ਵਿਭਾਗ ’ਚ ਭ੍ਰਿਸ਼ਟਾਚਾਰ ਨਹੀਂ ਹੋਵੇਗਾ ਬਰਦਾਸ਼ਤ : ਗਿਲਜੀਆਂ

10/07/2021 1:29:50 AM

ਚੰਡੀਗੜ੍ਹ(ਰਮਨਜੀਤ)- ਵਣ ਅਤੇ ਵਣਜੀਵ ਵਿਭਾਗ ਦਾ ਕੰਮ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਹੀ ਬੈਠਕ ਵਿਚ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਵਿਭਾਗ ’ਚ ਕਿਸੇ ਵੀ ਪੱਧਰ ’ਤੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਬੈਠਕ ’ਚ ਮੌਜੂਦ ਉਚ ਅਧਿਕਾਰੀਆਂ ਵਲੋਂ ਰਾਜਭਰ ’ਚ ਬਿਨਾਂ ਸੀਨਿਓਰਿਟੀ ਦੇ ਉਚ ਅਹੁਦਿਆਂ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਦਾ ਬਿਓਰਾ ਮੰਗਿਆ। ਨਾਲ ਹੀ ਵਿਭਾਗ ’ਚ ਪਿਛਲੇ ਕਈ ਸਾਲਾਂ ਤੋਂ ਠੇਕਾ ਜਾਂ ਹੋਰ ਸਕੀਮਾਂ ’ਚ ਕੰਮ ਕਰ ਰਹੇ ਸਾਰੇ ਮੁਲਾਜ਼ਮਾਂ ਦੀਆਂ ਸੂਚੀਆਂ ਤਿਆਰ ਰੱਖਣ ਲਈ ਵੀ ਕਿਹਾ ਗਿਆ ਹੈ।

ਇਹ ਵੀ ਪੜ੍ਹੋ-  ਪਾਰਟੀ ਦੀਆਂ ਮਜਬੂਰੀਆਂ ਤੋਂ ਉੱਚੇ ਉੱਠ ਕੇ ਲਖੀਮਪੁਰ ਖੀਰੀ ਮਾਮਲੇ 'ਤੇ ਯੂ.ਪੀ ਸਰਕਾਰ ਦੇਵੇ ਇਨਸਾਫ : ਬਾਦਲ (ਵੀਡੀਓ)

ਵਿਭਾਗ ਮੁੱਖ ਦਫ਼ਤਰ ’ਚ ਕੀਤੀ ਗਈ ਬੈਠਕ ਦੌਰਾਨ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਰਾਜ ਦੇ ਵੱਖ-ਵੱਖ ਜ਼ਿਲਿਆਂ ਵਿਚ ਜੰਗਲਾਤ ਵਿਭਾਗ ਦੀ ਭੂਮੀ ’ਤੇ ਹੋਏ ਗ਼ੈਰਕਾਨੂੰਨੀ ਕਬਜ਼ਿਆਂ ਨੂੰ ਖਾਲੀ ਕਰਾਉਣ ਲਈ ਤੁਰੰਤ ਕਾਰਵਾਈ ਸ਼ੁਰੂ ਕੀਤੀ ਜਾਵੇ ਅਤੇ ਛੇਤੀ ਤੋਂ ਛੇਤੀ ਨਵੇਂ ਜੰਗਲ ਤਿਆਰ ਕਰਨ ਲਈ ਭੂਮੀ ਹਾਸਿਲ ਕੀਤੀ ਜਾਵੇ।

