ਕੂੜੇ ਨੂੰ ਇਧਰੋਂ ਚੁੱਕ ਕੇ ਓਧਰ ਸੁੱਟਣ ’ਤੇ ਹੀ ਕਰੋੜਾਂ ਰੁਪਏ ਖ਼ਰਚ ਕਰੀ ਜਾ ਰਿਹੈ ਨਿਗਮ

09/25/2023 11:02:37 AM

ਜਲੰਧਰ (ਖੁਰਾਣਾ)– ਸਵੱਛ ਭਾਰਤ ਮਿਸ਼ਨ ਅਤੇ ਸਮਾਰਟ ਸਿਟੀ ਦੇ ਮਾਧਿਅਮ ਨਾਲ ਆਈ ਕਰੋੜਾਂ ਅਰਬਾਂ ਰੁਪਏ ਦੀ ਗ੍ਰਾਂਟ ਖ਼ਰਚ ਕਰਨ ਦੇ ਬਾਵਜੂਦ ਜਲੰਧਰ ਨਗਰ ਨਿਗਮ ਸ਼ਹਿਰ ਦੇ ਕੂੜੇ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕਰ ਸਕਿਆ।

ਕਦੇ ਜਲੰਧਰ ਨੂੰ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਮੰਨਿਆ ਜਾਂਦਾ ਸੀ ਪਰ ਅੱਜ ਇਹ ਸ਼ਹਿਰ ਸਭ ਤੋਂ ਗੰਦੇ ਸ਼ਹਿਰਾਂ ਦੀ ਸ਼੍ਰੇਣੀ ’ਚ ਆ ਚੁੱਕਾ ਹੈ। ਬੀਤੇ ਦਿਨ ਇਸ ਸ਼ਹਿਰ ’ਚ ਕੂੜੇ ਦੇ ਜਨਤਕ ਡੰਪ ਸਥਾਨਾਂ ਨੂੰ ਲੈ ਕੇ ਕਈ ਵੱਡੇ ਜਨ ਅੰਦੋਲਨ ਤਕ ਹੋ ਚੁੱਕੇ ਹਨ। ਭਾਵੇਂ ਅਕਾਲੀ ਭਾਜਪਾ ਦੀ ਸਰਕਾਰ ਹੋਵੇ ਜਾਂ ਕਾਂਗਰਸ ਦਾ ਰਾਜ ਹੋਵੇ, ਭਾਵੇਂ ਵਰਤਮਾਨ ਆਮ ਆਦਮੀ ਪਾਰਟੀ ਦਾ ਸ਼ਾਸਨ ਪਰ ਹੁਣ ਤਕ ਕਿਸੇ ਤੋਂ ਵੀ ਸ਼ਹਿਰ ਦੇ ਕੂੜੇ ਦੀ ਸਮੱਸਿਆ ਦਾ ਪੱਕਾ ਹੱਲ ਨਹੀਂ ਹੋਇਆ। ਅਜੇ ਤਕ ਕਿਸੇ ਵੀ ਸਰਕਾਰ ਤੋਂ ਕੂੜੇ ਦੀ ਪ੍ਰੋਸੈਸਿੰਗ ਦਾ ਕੋਈ ਪਲਾਨ ਕਾਮਯਾਬ ਨਹੀਂ ਹੋਇਆ। ਹਾਲਾਤ ਇਹ ਹੈ ਕਿ ਜਲੰਧਰ ਨਗਰ ਨਿਗਮ ਸ਼ਹਿਰ ਦੇ ਕੂੜੇ ਨੂੰ ਇਕ ਥਾਂ ਚੁੱਕ ਕੇ ਦੂਸਰੇ ਥਾਂ ’ਤੇ ਸੁੱਟਣ ਦੇ ਕੰਮ ’ਚ ਹੀ ਲੱਗਾ ਹੋਇਆ ਹੈ, ਜਿਸ ’ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਸਮੇਂ ਸ਼ਹਿਰ ’ਚ 500 ਟਨ ਤੋਂ ਵੱਧ ਕੂੜਾ ਰੋਜ਼ ਨਿਕਲਦਾ ਹੈ ਪਰ ਜਲੰਧਰ ਨਿਗਮ ਇਕ ਕਿਲੋ ਕੂੜੇ ਤੋਂ ਵੀ ਖਾਦ ਨਹੀਂ ਬਣਾ ਪਾ ਰਿਹਾ। ਅਜਿਹੇ ’ਚ ਸਾਰਾ ਕੂੜਾ ਸੜਕਾਂ ਦੇ ਕੰਢੇ ਬਣੇ ਡੰਪ ਸਥਾਨਾਂ ’ਤੇ ਪਿਆ ਰਹਿੰਦਾ ਹੈ।

