23 ਸਾਲਾ ਲਡ਼ਕਾ ਪਿੰਡ ਢਿੱਲਵਾਂ, 6 ਸਾਲਾ ਬੱਚਾ ਕਾਲਾ ਸੰਘਿਆਂ, 53 ਸਾਲਾ ਪੁਰਸ਼ ਤੇ 45 ਸਾਲਾ ਔਰਤ ਕਪੂਰਥਲਾ, 72 ਸਾਲਾ ਪੁਰਸ਼ ਪਿੰਡ ਬਰਿੰਦਪੁਰ, 28 ਸਾਲਾ ਔਰਤ ਪਿੰਡ ਸੈਦੋਵਾਲ, 30 ਸਾਲਾ ਪੁਰਸ਼ ਕਪੂਰਥਲਾ, 40 ਸਾਲਾ ਸੀ. ਐੱਚ. ਕਪੂਰਥਲਾ, 50 ਸਾਲਾ ਔਰਤ ਡੀ. ਐੱਸ. ਪੀ. ਹੋਮ ਕਪੂਰਥਲਾ, 23 ਸਾਲਾ ਔਰਤ ਡੀ. ਐੱਸ. ਪੀ. ਹੋਮ ਕਪੂਰਥਲਾ, 24 ਸਾਲਾ ਪੁਰਸ਼ ਪਿੰਡ ਇਬਰਾਹਿਮਵਾਲ, 23 ਸਾਲਾ ਲਡ਼ਕਾ ਪਿੰਡ ਕੋਟ ਕਰਾਰ ਖਾਂ, 28 ਸਾਲਾ ਲਡ਼ਕਾ ਐੱਸ. ਬੀ. ਆਈ. ਬੈਂਕ ਕਪੂਰਥਲਾ, 53 ਸਾਲਾ ਔਰਤ ਮੁਹੱਲਾ ਮਲਕਾਨਾ, 65 ਸਾਲਾ ਪੁਰਸ਼ ਮੁਹੱਲਾ ਖਜ਼ਾਨਚੀਆਂ, 38 ਸਾਲਾ ਪੁਰਸ਼ ਸੀ. ਐੱਚ. ਕਪੂਰਥਲਾ ਤੇ 28 ਸਾਲਾ ਲਡ਼ਕਾ ਪਿੰਡ ਪੰਡੋਰੀ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਕਰੀਬ 33 ਮਰੀਜ਼ ਫਗਵਾਡ਼ਾ ਤੇ ਹੋਰ ਮਰੀਜ਼ ਆਸ-ਪਾਸ ਦੇ ਜ਼ਿਲਿਆਂ ਨਾਲ ਸਬੰਧਤ ਹਨ।

760 ਲੋਕਾਂ ਦੇ ਲਏ ਸੈਂਪਲ : ਸਿਵਲ ਸਰਜਨ

ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਵੀਰਵਾਰ ਨੂੰ ਜ਼ਿਲੇ ’ਚ 760 ਲੋਕਾਂ ਦੇ ਸੈਂਪਲ ਲਏ ਗਏ, ਜਿਨ੍ਹਾਂ ’ਚ ਕਪੂਰਥਲਾ ਤੋਂ 121, ਆਰ. ਸੀ. ਐੱਫ. ਤੋਂ 39, ਮਾਡਰਨ ਜੇਲ ਕਪੂਰਥਲਾ ਤੋਂ 161, ਫੱਤੂਢੀਂਗਾ ਤੋਂ 44, ਕਾਲਾ ਸੰਘਿਆਂ ਤੋਂ 73, ਟਿੱਬਾ ਤੋਂ 16, ਸੁਲਤਾਨਪੁਰ ਲੋਧੀ ਤੋਂ 14, ਬੇਗੋਵਾਲ ਤੋਂ 96, ਭੁਲੱਥ ਤੋਂ 16, ਢਿਲਵਾਂ ਤੋਂ 55, ਪਾਂਛਟਾ ਤੋਂ 95 ਤੇ ਫਗਵਾਡ਼ਾ ਤੋਂ 30 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਜੇਰੇ ਇਲਾਜ ਮਰੀਜ਼ਾਂ ’ਚੋਂ 20 ਨੂੰ ਠੀਕ ਹੋਣ ’ਤੇ ਘਰ ਭੇਜ ਦਿੱਤਾ ਗਿਆ, ਜਿਸਦੇ ਬਾਅਦ ਹੁਣ ਤੱਕ 1230 ਕੋਰੋਨਾ ਪੀਡ਼ਤ ਮਰੀਜ਼ ਠੀਕ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 1970 ਲੋਕ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ, ਜਿਨ੍ਹਾਂ ’ਚੋਂ 536 ਮਰੀਜ਼ ਐਕਟਿਵ ਹਨ ਤੇ 87 ਲੋਕਾਂ ਦੀ ਹੁਣ ਤੱਕ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਚਾਹੀਦਾ ਕਿ ਜੇਕਰ ਉਹ ਘਰ ਤੋਂ ਬਾਹਰ ਕੱਢਦੇ ਹਨ ਤਾਂ ਸਿਹਤ ਵਿਭਾਗ ਦੀਆ ਹਦਾਇਤਾਂ ਦਾ ਪਾਲਣ ਕਰਨ ਤੇ ਸਮਾਜ ਦੇ ਪ੍ਰਤੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਖੁਦ ਕੋਰੋਨਾ ਟੈਸਟ ਕਰਵਾਏ ਤੇ ਪਰਿਵਾਰ ਤੇ ਆਸ-ਪਾਸ ਦੇ ਲੋਕਾਂ ਨੂੰ ਵੀ ਜਾਗਰੂਕ ਕਰਨ।

ਕਰਮਚਾਰੀ ਕੋਰੋਨਾ ਪਾਜੇਟਿਵ, ਬੈਂਕ 48 ਘੰਟਿਆਂ ਲਈ ਬੰਦ

ਬੇਗੋਵਾਲ, (ਰਜਿੰਦਰ)-ਅੱਜ ਬੇਗੋਵਾਲ ਇਲਾਕੇ ਦੇ ਪਿੰਡ ਇਬਰਾਹੀਮਵਾਲ ਦੀ ਪੰਜਾਬ ਗ੍ਰਾਮੀਣ ਬੈਂਕ ਵਿਚ 24 ਸਾਲਾਂ ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਜਿਸ ਬਾਰੇ ਪਤਾ ਲੱਗਣ ਤੇ ਸਿਹਤ ਵਿਭਾਗ ਵਲੋਂ ਤੁਰੰਤ ਬੈਂਕ ਬੰਦ ਕਰਵਾਇਆ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਕਿਰਨਪ੍ਰੀਤ ਕੌਰ ਸੇਖੋਂ ਨੇ ਦੱਸਿਆ ਕਿ ਬੈਂਕ ਨੂੰ 48 ਘੰਟਿਆਂ ਲਈ ਬੰਦ ਕਰਵਾਇਆ ਗਿਆ ਹੈ ਤੇ ਹੁਣ ਇਸ ਨੂੰ ਸੈਨੀਟਾਈਜ਼ ਕਰਨ ਤੋਂ ਬਾਅਦ ਲੋਕਾਂ ਲਈ ਖੋਲ੍ਹਿਆ ਜਾਵੇਗਾ।

Bharat Thapa

This news is Content Editor Bharat Thapa