ਕਿਸੇ ਹੋਰ ਦੀ ਜ਼ਮੀਨ ਦਿਖਾ ਕੇ ਪਤੀ-ਪਤਨੀ ਨੇ ਮਾਰੀ 1 ਕਰੋੜ ਤੋਂ ਵੱਧ ਦੀ ਠੱਗੀ

06/17/2018 7:52:20 PM

ਫਗਵਾੜਾ, (ਹਰਜੋਤ)-ਫਗਵਾੜਾ ਦੇ ਪਿੰਡ ਪੰਡਾਵਾਂ ਵਾਸੀ ਇਕ ਵਿਅਕਤੀ ਨਾਲ ਨੂੰ ਪ੍ਰਾਪਰਟੀ ਡੀਲਰ ਜੋੜੇ ਨੇ ਕਿਸੇ ਹੋਰ ਦੀ ਜ਼ਮੀਨ ਦਿਖਾ ਕੇ 1 ਕਰੋੜ ਦੇ ਵੱਧ ਰੁਪਏ ਠੱਗ ਲਏ। ਜਿਸ ਸੰਬੰਧੀ ਥਾਣਾ ਸਤਨਾਮਪੁਰਾ ਦੀ ਪੁਲਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਥਾਣਾ ਸਤਨਾਮਪੁਰਾ ਮੁਖੀ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਪਿੰਡ ਪੰਡਾਵਾਂ ਵਾਸੀ ਸ਼ਸ਼ੀਪਾਲ ਸਿੰਘ ਪੁੱਤਰ ਆਸਾ ਸਿੰਘ ਵਾਸੀ ਪੰਡਵਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਸ਼ਸ਼ੀਪਾਲ ਸਿੰਘ ਨੇ ਖਰੜ ਵਿੱਖੇ ਇਕ ਜ਼ਮੀਨ ਦਾ ਜਸਵਿੰਦਰ ਸਿੰਘ ਰਿਆੜ ਅਤੇ ਸੁਰਿੰਦਰ ਕੌਰ ਪਤਨੀ ਜਸਵਿੰਦਰ ਸਿੰਘ ਰਿਆੜ ਵਾਸੀ ਮੋਹਾਲੀ ਨਾਲ ਸੌਦਾ ਕੀਤਾ ਸੀ। ਸ਼ਸ਼ੀਪਾਲ ਨੇ ਦੱਸਿਆ ਕਿ ਉਕਤ ਜੋੜੇ ਨੇ ਜ਼ਮੀਨ ਦਿਖਾ ਕੇ ਤਕਰੀਬਨ 1 ਕਰੋੜ 8 ਲੱਖ ਰੁਪਏ ਦੀ ਰਾਸ਼ੀ ਵੱਖ-ਵੱਖ ਤਾਰੀਕਾਂ ਨੂੰ ਲੈ ਲਈ ਪਰ ਕੋਈ ਵੀ ਰਜਿਸਟਰੀ ਨਹੀਂ ਕਰਵਾਈ। ਜਿਸ ਪਿੱਛੋਂ ਪਤਾ ਲੱਗਾ ਕਿ ਉਕਤ ਜ਼ਮੀਨ ਵੀ ਇਨ•ਾਂ ਦੀ ਨਹੀਂ ਬਲਕਿ ਕਿਸੇ ਹੋਰ ਦੀ ਸੀ। ਜਿਸ ਬਾਰੇ ਜਦ ਸ਼ਸ਼ੀਪਾਲ ਨੇ ਇਨ•ਾਂ ਦੋਵਾਂ ਨਾਲ ਗੱਲਬਾਤ ਕੀਤੀ ਤਾਂ ਉਨ•ਾਂ ਨੇ ਅਦਾਇਗੀ ਵਾਪਸ ਕਰਨ ਸਬੰਧੀ ਚੈੱਕ ਦੇ ਦਿੱਤਾ, ਜੋ ਕੈਸ਼ ਨਹੀਂ ਹੋ ਸਕਿਆ। ਜਿਸ ਪਿੱਛੋਂ ਸ਼ਸ਼ੀਪਾਲ ਨੇ ਇਸ ਸੰਬੰਧੀ ਇਕ ਸ਼ਿਕਾਇਤ ਐੱਸ. ਐੱਸ. ਪੀ. ਕਪੂਰਥਲਾ ਨੂੰ ਦਿੱਤੀ। ਪੁਲਸ ਨੂੰ ਦਰਖ਼ਾਸਤ ਮਿਲਣ 'ਤੇ ਸਾਰੇ ਮਾਮਲੇ ਦੀ ਜਾਂਚ ਕੀਤੀ ਗਈ ਜਿਸ ਪਿੱਛੋਂ ਪੁਲਸ ਵਲੋਂ ਜਸਵਿੰਦਰ ਸਿੰਘ ਰਿਆੜ ਅਤੇ ਸੁਰਿੰਦਰ ਕੌਰ ਖਿਲਾਫ ਮਾਮਲਾ ਦਰਜ਼ ਕਰ ਲਿਆ ਗਿਆ।