ਅਦਾਲਤ ''ਚ ਔਜਲਾ ਨੂੰ ਕਰਨਾ ਪਿਆ ਤਿੱਖੇ ਸਵਾਲਾਂ ਦਾ ਸਾਹਮਣਾ

08/17/2017 1:25:18 PM

ਅੰਮ੍ਰਿਤਸਰ (ਮਹਿੰਦਰ) — ਐਲਬਰਟ ਰੋਡ 'ਤੇ ਸਥਿਤ ਕਰੋੜਾਂ ਦੀ ਜ਼ਮੀਨ, ਜੋ ਕਦੇ ਮਜੀਠਾ ਹਾਊਸ ਦਾ ਇਕ ਹਿੱਸਾ ਰਹੀ ਸੀ, ਉਸ ਦੀ ਮਲਕੀਅਤ ਨੂੰ ਲੈ ਕੇ ਉੱਠੇ ਵਿਵਾਦ ਦੇ ਤਹਿਤ ਸਥਾਨਕ ਸਿਵਲ ਜੱਜ ਏਕਤਾ ਸਹੋਤਾ ਦੀ ਅਦਾਲਤ 'ਚ ਵਿਚਾਰ ਅਧੀਨ ਮਾਮਲੇ 'ਚ ਬੁੱਧਵਾਰ ਨੂੰ ਸਥਾਨਕ ਕਾਂਗਰਸੀ ਸੰਸਦ ਗੁਰਜੀਤ ਸਿੰਘ ਔਜਲਾ ਦੇ ਬਿਆਨਾਂ 'ਤੇ ਕ੍ਰਾਸ (ਕਾਨੂੰਨੀ ਬਹਿਸ) ਸ਼ੁਰੂ ਹੋਈ ਤਾਂ ਉਨ੍ਹਾਂ ਨੂੰ ਦਿੱਲੀ ਨਿਵਾਸੀ ਪਟੀਸ਼ਨਰਜ਼ ਦੇ ਵਕੀਲ ਰਮੇਸ਼ ਚੌਧਰੀ ਦੇ ਕਈ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ।
ਸਵਾਲ-ਜਵਾਬ ਦੌਰਾਨ ਔਜਲਾ ਨੂੰ ਕਈ ਅਹਿਮ ਸਵਾਲਾਂ ਦੇ ਜਵਾਬ ਪਤਾ ਨਾ ਹੋਣ ਦੇ ਤੌਰ 'ਤੇ ਦੇਣੇ ਪਏ। ਕਾਨੂੰਨੀ ਬਹਿਸ ਦੌਰਾਨ ਔਜਲਾ ਨੂੰ ਇਹ ਵੀ ਮੰਨਣਾ ਪਿਆ ਕਿ ਵਿਵਾਦਿਤ ਜ਼ਮੀਨ ਦਾਨ'ਚ ਲਈ ਜਾਣ ਸੰਬੰਧੀ ਦਸਤਾਵੇਜ਼ ਨਹੀਂ ਲਿਖਵਾਇਆ ਗਿਆ ਤੇ ਨਾ ਹੀ ਰੈਵੇਨਿਊ ਰਿਕਾਰਡ 'ਚ ਇਸ ਦਾ ਕੋਈ ਕਾਂਗਰਸ ਪਾਰਟੀ ਦੇ ਨਾਂ 'ਤੇ ਕੋਈ ਇੰਤਕਾਲ ਹੀ ਹੋਇਆ ਹੈ। ਸੰਸਦ ਔਜਲਾ ਨਾਲ ਮਹੱਤਵਪੂਰਣ ਕੀਤੇ ਗਏ ਸਵਾਲ-ਜਵਾਬ (ਕ੍ਰਾਸ ਬਹਿਸ) ਤੋਂ ਬਾਅਦ ਅਦਾਲਤ ਨੇ ਹੁਣ ਹੋਰ ਗਵਾਹਾਂ ਦੀਆਂ ਗਵਾਹੀਆਂ ਕਰਵਾਉਣ ਲਈ 29 ਅਗਸਤ ਦੀ ਤਾਰੀਕ ਮਿੱਥੀ ਗਈ ਹੈ।