ਘਰੋਂ ਫਰਾਰ ਪ੍ਰੇਮੀ ਜੋੜਾ ਕਾਬੂ

12/07/2018 6:17:42 PM

ਅਬੋਹਰ (ਸੁਨੀਲ) : ਸਦਰ ਥਾਣਾ ਮੁਖੀ ਸੰਜੀਵ ਸੇਤੀਆ ਤੇ ਸਬ-ਇੰਸਪੈਕਟਰ ਬਲਵਿੰਦਰ ਸਿੰਘ ਝੋਰੜਖੇੜੀਆ ਤੇ ਪੁਲਸ ਪਾਰਟੀ ਨੇ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲਿਜਾਣ ਵਾਲੇ ਉਸਦੇ ਪ੍ਰੇਮੀ ਤੇ ਲੜਕੀ ਨੂੰ ਪੁਲਸ ਨੇ 12 ਘੰਟੇ ਵਿਚ ਬਰਾਮਦ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸਦਰ ਥਾਣਾ ਪੁਲਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਉਸਦੀ ਨਾਬਾਲਗ ਲੜਕੀ (15) ਨੂੰ ਸ਼ਾਦੀ ਦਾ ਝਾਂਸਾ ਦੇ ਕੇ ਭਜਾ ਲੈ ਜਾਣ ਵਾਲੇ ਦੋਸ਼ੀ ਦੇ ਖਿਲਾਫ 5.12.2018 ਆਈ. ਪੀ. ਸੀ. ਦੀ ਧਾਰਾ 363, 366 ਏ ਤਹਿਤ ਸੰਦੀਪ ਕੁਮਾਰ ਪੁੱਤਰ ਅਜਮੇਰ ਵਾਸੀ ਪੱਕਾ ਸੀਡ ਫਾਰਮ ਖਿਲਾਫ ਮਾਮਲਾ ਦਰਜ ਕੀਤਾ ਸੀ। ਲੜਕੀ ਬਰਾਮਦ ਹੋਣ ਤੋਂ ਬਾਅਦ ਸਬ-ਇੰਸਪੈਕਟਰ ਬਲਵਿੰਦਰ ਸਿੰਘ ਲੇਡੀ ਕਾਂਸਟੇਬਲ ਦੇ ਨਾਲ ਲੜਕੀ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਵਿਚ 6 ਦਸੰਬਰ ਨੂੰ ਪਹੁੰਚੇ। ਐੱਸ.ਐੱਮ.ਓ. ਨੇ ਲੇਡੀ ਡਾਕਟਰ ਨੂੰ ਲੜਕੀ ਦਾ ਮੈਡੀਕਲ ਕਰਨ ਲਈ ਕਿਹਾ। 
ਸਬ ਇੰਸਪੈਕਟਰ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਕੇਵਲ ਲੜਕੀ ਦਾ ਮੈਡੀਕਲ ਕਰਵਾਉਣ ਪਹੁੰਚੇ ਸਨ ਪਰ ਡਾਕਟਰਾਂ ਨੇ ਜਬਰਨ ਉਸਨੂੰ ਐਡਮਿਟ ਕਰ ਲਿਆ। ਉਨ੍ਹਾਂ ਨੇ ਮੰਗ ਕੀਤੀ ਕਿ ਡਾਕਟਰਾਂ ਦੀ ਲਾਪਰਵਾਹੀ ਨਾਲ ਮਰੀਜ਼ਾਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ।