ਬੱਬਰ ਖਾਲਸਾ ਦੇ ਅੱਤਵਾਦੀ ਸਤਨਾਮ ਸਿੰਘ ਨੂੰ ਅਦਾਲਤ ਦੇ ਹੁਕਮਾ''ਤੇ ਭੱਜਿਆ ਲੁਧਿਆਣਾ ਜੇਲ

09/24/2017 6:40:07 PM

ਨਵਾਂਸ਼ਹਿਰ (ਤ੍ਰਿਪਾਠੀ) : ਨਵਾਂਸ਼ਹਿਰ ਪੁਲਸ ਦੀ ਇਨਪੁਟ 'ਤੇ ਯੂ.ਪੀ. ਦੀ ਏ.ਟੀ.ਐੱਸ ਵਲੋਂ ਗ੍ਰਿਫਤਾਰ ਅਤੇ ਜ਼ਿਲਾ ਪੁਲਸ ਵਲੋਂ ਟਰਾਂਜ਼ਿਟ ਰਿਮਾਂਡ 'ਤੇ ਲਿਆ ਕੇ ਅਦਾਲਤ ਤੋਂ ਹਾਸਲ 3 ਦਿਨਾਂ ਦੇ ਪੁਲਸ ਰਿਮਾਂਡ ਤੋਂ ਬਾਅਦ ਐਤਵਾਰ ਨੂੰ ਬੱਬਰ ਖਾਲਸਾ ਦੇ ਅੱਤਵਾਦੀ ਸਤਨਾਮ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੋਂ ਮਾਨਯੋਗ ਅਦਾਲਤ ਦੇ ਹੁਕਮਾ ਤਹਿਤ ਉਕਤ ਅੱਤਵਾਦੀ ਨੂੰ ਨਿਆਇਕ ਹਿਰਾਸਤ ਲਈ ਲੁਧਿਆਣਾ ਜੇਲ ਭੇਜ ਦਿੱਤਾ ਗਿਆ। ਇੱਥੇ ਇਹ ਜ਼ਿਕਰਯੋਗ ਹੈ ਕਿ ਯੂ.ਪੀ.ਦੀ ਏ.ਟੀ.ਐਸ.ਅਤੇ ਨਵਾਂਸ਼ਹਿਰ ਪੁਲਸ ਦੇ ਸੰਯੁਕਤ ਆਪਰੇਸ਼ਨ ਵਿਚ ਯੂ.ਪੀ.ਦੇ ਲਖੀਮਪੁਰ ਜ਼ਿਲੇ ਤੋਂ ਕਾਬੂ ਕੀਤੇ ਗਏ 2 ਅੱਤਵਾਦੀਆਂ ਵਿਚੋਂ ਸਤਨਾਮ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਸਿਕੰਦਰਪੁਰ ਜ਼ਿਲਾ ਖੀਰੀ (ਉਤਰ ਪ੍ਰਦੇਸ਼) ਨੂੰ ਨਵਾਂਸ਼ਹਿਰ ਦੀ ਪੁਲਸ ਟਰਾਂਜ਼ਿਟ ਰਿਮਾਂਡ 'ਤੇ ਲਿਆਈ ਸੀ। ਬੱਬਰਖਾਲਸਾ ਨਾਲ ਸੰਬੰਧਤ ਦੱਸੇ ਜਾ ਰਹੇ ਉਕਤ ਅੱਤਵਾਦੀ ਨੂੰ ਅਦਾਲਤ ਵਿਚ ਪੇਸ਼ ਕਰਕੇ 3 ਦਿਨਾਂ ਦਾ ਪੁਲਸ ਰਿਮਾਂਡ ਹਾਂਸਲ ਕੀਤਾ ਸੀ। ਪੁਲਸ ਸੂਤਰਾ ਨੇ ਦੱਸਿਆ ਕਿ ਗ੍ਰਿਫਤਾਰ ਅੱਤਵਾਦੀ ਸਤਨਾਮ ਸਿੰਘ ਜ਼ਿਲਾ ਪੁਲਸ ਦੇ ਥਾਣਾ ਮੁਕੰਦਪੁਰ ਪੁਲਸ ਵਲੋਂ ਗ੍ਰਿਫਤਾਰ ਕੀਤੇ ਅੱਤਵਾਦੀ ਬਲਵੰਤ ਸਿੰਘ ਅਤੇ ਜਸਵੰਤ ਸਿੰਘ ਨੂੰ ਦੇਸੀ ਹਥਿਆਰਾਂ ਦੀ ਸਪਲਾਈ ਕਮਿਸ਼ਨ ਲੈ ਕੇ ਕਰਦਾ ਸੀ। ਜਿਨ੍ਹਾਂ ਨੂੰ ਉਕਤ ਬਲਵੰਤ ਅਤੇ ਜਸਵੰਤ ਵਿਰੋÎਧੀ ਤਾਕਤਾਂ ਨੂੰ ਸੌਂਪੇਦੇ ਸਨ। ਉਨ੍ਹਾਂ ਦਾ ਮਨੋਰਥ ਜਿੱਥੇ ਅੱਤਵਾਦੀ ਗਤੀਵਿਧੀਆਂ ਨੂੰ ਸੰਚਾਰੂ ਰੱਖਣਾ ਸੀ ਉਥੇ ਡਰ ਦਾ ਮਾਹੌਲ ਪੈਦਾ ਕਰਨਾ ਵੀ ਸੀ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਰੀਬ ਦਰਜਨ ਭਰ ਦੇਸੀ 315 ਬੋਰ ਅਤੇ ਪਿਸਤੌਲਾਂ ਦੀ ਸਪਲਾਈ ਉਕਤ ਅੱਤਵਾਦੀ ਦੇ ਹੱਥੋਂ ਹੋਈ ਸੀ ਜਿਸ ਵਿਚ ਪੁਲਸ ਨੇ ਕਰੀਬ ਅੱਧੀ ਦਰਜਨ ਤੋਂ ਵੱਧ ਦੀ ਰਿਕਵਰੀ ਕਰ ਲਈ ਹੈ।