ਮਾਣਯੋਗ ਅਦਾਲਤ ਨੇ ਅਕਾਲੀ ਦਲ ਦੇ ਉਮੀਦਵਾਰ ਦੀ ਗ੍ਰਿਫਤਾਰੀ ’ਤੇ ਲਾਈ ਰੋਕ

02/10/2021 11:23:33 AM

ਭਿੱਖੀਵਿੰਡ (ਅਮਨ, ਸੁਖਚੈਨ) - ਬੀਤੇ ਦਿਨੀਂ ਕਸਬਾ ਭਿੱਖੀਵਿੰਡ ਵਿਖੇ ਨਗਰ ਪੰਚਾਇਤ ਦੀਆਂ ਚੋਣਾਂ ਦੌਰਾਨ ਨਾਮਜ਼ਦਗੀ ਪੇਪਰ ਦਾਖਲ ਕਰਨ ਮੌਕੇ ਸ਼ਰੇਆਮ ਗੋਲੀਆਂ ਚੱਲੀਆਂ ਸਨ, ਜਿਸ ਕਰਕੇ ਪੁਲਸ ਨੇ ਅਕਾਲੀ ਦਲ ਸਬੰਧਿਤ ਕੁਝ ਉਮੀਦਵਾਰਾਂ ਅਤੇ ਹੋਰ ਲੋਕਾਂ ’ਤੇ ਧਾਰਾ-307 ਅਧੀਨ ਕੇਸ ਦਰਜ ਕਰ ਦਿੱਤਾ ਗਿਆ ਸੀ। ਉਸ ਸਬੰਧੀ ਵਿਸਥਾਰਪੂਰਵਰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਦੱਸਿਆ ਕਿ ਗੋਲੀਆਂ ਸ਼ਰੇਆਮ ਕਾਂਗਰਸ ਪਾਰਟੀ ਨਾਲ ਸਬੰਧਤ ਲੋਕਾਂ ਵੱਲੋਂ ਚਲਾਈਆਂ ਗਈਆਂ ਪਰ ਭਿੱਖੀਵਿੰਡ ਪੁਲਸ ਨੇ ਇਕਤਰਫਾ ਕਾਰਵਾਈ ਕਰਦੇ ਹੋਏ ਅਕਾਲੀ ਦਲ ਦੇ ਉਮੀਦਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਖ਼ਿਲਾਫ਼ ਧਾਰਾ-307 ਤਹਿਤ ਕੇਸ ਕਰਜ ਕਰ ਦਿੱਤਾ। ਅਸੀਂ ਮਾਣਯੋਗ ਅਦਾਲਤ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਡੇ ਵਕੀਲ ਜੇ. ਐੱਸ. ਢਿੱਲੋਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ 16 ਫਰਵਰੀ ਤੱਕ ਬੇਲ ਦੇ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਰੰਜ਼ਿਸ਼ ਤਹਿਤ ਇਕ ਜਨਾਨੀ ਨੇ ਦੂਜੀ ਜਨਾਨੀ ਦੇ ਸਿਰ ’ਚ ਕੁੱਕਰ ਮਾਰ ਕੀਤਾ ਕਤਲ

ਪੜ੍ਹੋ ਇਹ ਵੀ ਖ਼ਬਰ - ਫਿਰੋਜ਼ਪੁਰ: ਦਰਿਆ ’ਚ ਛਾਲ ਮਾਰ ਕੇ ਵਿਅਕਤੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼, ਕਿਹਾ- ‘ਮੋਦੀ ਨਾਲ ਕਰਾਓ ਮੇਰੀ ਗੱਲ’

ਦੱਸਣਯੋਗ ਹੈ ਕਿ ਪੁਲਸ ਥਾਣਾ ਭਿੱਖੀਵਿੰਡ ਦੇ ਐੱਸ. ਐੱਚ. ਓ. ਵੱਲੋਂ ਆਪਣੇ ਬਿਆਨਾਂ ’ਤੇ 2 ਫਰਵਰੀ ਨੂੰ ਦਰਜ ਕੀਤੇ ਕੇਸ ’ਚ ਕਿਹਾ ਗਿਆ ਕਿ ਅਕਾਲੀ ਦਲ ਦੇ ਵਰਕਰਾਂ ਦੀ ਇਕ ਭੀੜ ਅਮਰਜੀਤ ਸਿੰਘ ਢਿੱਲੋਂ, ਜਿਸ ਦੇ ਹੱਥ ’ਚ ਪਿਸਤੌਲ ਸੀ, ਜਿਸ ਨੂੰ ਰੋਕਣ ’ਤੇ ਉਨ੍ਹਾਂ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਸ ਸਬੰਧ ’ਚ ਅਕਾਲੀ ਵਰਕਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਪਰ ਉਸ ਦੇ ਉਲਟ ਭਿੱਖੀਵਿੰਡ ਪੁਲਸ ਨੇ ਆਪੇ ਫੱਟੜ ਐਲਾਨੇ ਵਿਅਕਤੀ ਸਤਨਾਮ ਸਿੰਘ ਦੇ ਬਿਆਨ ਦਰਜ ਕਰ ਕੇ ਕੁਝ ਹੋਰ ਵਿਅਕਤੀ ਕੇਸ ’ਚ ਪਾਏ ਹਨ। ਇਸ ਮੌਕੇ ਉਨ੍ਹਾਂ ਨਾਲ ਵਕੀਲ ਜੇ. ਐੱਸ. ਢਿੱਲੋਂ, ਠੇਕੇਦਾਰ ਵਿਰਸਾ ਸਿੰਘ, ਅੰਗਰੇਜ਼ ਸਿੰਘ ਬਾਸਰਕੇ, ਸਰਪੰਚ ਬੱਬੂ ਬੂਡ਼ ਚੰਦ, ਪਹਿਲਵਾਨ ਪਲਵਿੰਦਰ ਸਿੰਘ, ਸੰਦੀਪ ਸਿੰਘ ਸੁੱਗਾ ਆਦਿ ਮੌਜੂਦ ਸਨ।

ਪੜ੍ਹੋ ਇਹ ਵੀ ਖ਼ਬਰ - ਬੱਸ ’ਚ ਦੋਸਤ ਨਾਲ ਹੋਈ ਤਕਰਾਰ ਤੋਂ ਬਾਅਦ ਕੁੜੀ ਨੇ ਨਿਗਲਿਆ ਜ਼ਹਿਰ, ਮੌਤ


rajwinder kaur

Content Editor

Related News