ਦੇਸ਼ ਦੇ ਇਨ੍ਹਾਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ’ਚ ਖੇਤਰੀ ਪਾਰਟੀਆਂ ਦਾ ਰਹੇਗਾ ਦਬਦਬਾ!

03/16/2021 11:25:29 AM

ਜਲੰਧਰ (ਧਵਨ) - ਕਿਸਾਨ ਅੰਦੋਲਨ ਕਾਰਣ ਦੇਸ਼ ਵਿਚ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 27 ਮਾਰਚ ਤੋਂ 29 ਅਪ੍ਰੈਲ 2021 ਤੱਕ ਹੋਣ ਜਾ ਰਹੀਆਂ ਹਨ। ਵੋਟਾਂ ਦੀ ਗਿਣਤੀ 2 ਮਈ ਨੂੰ ਹੋਵੇਗੀ। 2016 ਵਿਚ ਇਨ੍ਹਾਂ 5 ਵਿਧਾਨ ਸਭਾਵਾਂ ਵਿਚ ਭਾਜਪਾ ਨੇ 824 ਸੀਟਾਂ ਵਿਚੋਂ 64 ਸੀਟਾਂ ਜਿੱਤੀਆਂ ਸਨ। ਇਸ ਵਾਰ ਭਾਜਪਾ ਹੋਰ ਜ਼ਿਆਦਾ ਮਜਬੂਤੀ ਨਾਲ ਇਨ੍ਹਾਂ ਸੂਬਿਆਂ ਦੀ ਚੋਣ ਜੰਗ ਵਿਚ ਉੱਤਰੀ ਹੈ। ਕਾਂਗਰਸ ਅਤੇ ਖੇਤਰੀ ਪਾਰਟੀਆਂ ਦੀ ਹੋਂਦ ਦਾਅ ’ਤੇ ਲੱਗੀ ਹੋਈ ਹੈ। ਇਸ ਸਬੰਧੀ ਜੋਤਿਸ਼ ਸਿਤਾਰੇ ਕਿਸ ਪਾਰਟੀ ਦੇ ਪੱਖ ਵਿਚ ਹਨ ਅਤੇ ਕਿਸ ਪਾਰਟੀ ਦੇ ਵਿਰੋਧ ਵਿਚ ਇਸ ਸਬੰਧੀ ਪ੍ਰਮੁੱਖ ਜੋਤਿਸ਼ੀ ਸੰਜੇ ਚੌਧਰੀ ਨੇ ਵੱਖ-ਵੱਖ ਸੂਬਿਆਂ ਸਬੰਧੀ ਵਿਸ਼ਲੇਸ਼ਣ ਦਿੱਤਾ ਹੈ ਜੋ ਇਸ ਤਰ੍ਹਾਂ ਹੈ।

ਪੜ੍ਹੋ ਇਹ ਵੀ ਖ਼ਬਰ - ਪੁੱਤ ਦੇ ਪ੍ਰੇਮ ਸਬੰਧਾਂ ਦੇ ਚੱਲਦਿਆ ਪਿਓ ਨੇ ਚੁੱਕਿਆ ਖ਼ੌਫਨਾਕ ਕਦਮ, ਸੁਸਾਇਡ ਨੋਟ ’ਚ ਆਖੀ ਇਹ ਗੱਲ      

ਪੱਛਮੀ ਬੰਗਾਲ
ਪੱਛਮੀ ਬੰਗਾਲ ਵਿਚ 27 ਮਾਰਚ ਤੋਂ 29 ਅਪ੍ਰੈਲ ਤਕ 294 ਸੀਟਾਂ ਲਈ 8 ਪੜਾਆਂ ਵਿਚ ਵੋਟਿੰਗ ਹੋਵੇਗੀ। ਇਨ੍ਹਾਂ ਸਾਰੇ ਪੜਾਆਂ ਵਿਚ ਸਿਤਾਰਿਆਂ ਦੀ ਗਣਨਾ ਤੋਂ ਪਤਾ ਲੱਗਦਾ ਹੈ ਕਿ ਸੱਤਾਧਾਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦਾ ਦਬਦਬਾ ਭਾਜਪਾ ’ਤੇ ਬਣਿਆ ਰਹੇਗਾ। ਵੋਟਾਂ ਦੀ ਗਿਣਤੀ ਤੋਂ ਬਾਅਦ ਕਾਂਗਰਸ ਵੀ ਮਮਤਾ ਬੈਨਰਜੀ ਦੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਆਪਣਾ ਸਮਰਥਨ ਦੇ ਸਕਦੀ ਹੈ।

ਪੜ੍ਹੋ ਇਹ ਵੀ ਖ਼ਬਰ - ਕੀ ਸਿੱਧੂ ਖਾਣਗੇ ਕੈਪਟਨ ਦੇ ਘਰ ਖਾਣਾ? ਸਿਆਸੀ ਗਲਿਆਰਿਆਂ 'ਚ ਛਿੜੀ ਨਵੀਂ ਚਰਚਾ

