ਨਵ-ਵਿਆਹੇ ਜੋੜੇ ਨੂੰ ਕਤਲ ਕਰਨ ਦੇ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ, 16 ’ਤੇ ਦਰਜ ਹੋਇਆ ਮਾਮਲਾ

10/18/2021 6:26:45 PM

ਅਬੋਹਰ (ਰਹੇਜਾ) : ਪਿੰਡ ਸੱਪਾਂ ਵਾਲੀ ਵਿਚ ਅਣਖ ਖਾਤਰ ਹੋਏ ਕਤਲ ਮਾਮਲੇ ਵਿਚ ਜ਼ਿਲ੍ਹਾ ਮੋਗਾ ਦੇ ਅਧੀਨ ਆਉਂਦੇ ਥਾਣਾ ਨਿਹਾਲ ਸਿੰਘ ਵਾਲਾ ਪੁਲਸ ਨੇ ਮ੍ਰਿਤਕ ਰੋਹਤਾਸ਼ ਦੇ ਜੀਜਾ ਸੁਖਦੇਵ ਸਿੰਘ ਪੁੱਤਰ ਗੰਗਾ ਰਾਮ ਵਾਸੀ ਪਿੰਡ ਰੋਂਤਾ ਦੇ ਬਿਆਨਾਂ ’ਤੇ 16 ਜਣਿਆਂ ’ਤੇ ਘਰ ਵਿਚ ਵੜ ਕੇ ਅਗਵਾ ਕਰਨ ਅਤੇ ਕਤਲ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਪੁਲਸ ਨੇ ਲਾਸ਼ਾਂ ਦਾ ਪੋਸਟਮਾਰਟਮ ਸਰਕਾਰੀ ਹਸਪਤਾਲ ਤੋਂ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਕਰੀਬ 20 ਦਿਨ ਪਹਿਲਾਂ ਪਿੰਡ ਸੱਪਾਂਵਾਲੀ ਵਾਸੀ ਰੋਹਤਾਸ਼ ਪੁੱਤਰ ਭਗਤ ਸਿੰਘ ਅਤੇ ਸੁਮਨ ਪੁੱਤਰੀ ਕਾਲੂ ਰਾਮ ਨੇ ਘਰੋਂ ਭੱਜ ਕੇ ਕੋਰਟ ਮੈਰਿਜ ਕਰਵਾਈ ਸੀ ਅਤੇ ਆਪਣੀ ਭੈਣ ਮਮਤਾ ਰਾਣੀ ਕੋਲ ਪਿੰਡ ਰੋਂਤਾ ਜ਼ਿਲ੍ਹਾ ਮੋਗਾ ਕੋਲ ਰਹਿ ਰਹੇ ਸਨ। ਦੂਜੀ ਜਾਤ ਵਿਚ ਵਿਆਹ ਕਰਵਾਉਣ ਤੋਂ ਭੜਕੇ ਸੁਮਨ ਦੇ ਪਰਿਵਾਰ ਨੇ ਥਾਣਾ ਖੂਈਆਂ ਸਰਵਰ ਵਿਚ ਹੋਈ ਪੰਚਾਇਤ ਵਿਚ ਧਮਕੀ ਦਿੱਤੀ ਸੀ ਕਿ ਦੋਵਾਂ ਨੂੰ ਇਸਦਾ ਅੰਜਾਮ ਭੁਗਤਣਾ ਪਵੇਗਾ।

ਇਹ ਵੀ ਪੜ੍ਹੋ : ਸਿੰਘੂ ਬਾਰਡਰ ’ਤੇ ਵਾਪਰੀ ਕਤਲ ਦੀ ਘਟਨਾ ’ਤੇ ਢੱਡਰੀਆਂ ਵਾਲਿਆਂ ਨੇ ਨਿਹੰਗ ਸਿੰਘਾਂ ’ਤੇ ਚੁੱਕੇ ਸਵਾਲ

