ਚੰਡੀਗੜ੍ਹ : ਕਰਮਚਾਰੀਆਂ ਦੀ ਹੜਤਾਲ, ਨਗਰ ਨਿਗਮ ਦੇ ਸਟਾਫ ਦੀਆਂ ਛੁੱਟੀਆਂ ਰੱਦ

09/18/2018 1:43:06 PM

ਚੰਡੀਗੜ੍ਹ (ਭਗਵਤ) : ਸ਼ਹਿਰ 'ਚ ਡੋਰ-ਟੂ-ਡੋਰ ਕੂੜਾ ਚੁੱਕਣ ਵਾਲੇ ਕਰਮਚਾਰੀਆਂ ਦੀ ਹੜਤਾਲ ਨੂੰ ਮੁੱਖ ਰੱਖਦਿਆਂ ਨਗਰ ਨਿਗਮ ਨੇ ਵੱਡਾ ਫੈਸਲਾ ਲੈਂਦੇ ਹੋਏ ਸਾਰੇ ਸਟਾਫ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਨਿਗਮ ਨੇ ਕਿਹਾ ਹੈ ਕਿ ਜਦੋਂ ਤੱਕ ਹੜਤਾਲ ਖਤਮ ਨਹੀਂ ਹੋ ਜਾਂਦੀ, ਉਸ ਸਮੇਂ ਤੱਕ ਸਟਾਫ ਦੇ ਕਿਸੇ ਵੀ ਕਰਮਚਾਰੀ ਤੇ ਅਧਿਕਾਰੀ ਨੂੰ ਛੁੱਟੀ ਨਹੀਂ ਮਿਲੇਗੀ। ਕਰਮਚਾਰੀਆਂ ਦੀ ਹੜਤਾਲ ਨੂੰ ਲੈ ਕੇ ਨਗਰ ਨਿਗਮ ਨੇ ਆਪਣੀ ਖੁਦ ਦੀ ਮਸ਼ੀਨਰੀ ਅਤੇ 20 ਟਰਾਲੀਆਂ ਨੂੰ ਲਾਇਆ ਗਿਆ ਹੈ, ਜੋ ਕਿ ਲੋਕਾਂ ਦੇ ਘਰਾਂ 'ਚੋਂ ਕੂੜਾ ਚੁੱਕਣਗੀਆਂ। ਇਸ ਬਾਰੇ ਕਮਿਸ਼ਨਰ ਕੇ. ਕੇ. ਯਾਦਵ ਨੇ ਕਿਹਾ ਕਿ ਕਿਸੇ ਵੀ ਕੀਮਤ 'ਤੇ ਸ਼ਹਿਰ 'ਚ ਗੰਦਗੀ ਨਹੀਂ ਫੈਲਣ ਦਿੱਤੀ ਜਾਵੇਗੀ। ਦੱਸ ਦੇਈਏ ਕਿ ਕੂੜਾ ਚੁੱਕਣ ਵਾਲੇ ਕਰਮਚਾਰੀਆਂ ਨੇ ਹੜਤਾਲ ਦੇ ਚੱਲਦਿਆਂ ਨਿਗਮ ਦੀਆਂ ਡੰਪਿੰਗ ਗਰਾਊਂਡ 'ਚ ਜਾਣ ਵਾਲੀਆਂ ਸਾਰੀਆਂ ਗੱਡੀਆਂ ਨੂੰ ਰੋਕ ਲਿਆ ਗਿਆ। ਸ਼ਹਿਰ 'ਚ ਮਾਹੌਲ ਖਰਾਬ ਦੇ ਡਰੋਂ ਪੁਲਸ ਨੇ ਇਨ੍ਹਾਂ ਕਰਮਚਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ 4 ਗੱਡੀਆਂ ਗ੍ਰਿਫਤਾਰੀ ਦੌਰਾਨ ਭਰੀਆਂ। ਜਾਣਕਾਰੀ ਮੁਤਾਬਕ ਕਾਂਗਰਸੀ ਆਗੂ ਮਨੀਸ਼ ਤਿਵਾੜੀ ਵੀ ਕਰਮਚਾਰੀਆਂ ਦੀ ਇਸ ਹੜਤਾਲ 'ਚ ਪੁੱਜੇ।