ਤਾਮਿਲਨਾਡੂ
ਤਾਮਿਲਨਾਡੂ ਵਿਧਾਨਸਭਾ ਦੀਆਂ 234 ਸੀਟਾਂ ਲਈ ਹੋਣ ਜਾ ਰਹੀਆਂ ਚੋਣਾਂ ਵਿਚ ਐੱਮ. ਕੇ. ਸਟਾਲਿਨ ਦੀ ਅਗਵਾਈ ਵਾਲੀ ਡੀ. ਐੱਮ. ਕੇ. ਨੂੰ ਆਸਾਨੀ ਨਾਲ ਬਹੁਮਤ ਮਿਲ ਜਾਵੇਗਾ। ਸੱਤਾਧਾਰੀ ਅੰਨਾਦ੍ਰਮੁਕ ਨੂੰ ਇਨ੍ਹਾਂ ਚੋਣਾਂ ਵਿਚ ਮੂੰਹ ਦੀ ਖਾਣੀ ਪਵੇਗੀ।

ਪੜ੍ਹੋ ਇਹ ਵੀ ਖ਼ਬਰ - ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਲਾਜ਼ਮੀ ਹੋਇਆ ਕੋਵਿਡ-19 ਟੈਸਟ, ਪੰਜਾਬ ਦੇ ਇਸ ਜ਼ਿਲ੍ਹੇ 'ਚ ਹਿਦਾਇਤਾਂ ਜਾਰੀ

ਕੇਰਲ
6 ਅਪ੍ਰੈਲ 140 ਸੀਟਾਂ ਲਈ ਵੋਟਿੰਗ ਹੋਵੇਗੀ। ਐੱਲ. ਡੀ. ਐੱਫ. ਜਿਸ ਦੀ ਅਗਵਾਈ ਪੀ. ਵਿਜੇਅਨ ਕਰ ਰਹੇ ਹਨ, ਨੂੰ ਮੁੜ ਸੱਤਾ ਵਿਚ ਆਉਣ ਲਈ ਜਰੂਰੀ ਸੀਟਾਂ ਮਿਲ ਜਾਣਗੀਆਂ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਦਿਲ ਨੂੰ ਦਹਿਲਾਅ ਦੇਣ ਵਾਲੀ ਘਟਨਾ: ਖੂੰਖਾਰ ਪਿੱਟਬੁੱਲ ਨੇ 4 ਸਾਲਾ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ (ਤਸਵੀਰਾਂ)

ਪੁਡੂਚੇਰੀ
6 ਅਪ੍ਰੈਲ ਨੂੰ ਹੀ ਪੁਡੂਚੇਰੀ ਵਿਧਾਨ ਸਭਾ ਲਈ ਚੋਣਾਂ ਹੋਣਗੀਆਂ। ਇਸ ਦਿਨ ਦੇ ਸਿਤਾਰਿਆਂ ਨੂੰ ਵੇਖਣ ਤੋਂ ਪਤਾ ਲੱਗਦਾ ਹੈ ਕਿ ਤਿਕੋਣੀ ਵਿਧਾਨ ਸਭਾ ਹੋਂਦ ਵਿਚ ਆਵੇਗੀ।

ਆਸਾਮ
126 ਵਿਧਾਨਸਭਾ ਸੀਟਾਂ ਲਈ ਵੋਟਾਂ 27 ਮਾਰਚ ਤੋਂ 6 ਅਪ੍ਰੈਲ ਤਕ ਪੈਣੀਆਂ ਹਨ। ਇਸ ਸਮੇਂ ਭਾਜਪਾ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਕੰਮ ਕਰ ਰਹੀ ਹੈ। ਵੋਟਾਂ ਵਾਲੇ ਦਿਨ ਦੀ ਕੁੰਡਲੀ ਵੇਖਣ ਤੋਂ ਪਤਾ ਲੱਗਦਾ ਹੈ ਕਿ ਸੱਤਾਧਾਰੀ ਐੱਨ. ਡੀ. ਏ. ਅਤੇ ਵਿਰੋਧੀ ਪਾਰਟੀ ਯੂ. ਪੀ. ਏ. ਵਿਚਾਲੇ ਸਖਤ ਟੱਕਰ ਹੋਵੇਗੀ। ਸੱਤਾਧਾਰੀ ਗਠਜੋੜ ਬਹੁਮਤ ਤੋਂ ਕੁਝ ਸੀਟਾਂ ਦੂਰ ਰਹਿ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਨਵ ਵਿਆਹੇ ਨੌਜਵਾਨ ਦੇ ਕਤਲ ਦੀ ਸੁਲਝੀ ਗੁੱਥੀ: ਪਤਨੀ ਦੇ ਹੀ ਆਸ਼ਕ ਨੇ ਦੋਸਤਾਂ ਨਾਲ ਮਿਲ ਦਿੱਤੀ ਸੀ ਖ਼ੌਫਨਾਕ ਮੌਤ

rajwinder kaur

This news is Content Editor rajwinder kaur