ਜੈਵਿਕ ਕਪਾਹ ਦੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਕਿਸਾਨ ਸੰਗਠਨਾਂ ਵੱਲੋਂ ਸ਼ਲਾਘਾਯੋਗ ਉਪਰਾਲੇ

11/25/2019 5:49:20 PM

ਜਲੰਧਰ— ਜੈਨੇਟਿਕ ਤੌਰ 'ਤੇ ਉੱਨਤ ਕਪਾਹ ਦੀ ਖੇਤੀ ਅਤੇ ਪਰੋਸੈਸਿੰਗ ਮੁੱਲ ਲੜੀ ਰਾਹੀਂ ਬਹੁਤ ਜ਼ਿਆਦਾ ਕਾਰਸਿਨੋਜਿਕ ਅਤੇ ਜ਼ਹਿਰਲੇ ਤੱਤਾਂ ਦੇ ਪੈਦਾ ਹੋਣ ਨੂੰ ਰੋਕਣ ਲਈ ਇਕ ਕਿਸਾਨ ਸੰਗਠਨ ਤ੍ਰਿੰਜਣ ਜੈਵਿਕ ਖੇਤੀ ਹੱਥ ਨਾਲ ਬੁਣੇ ਕਪਾਹ ਦੇ ਉਤਪਾਦਨ ਨੂੰ ਉਤਸ਼ਾਹਤ ਕਰਨ ਲਈ ਸੂਬੇ 'ਚ ਕਿਸਾਨਾਂ ਨੂੰ ਰੋਜ਼ਗਾਰ ਦੇ ਰਿਹਾ ਹੈ। ਤ੍ਰਿੰਜਣ ਇਕ ਹੋਰ ਖੇਤੀ ਸੰਗਠਨ ਤੁਲਾ ਤੋਂ ਪ੍ਰੇਰਿਤ ਹੈ ਜਿਸ ਨੇ 100 ਕਿਸਾਨਾਂ ਨੂੰ (ਅਤੇ ਬੁਣਤੀਆਂ, ਲਲਾਰੀਆਂ ਅਤੇ ਦਰਜੀਆਂ) ਤਾਮਿਲਨਾਡੂ, ਕਰਨਾਟਕ ਅਤੇ ਮਹਾਰਾਸ਼ਟਰ 'ਚ ਕਪਾਹ ਦੀ ਖੇਤੀ ਨੂੰ ਉਤਸ਼ਾਹਤ ਕੀਤਾ ਹੈ।

ਤ੍ਰਿੰਜਣ ਖੇਤੀ ਵਿਰਸਾ ਮਿਸ਼ਨ ਦਾ ਸਮਰਥਕ ਹੈ। ਤ੍ਰਿਜੰਣ ਨੇ ਸੂਬੇ 'ਚ ਕਿਸਾਨਾਂ ਨੂੰ ਰੋਜ਼ਗਾਰ ਦਿੱਤਾ ਹੈ। ਉਸ ਨੇ ਇਸ ਪਹਿਲਕਦਮੀ ਨੂੰ 'ਕੈਂਸਰ ਟਰੇਨ ਖਿਲਾਫ ਵੱਡਾ ਜਵਾਬ ਦੱਸਿਆ। ਕਪਾਹ ਦੀ ਖੇਤੀ ਮੀਂਹ ਤੋਂ ਪ੍ਰਭਾਵਿਤ ਹੁੰਦੀ ਹੈ। ਇਹ ਕਪਾਹ ਮੁੱਲ ਲੜੀ ਗਾਂਧੀਵਾਦੀ ਵਿਚਾਰਾਂ ਨਾਲ ਪ੍ਰਭਾਵਿਤ ਹੈ ਜੋ ਵੰਡਵਾਦੀ ਅਰਥਚਾਰੇ ਅਤੇ ਵਾਤਾਵਰਣ ਪੱਖੀ ਹੈ। ਤੁਲਾ ਸਾਲ 2014 'ਚ ਸ਼ੁਰੂ ਹੋਇਆ। ਤ੍ਰਿੰਜਣ ਪਿਛਲੇ ਸਾਲ ਸਿਰਫ ਚਾਰ ਤੋਂ ਪੰਜ ਕਿਸਾਨਾਂ ਨਾਲ ਸ਼ੁਰੂ ਹੋਇਆ ਸੀ। ਹੁਣ ਰਾਜ 'ਚ ਕਪਾਹ ਦੀ ਕਾਸ਼ਤ ਕਰਨ ਵਾਲੇ 25 ਕਿਸਾਨ (ਅਤੇ 75 ਜੁਲਾਹੇ) ਹਨ।

ਤੁਲਾ ਦੇ ਸੰਸਥਾਪਕ ਮੈਂਬਰਾਂ 'ਚੋਂ ਇਕ, ਅਨੰਤ ਨੇ ਦੇਸ਼ 'ਚ ਕਪਾਹ ਦੀ ਸਮੁੱਚੀ ਸਨਅਤ ਦਾ ਜਾਇਜ਼ਾ ਲਿਆ ਅਤੇ ਇਸ ਨੂੰ 'ਖਰਾਬ' ਕਰਾਰ ਦਿੱਤਾ। ਉਨ੍ਹਾਂ ਕਿਹਾ, ''ਸੁਤੀ ਉਦਯੋਗ 'ਚ, ਮੈਂ ਇਕ ਰੰਗ ਦੇਖਿਆ ਜੋ ਕਿ ਲਾਲ ਹੈ ਅਤੇ ਇਹ ਖੂਨ ਦਾ ਰੰਗਾ ਹੈ। ਇੱਥੇ ਕਿਸਾਨ ਅਤੇ ਮਜ਼ਦੂਰਾਂ ਦਾ ਬਹੁਤ ਸ਼ੋਸ਼ਣ ਹੁੰਦਾ ਹੈ। ਇਹ ਕੋਈ ਨਕਦੀ ਫਸਲ ਨਹੀਂ ਹੈ ਸਗੋਂ ਉਨ੍ਹਾਂ ਲਈ ਦੁਖ ਹੈ ਜੋ ਇਸ ਨੂੰ ਉਗਾਉਂਦੇ ਹਨ ਜਾਂ ਉਤਪਾਦ ਬਣਾਉਂਦੇ ਹਨ। ਇਸ ਤੋਂ ਇਲਾਵਾ ਰੰਗਾਈ ਦਾ ਕੰਮ ਬਹੁਤ ਜ਼ਿਆਦਾ ਪ੍ਰਦੂਸ਼ਤ ਹੈ। ਹਰੇਕ ਰੰਗਾਈ ਉਦਯੋਗ ਦਾ ਸਥਾਨ ਇਸ ਦੇ ਆਲੇ-ਦੁਆਲੇ ਦੀ ਹਰ ਚੀਜ਼ ਪਾਣੀ, ਨਦੀਆਂ, ਨਹਿਰਾਂ ਅਤੇ ਖੇਤੀ ਨੂੰ ਨੁਕਸਾਨ ਪਹੁੰਚਾਉਣ ਕੰਮ ਕਰਦਾ ਹੈ। ਸਾਨੂੰ ਇਸ ਨੂੰ ਬਦਲਣਾ ਚਾਹੀਦਾ ਸੀ।

ਤ੍ਰਿੰਜਣ ਤੋਂ ਰੂਪਸੀ ਗਰਗ ਨੇ ਕਿਹਾ, ''ਤਿੰ੍ਰਜਣ ਰਾਹੀਂ ਲੋਕ ਪੰਜਾਬ ਦੇ ਰਿਵਾਇਤੀ ਹੁਨਰ ਬਾਰੇ ਜਾਣਦੇ ਹਨ। ਜੈਵਿਕ ਕਪਾਹ ਖੇਤੀ 'ਚ ਰਸਾਇਨਿਕ ਜਾਂ ਕੀਟਨਾਸ਼ਕ ਨਹੀਂ ਵਰਤਦੇ। ਇਹ ਫਸਲ ਘੱਟ ਪਾਣੀ ਵਾਲੀ ਹੈ ਅਤੇ ਝੌਨੇ ਵਾਂਗ ਉਸੇ ਮੌਸਮ 'ਚ ਉਗਾਈ ਜਾਂਦੀ ਹੈ। ਇਹ ਪੰਜਾਬ ਦੇ ਖਤਮ ਹੁੰਦੇ ਧਰਤੀ ਹੇਠਲੇ ਜਲ ਸੰਕਟ ਅਤੇ ਖਰਾਬ ਗੁਣਵੱਤਾ ਵਾਲੇ ਪਾਣੀ ਖਿਲਾਫ ਪ੍ਰਭਾਵਸ਼ਾਲੀ ਹੈ। ਤੁਲਾ ਕਪਾਹ ਨੂੰ ਉਗਾਉਣ, ਬੁਣਾਈ, ਰੰਗਾਈ ਅਤੇ ਹੱਥੀ ਟੇਲਰਿੰਗ 'ਚ ਮਜ਼ਦੂਰਾਂ ਦੀ ਸ਼ਾਨਦਾਰ ਵੰਡ ਨੂੰ ਯਕੀਨੀ ਬਣਾਉਂਦਾ ਹੈ। ਕਿਸਾਨ ਕਪਾਹ ਨੂੰ ਉਗਾਉਂਦੇ ਹਨ ਅਤੇ ਔਰਤਾਂ ਇਸ ਨੂੰ ਕਤਦੀਆਂ ਹਨ। ਜੁਲਾਹੇ ਅਤੇ ਦਰਜੀ ਸਥਾਨਕ ਲੋਕਾਂ ਨੂੰ ਰੋਜ਼ਗਾਰ ਦਿੰਦੇ ਹਨ।

Tarsem Singh

This news is Content Editor Tarsem Singh