ਪ੍ਰੇਮੀ ਜੋੜੇ ਨੇ ਆਤਮ ਹੱਤਿਆ ਕਰ ਮੌਤ ਨੂੰ ਲਗਾਇਆ ਗਲੇ

09/23/2018 12:13:26 AM

ਅੰਮ੍ਰਿਤਸਰ— ਸੁਲਤਾਨ ਵਿੰਡ ਰੋਡ 'ਤੇ ਬੰਦ ਪਈ ਮੋਬਾਈਲ ਦੀ ਦੁਕਾਨ ਦੇ ਅੰਦਰ ਕਾਰ 'ਚ ਪ੍ਰੇਮੀ ਜੋੜੇ ਵਲੋਂ ਆਤਮ ਹੱਤਿਆ ਕਰ ਕੇ ਜੀਵਨ ਲੀਲਾ ਖਤਮ ਕਰਨ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਨੌਜਵਾਨ ਸਵੇਰ ਤੋਂ ਆਪਣੀ ਕਾਰ ਲੈ ਕੇ ਘਰੋਂ ਨਿਕਲਿਆ ਸੀ ਪਰ ਜਦੋਂ ਦੇਰ ਸ਼ਾਮ ਤਕ ਉਹ ਘਰ ਨਹੀਂ ਆਇਆ ਤਾਂ ਘਰਵਾਲਿਆਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਹ ਕਿਤੇ ਵੀ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਆਪਣੀ ਪੁਰਾਣੀ ਇਮਾਰਤ ਜਿਥੇ ਕਾਫੀ ਸਮੇਂ ਪਹਿਲਾਂ ਉਨ੍ਹਾਂ ਦਾ ਘਰ ਹੁੰਦਾ ਸੀ, ਉਥੇ ਦੇਖਣ ਚਲੇ ਗਏ। ਉਥੇ ਦੁਕਾਨ ਦਾ ਸ਼ਟਰ ਬੰਦ ਸੀ। ਸ਼ਟਰ ਖੋਲ ਕੇ ਉਨ੍ਹਾਂ ਨੇ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੜ ਗਏ, ਅੰਦਰ ਨੌਜਵਾਨ ਦੀ ਕਾਰ ਖੜੀ ਸੀ। ਉਨ੍ਹਾਂ ਦਾ ਲੜਕਾ ਤੇ ਉਸ ਦੀ ਪ੍ਰੇਮਿਕਾ ਅੰਦਰ ਮ੍ਰਿਤ ਪਏ ਸਨ। 
ਕਾਰ ਦਾ ਪਿਛਲਾ ਸ਼ੀਸ਼ਾ ਤੋੜ ਕੇ ਉਨ੍ਹਾਂ ਨੇ ਲਾਸ਼ਾਂ ਨੂੰ ਬਾਹਰ ਕੱਡਿਆ, ਹਾਦਸੇ ਵਾਲੀ ਥਾਂ 'ਤੇ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀ ਵਾਸਤਵ ਏ. ਡੀ. ਸੀ. ਪੀ. ਸਿਟੀ ਵਨ ਜਗਜੀਤ ਸਿੰਘ ਵਾਲਿਆ ਥਾਣਾ ਇੰਚਾਰਜ ਸੁਖਬੀਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।