ਗਿਲਜੀਆਂ ਨੇ ਇਸ ਗੱਲ ’ਤੇ ਹੈਰਾਨੀ ਜ਼ਾਹਿਰ ਕੀਤੀ ਕਿ ਜੂਨੀਅਰ ਮੁਲਾਜ਼ਮਾਂ ਨੂੰ ਉੱਚ ਰੈਂਕ ਦੇ ਅਹੁਦਿਆਂ ’ਤੇ ਤਾਇਨਾਤ ਕੀਤਾ ਗਿਆ ਹੈ, ਜਦੋਂ ਕਿ ਉਚ ਰੈਂਕ ਵਾਲੇ ਮੁਲਾਜ਼ਮ ਹੋਰ ਗੈਰ-ਜ਼ਰੂਰੀ ਕਾਰਜਾਂ ’ਚ ਲਗਾਏ ਗਏ ਹਨ। ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਅਗਲੇ ਇਕ ਹਫ਼ਤੇ ਦੇ ਅੰਦਰ ਰਾਜਭਰ ’ਚ ਵੱਖ-ਵੱਖ ਅਹੁਦਿਆਂ ’ਤੇ ਤਾਇਨਾਤ ਉਨ੍ਹਾਂ ਕਰਮਚਾਰੀਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾਣ, ਜੋ ਆਪਣੇ ਰੈਂਕ ਤੋਂ ਉਤੇ ਦੇ ਅਹੁਦਿਆਂ ’ਤੇ ਤਾਇਨਾਤ ਹਨ।

ਇਹ ਵੀ ਪੜ੍ਹੋ- ਸੂਬੇ 'ਚ ਖਰੀਦ ਦੇ ਚੌਥੇ ਦਿਨ 93266.413 ਮੀਟਿ੍ਰਕ ਟਨ ਝੋਨੇ ਦੀ ਹੋਈ ਖ਼ਰੀਦ : ਆਸ਼ੂ
ਉਨ੍ਹਾਂ ਨੇ ਆਧਿਕਾਰੀਆਂ ਨੂੰ ਕੰਮਕਾਰ ’ਚ ਤੇਜ਼ੀ ਲਿਆਉਣ ਦੀ ਹਿਦਾਇਤ ਕਰਦਿਆਂ ਕਿਹਾ ਕਿ ਜੰਗਲ ਵਿਭਾਗ ਵਲੋਂ ਸਭ ਮਿਸ਼ਨ ਆਨ ਐਗਰੋ ਫਾਰੈਸਟਰੀ ਅਨੁਸਾਰ ਲਗਭਗ 10 ਲੱਖ ਬੂਟੇ ਲਗਾਉਣ ਲਈ 700 ਕਿਸਾਨਾਂ ਨੂੰ ਰਜਿਸਟਰਡ ਕੀਤਾ ਜਾਵੇਗਾ।

ਸਾਬਕਾ ਰੇਂਜ ਅਫ਼ਸਰ ਚਮਕੌਰ ਸਿੰਘ ਦੀ ਫਾਈਲ ਮੰਗਵਾਈ

ਜੰਗਲ ਅਤੇ ਜੰਗਲੀ ਜੀਵ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਵਿਭਾਗ ਦੇ ਸਾਬਕਾ ਅਧਿਕਾਰੀ ਚਮਕੌਰ ਸਿੰਘ, ਜੋ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਨਾਲ ਤਾਲਮੇਲ ਅਧਿਕਾਰੀ ਦੇ ਤੌਰ ’ਤੇ ਤਾਇਨਾਤ ਸਨ, ਦੀ ਫਾਈਲ ਪੇਸ਼ ਕਰਨ ਲਈ ਕਿਹਾ ਹੈ। ਪਤਾ ਲੱਗਿਆ ਹੈ ਕਿ ਮੰਤਰੀ ਗਿਲਜੀਆਂ ਨੂੰ ਇਹ ਸ਼ਿਕਾਇਤ ਮਿਲੀ ਸੀ ਕਿ ਸਾਬਕਾ ਅਧਿਕਾਰੀ ਚਮਕੌਰ ਸਿੰਘ ਨੂੰ ਮੰਤਰੀ ਦਾ ਨਜ਼ਦੀਕੀ ਹੋਣ ਦੇ ਕਾਰਨ ਨਿਯਮਾਂ ਨੂੰ ਤਾਕ ’ਤੇ ਰੱਖਦਿਆਂ ਸੇਵਾਮੁਕਤੀ ਤੋਂ ਬਾਅਦ ਟੈਕਨੀਕਲ ਐਡਵਾਈਜ਼ਰ ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਹੈ।

Bharat Thapa

This news is Content Editor Bharat Thapa