PunjabKesari

ਕੱਲ ਸੁਮਨ ਦੇ ਪਰਿਵਾਰ ਵਾਲੇ ਕਰੀਬ 12 ਵਜੇ ਪਿੰਡ ਰੋਂਤਾ ਪੁੱਜੇ ਅਤੇ ਜ਼ਬਰੀ ਘਰ ਵਿਚ ਵੜ ਕੇ ਦੋਵਾਂ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਏ। ਬਾਅਦ ਵਿਚ ਕਰੀਬ ਸਾਢੇ 3 ਵਜੇ ਉਨ੍ਹਾਂ ਦਾ ਕਤਲ ਕਰਕੇ ਲਾਸ਼ਾਂ ਨੂੰ ਪਿੰਡ ਦੇ ਚੌਕ ’ਤੇ ਸੁੱਟ ਕੇ ਫਰਾਰ ਹੋ ਗਏ। ਰੋਹਤਾਸ਼ ਦੇ ਪਰਿਵਾਰ ਨੇ ਪੁਲਸ ਨੂੰ ਚਿਤਾਵਨੀ ਦਿੱਤੀ ਸੀ ਕਿ ਜਦ ਤੱਕ ਕਾਤਲਾਂ ’ਤੇ ਪਰਚਾ ਦਰਜ ਕਰਕੇ ਕਾਬੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਲਾਸ਼ਾਂ ਨੂੰ ਚੁੱਕਣ ਨਹੀਂ ਦਿਆਂਗੇ। ਬੀਤੀ ਰਾਤ ਥਾਣਾ ਨਿਹਾਲਸਿੰਘਵਾਲਾ ਪੁਲਸ ਨੇ ਰੋਹਤਾਸ਼ ਦੇ ਜੀਜੇ ਦੇ ਬਿਆਨ ’ਤੇ ਮਾਮਲਾ ਦਰਜ ਕਰਕੇ ਪਰਿਵਾਰ ਨੂੰ ਐੱਫ.ਆਈ.ਆਰ. ਦੀ ਕਾਪੀ ਦਿੱਤੀ ਤਾਂ ਪਰਿਵਾਰ ਵਾਲੇ ਦੋਵਾਂ ਦਾ ਪੋਸਟਮਾਰਟਮ ਕਰਾਉਣ ਲਈ ਮੰਨ ਗਏ। ਦੋਵਾਂ ਦਾ ਅੰਤਿਮ ਸੰਸਕਾਰ ਮ੍ਰਿਤਕ ਰੋਹਤਾਸ਼ ਦੇ ਪਰਿਵਾਰ ਵਾਲਿਆਂ ਨੇ ਕਰਵਾਇਆ। ਸੂਤਰਾਂ ਮੁਤਾਬਕ ਜ਼ਿਲ੍ਹਾ ਮੋਗਾ ਦੀ ਪੁਲਸ ਨੇ ਥਾਣਾ ਖੂਈਆਂ ਸਰਵਰ ਪੁਲਸ ਦੀ ਮਦਦ ਨਾਲ ਕਰੀਬ ਅੱਧਾ ਦਰਜਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਲੁਧਿਆਣਾ ’ਚ ਵੱਡੀ ਵਾਰਦਾਤ, ਵੱਢ-ਟੁੱਕ ਕਰਕੇ ਸੜਕ ’ਤੇ ਸੁੱਟਿਆ ਮੁੰਡਾ

ਇਨ੍ਹਾਂ ’ਤੇ ਹੋਇਆ ਮਾਮਲਾ ਦਰਜ
ਆਤਮਾ ਰਾਮ ਪੁੱਤਰ ਮਹਤਾਬ ਰਾਮ, ਮਹਿੰਦਰ ਰਾਮ ਪੁੱਤਰ ਮਹਤਾਬ ਰਾਮ, ਨਰੇਸ਼ ਕੁਮਾਰ ਪੁੱਤਰ ਆਤਮਾ ਰਾਮ, ਮਨਦੀਪ ਸਿੰਘ ਪੁੱਤਰ ਆਤਮਾ ਰਾਮ, ਬਾਬੂ ਪੁੱਤਰ ਚੰਬਾ ਰਾਮ, ਪਾਲੀ ਪੁੱਤਰ ਚੰਬਾ ਰਾਮ, ਪੰਚਾਇਤ ਮੈਂਬਰ ਸੋਨੂੰ ਪੁੱਤਰ ਲੇਖਰਾਜ, ਸ਼ੇਰੀ ਪੁੱਤਰ ਕਸ਼ਮੀਰ ਚੰਦ, ਸ਼ੇਖਰ ਉਰਫ ਦੌਲੀ ਪੁੱਤਰ ਕਸ਼ਮੀਰ ਚੰਦ, ਬਬਲੀ ਪੁੱਤਰ ਬਾਰਾ ਰਾਮ, ਸ਼ਿੰਦੀ ਪੁੱਤਰ ਵਜੀਰ ਚੰਦ, ਬੱਬੂ ਪੁੱਤਰ ਵਜੀਰ ਚੰਦ, ਵਿਨੋਦ ਪੁੱਤਰ ਰਮੇਸ਼ ਕੁਮਾਰ, ਹੀਰਾ ਰਾਮ ਪੁੱਤਰ ਬਾਰਾ ਰਾਮ, ਕੇਵਲ ਪੁੱਤਰ ਰਾਮ ਵਾਸੀ ਸੱਪਾਂਵਾਲੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸਿੰਘੂ ਬਾਰਡਰ ’ਤੇ ਨਿਹੰਗਾਂ ਵਲੋਂ ਕਤਲ ਕੀਤੇ ਲਖਬੀਰ ਦੇ ਮਾਮਲੇ ’ਚ ਨਵਾਂ ਮੋੜ, ਭੈਣ ਨੇ ਕੀਤਾ ਸਨਸਨੀਖੇਜ਼ ਖੁਲਾਸਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News