ਕਾਲਜ ਦੇ ਐੱਮ. ਡੀ. ਨਾਲ ਠਗੀ ਮਾਰਨ ਵਾਲਾ ਜੋੜਾ ਗ੍ਰਿਫਤਾਰ

05/08/2019 3:28:38 PM

ਮੋਹਾਲੀ (ਜੱਸੋਵਾਲ) : ਮੋਹਾਲੀ ਦੇ ਇਕ ਕਾਲਜ ਦੇ ਐੱਮ. ਡੀ. ਨਾਲ ਲੱਖਾਂ ਰੁਪਿਆਂ ਦੀ ਠਗੀ ਮਾਰਨ ਦੇ ਦੋਸ਼ 'ਚ ਇਕ ਜੋੜੇ ਨੂੰ ਸੋਹਾਣਾ ਪੁਲਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਗੁਰਜੀਤ ਸਿੰਘ ਤੇ ਉਸ ਦੀ ਪਤਨੀ ਭੁਪਿੰਦਰ ਕੌਰ ਵਾਸੀ ਬਡਾਲੀ ਆਲਾ ਸਿੰਘ ਦੇ ਤੌਰ 'ਤੇ ਹੋਈ ਹੈ। ਉਕਤ ਜੋੜੀ ਨੇ ਬਡਾਲੀ ਆਲਾ 'ਚ 41 ਕਨਾਲ, 4 ਮਰਲੇ ਥਾਂ ਨੂੰ ਲੈ ਕੇ ਮੋਹਾਲੀ ਦੇ ਇਕ ਕਾਲਜ ਦੇ ਐਮ. ਡੀ. ਸੁੰਦਰ ਲਾਲ ਤੋਂ 85 ਲੱਖ ਰੁਪਏ ਦੀ ਠਗੀ ਮਾਰੀ ਸੀ, ਜਿਸ ਜ਼ਮੀਨ ਦਾ ਸੌਦਾ ਕੀਤਾ ਜਾ ਰਿਹਾ ਸੀ, ਉਹ ਜ਼ਮੀਨ ਭੁਪਿੰਦਰ ਕੌਰ ਦੇ ਨਾਂ 'ਤੇ ਸੀ। ਫਿਲਹਾਲ ਸੋਹਾਣਾ ਪੁਲਸ ਨੇ ਦੋਸ਼ੀਆਂ ਨੂੰ ਮੋਹਾਲੀ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਲੈ ਲਿਆ ਹੈ। ਦੋਸ਼ੀਆਂ ਖਿਲਾਫ ਪਹਿਲਾਂ ਵੀ ਠਗੀ ਦੇ ਕਈ ਮਾਮਲੇ ਦਰਜ ਹਨ। 

Babita

This news is Content Editor Babita