ਭ੍ਰਿਸ਼ਟਾਚਾਰ ਮਾਮਲੇ ’ਚ ਗ੍ਰਿਫ਼ਤਾਰ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦੇ ਵਿਜੀਲੈਂਸ ਸਾਹਮਣੇ ਵੱਡੇ ਖੁਲਾਸੇ

07/18/2022 6:25:29 PM

ਚੰਡੀਗੜ੍ਹ : ਭ੍ਰਿਸ਼ਟਾਚਾਰ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਨੇ ਵਿਜੀਲੈਂਸ ਸਾਹਮਣੇ ਵੱਡੇ ਖੁਲਾਸੇ ਕੀਤੇ ਹਨ। ਪੁੱਛਗਿੱਛ ਵਿਚ ਉਸ ਨੇ ਦੱਸਿਆ ਕਿ ਬੂਟਿਆਂ ਦੇ ਟ੍ਰੀ-ਗਾਰਡ ਦੀ ਖਰੀਦ ਵਿਚ 800 ਰੁਪਏ ਦੀ ਰਿਸ਼ਵਤ ਲਈ ਜਾਂਦੀ ਸੀ। ਦਲਜੀਤ ਨੇ ਇਹ ਖੁਲਾਸਾ ਐਤਵਾਰ ਨੂੰ ਮੋਹਾਲੀ ਕੋਰਟ ਵਿਚ ਪੇਸ਼ੀ ਤੋਂ ਪਹਿਲਾਂ ਵਿਜੀਲੈਂਸ ਵਲੋਂ ਕੀਤੀ ਗਈ ਪੁੱਛਗਿੱਛ ਵਿਚ ਕੀਤਾ। ਪੰਜਾਬ ਵਿਜੀਲੈਂਸ ਨੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ 37 ਵਿਚ ਵਣ ਵਿਭਾਗ ਵਿਚ ਹੋਏ ਘਪਲੇ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ। ਉਸ ਦੇ ਚਾਚਾ ਅਤੇ ਸਾਬਕਾ ਮੰਤਰੀ ’ਤੇ ਵੀ ਘਪਲੇ ਦਾ ਦੋਸ਼ ਹੈ। ਸੂਤਰਾਂ ਮੁਤਾਬਕ ਵਿਜਲੀਐਂਸ ਦੀ ਪੁੱਛਗਿੱਛ ਵਿਚ ਦਲਜੀਤ ਗਿਲਜੀਆਂ ਨੇ ਦੱਸਿਆ ਕਿ ਇਕ ਟ੍ਰੀ-ਗਾਰਡ 2400 ਰੁਪਏ ਵਿਚ ਖਰੀਦਿਆ ਜਾਂਦਾ ਸੀ, ਜਿਸ ਵਿਚੋਂ 800 ਰੁਪਏ ਰਿਸ਼ਵਤ ਦੇ ਤੌਰ ’ਤੇ ਲਏ ਜਾਂਦੇ ਸਨ। ਇਸ ਲਈ ਉਸ ਨੇ ਹਿਸਾਰ ਦੇ ਇਕ ਵਿਚੋਲੀਏ ਬਿੰਦਰ ਸਿੰਘ ਨੂੰ ਕੰਮ ’ਤੇ ਰੱਖਿਆ ਹੋਇਆ ਸੀ ਜੋ ਉਨ੍ਹਾਂ ਲਈ ਰਿਸ਼ਵਤ ਦੇ ਪੈਸੇ ਲੈਂਦਾ ਸੀ। 

ਇਹ ਵੀ ਪੜ੍ਹੋ : ਅਕਾਲੀ ਦਲ ’ਚ ਫਿਰ ਉੱਠੀ ਬਗਾਵਤ, ਮਨਪ੍ਰੀਤ ਇਯਾਲੀ ਨੇ ਦਰੋਪਦੀ ਮੁਰਮੂ ਨੂੰ ਵੋਟ ਕਰਨ ਤੋਂ ਕੀਤਾ ਇਨਕਾਰ

ਵਿਜੀਲੈਂਸ ਨੇ ਬਿੰਦਰ ਨੂੰ ਸ਼ਨਵੀਾਰ ਦੇਰ ਰਾਤ ਦਫਤਰ ਵਿਚ ਪੁੱਛਗਿੱਛ ਲਈ ਬੁਲਾਇਆ ਸੀ। ਇਸ ਮਾਮਲੇ ਵਿਚ ਉਸ ਨੂੰ ਗ੍ਰਿਫ਼ਤਾਰ ਕਰਕੇ ਤਿੰਨ ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। ਵਿਜੀਲੈਂਸ ਸੂਤਰਾਂ ਮੁਤਾਬਕ ਜੰਗਲਾਤ ਵਿਭਾਗ ਵਿਚ ਧਾਂਦਲੀ ਅਤੇ ਰਿਸ਼ਵਤਖੋਰੀ ਮਾਮਲੇ ਵਿਚ ਸਿਰਫ ਗਿਲਜੀਆਂ ਦਾ ਭਤੀਜਾ ਹੀ ਸਾਰਾ ਕੰਮ ਦੇਖ ਰਿਹਾ ਸੀ। ਵਿਜੀਲੈਂਸ ਵਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਲੁਧਿਆਣਾ ਦੀ ਮਸ਼ਹੂਰ ਗਲਾਡਾ ਗਰਾਊਂਡ ’ਚ ਹੋਈ ਗੈਂਗਵਾਰ, ਦੋ ਧਿਰਾਂ ਵਿਚਾਲੇ ਚੱਲੀਆਂ ਗੋਲ਼ੀਆਂ

ਹਾਈਕੋਰਟ ਨੇ ਸੰਗਤ ਸਿੰਘ ਗਿਲਜੀਆਂ ਦੀ ਗ੍ਰਿਫ਼ਤਾਰੀ ’ਤੇ ਲਾਈ ਰੋਕ

ਭ੍ਰਿਸ਼ਟਾਚਾਰ ਮਾਮਲੇ 'ਚ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਸੰਗਤ ਸਿੰਘ ਗਿਲਜੀਆਂ ਨੂੰ ਅਦਾਲਤ ਨੇ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਰੋਕ ਲਾ ਦਿੱਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 25 ਜੁਲਾਈ ਨੂੰ ਹੋਣੀ ਹੈ। ਉਦੋਂ ਤੱਕ ਸੰਗਤ ਸਿੰਘ ਗਿਲਜੀਆਂ ਦੀ ਗ੍ਰਿਫ਼ਤਾਰੀ 'ਤੇ ਰੋਕ ਲਾਈ ਗਈ ਹੈ। ਦੱਸਣਯੋਗ ਹੈ ਕਿ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਮਾਮਲੇ ’ਚ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਸਿੰਘ ਗਿਲਜੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਓਰੋ ਨੇ ਜੰਗਲਾਤ ਘਪਲੇ 'ਚ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਲ ਸੰਗਤ ਸਿੰਘ ਗਿਲਜੀਆਂ ਨੂੰ ਵੀ ਨਾਮਜ਼ਦ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਸੀ। ਇਸ ਮਾਮਲੇ 'ਚ ਸਾਧੂ ਸਿੰਘ ਧਰਮਸੋਤ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਮੋਬਾਇਲ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਸਾਵਧਾਨ, ਹੈਰਾਨ ਕਰ ਦੇਵੇਗੀ ਲੁਧਿਆਣਾ ਦੇ ਮੁੰਡਿਆਂ ਨਾਲ ਵਾਪਰੀ ਅਣਹੋਣੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News