ਇਹ ਵੀ ਪੜ੍ਹੋ- ਨਵਜੋਤ ਸਿੰਘ ਸਿੱਧੂ ਨੇ ਘੇਰੀ ਪੰਜਾਬ ਸਰਕਾਰ, ਕਿਹਾ-ਗੰਭੀਰ ਕਰਜ਼ਾ ਸੰਕਟ 'ਚ ਘਿਰਿਆ ਸੂਬਾ

ਕੀ ਚੁਗਿੱਟੀ ਡੰਪ ਨੂੰ ਖ਼ਤਮ ਕਰ ਸਕੇਗਾ ਨਿਗਮ ?
ਹਾਲ ਹੀ ’ਚ ਐੱਨ. ਜੀ. ਓ. ਅਲਫ ਮਹੇਂਦਰੂ ਫਾਊਂਡੇਸ਼ਨ ਨੇ ਚੁਗਿੱਟੀ ਫਲਾਈਓਵਰ ਅਤੇ ਹਾਈਵੇਅ ਦੇ ਕੰਢੇ ਲੱਗਦੇ ਕੂੜੇ ਦੇ ਵਿਸ਼ਾਲ ਡੰਪ ਨੂੰ ਲੈ ਕੇ ਐੱਨ. ਜੀ. ਟੀ. ਤੇ ਹੋਰ ਸਰਕਾਰੀ ਵਿਭਾਗਾਂ ਤੱਕ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਦੇ ਨਿਰਦੇਸ਼ਾਂ ’ਤੇ ਨਿਗਮ ਨੂੰ ਇਸ ਡੰਪ ਦੀ ਸਫਾਈ ਕਰਵਾਉਣੀ ਪਈ। ਪਿਛਲੇ ਦਿਨੀ ਲੋਕਲ ਬਾਡੀਜ਼ ਮੰਤਰੀ ਬਲਕਾਰ ਸਿੰਘ ਨੇ ਵੀ ਇਸ ਡੰਪ ’ਤੇ ਚੱਲ ਰਹੀ ਸਫਾਈ ਮੁਹਿੰਮ ਨੂੰ ਦੇਖਿਆ। ਪ੍ਰਾਈਵੇਟ ਠੇਕੇਦਾਰਾਂ ਅਤੇ ਨਿਗਮ ਦੀਆਂ ਆਪਣੀਆਂ ਗੱਡੀਆਂ ਲਾ ਕੇ ਨਿਗਮ ਨੇ ਇਕ ਵਾਰ ਤਾਂ ਡੰਪ ਪੂਰੀ ਤਰ੍ਹਾਂ ਨਾਲ ਸਾਫ਼ ਕਰਵਾ ਦਿੱਤਾ ਹੈ ਪਰ ਹੁਣ ਸਵਾਲ ਇਹ ਹੈ ਕਿ ਕੀ ਨਿਗਮ ਚੁਗਿੱਟੀ ਡੰਪ ਨੂੰ ਪੱਕੇ ਤੌਰ ’ਤੇ ਖ਼ਤਮ ਕਰ ਸਕੇਗਾ।
ਜ਼ਿਕਰਯੋਗ ਹੈ ਕਿ ਇਸ ਡੰਪ ’ਤੇ ਬਹੁਤ ਦੂਰ-ਦੂਰ ਦੇ ਵਾਰਡਾਂ ਦਾ ਕੂੜਾ ਆਉਂਦਾ ਹੈ। ਸੈਂਕੜੇ ਕਮਰਸ਼ੀਅਲ ਸੰਸਥਾਵਾਂ ਦਾ ਕੂੜਾ ਵੀ ਇੱਥੇ ਸੁੱਟਿਆ ਜਾ ਰਿਹਾ ਹੈ। ਅਜਿਹੇ ’ਚ ਜੇਕਰ ਇਹ ਡੰਪ ਬੰਦ ਹੁੰਦਾ ਹੈ ਤਾਂ ਸਾਰਾ ਕੂੜਾ ਇਸ ਡੰਪ ’ਤੇ ਲਿਜਾਇਆ ਜਾਵੇਗਾ ਇਸ ਦੀ ਅਜੇ ਕੋਈ ਪਲਾਨਿੰਗ ਨਹੀਂ ਕੀਤੀ ਗਈ ਹੈ।

ਲਾਕੜਾ ਦੀ ਦਿਨ-ਰਾਤ ਦੀ ਮਿਹਨਤ ਨਾਲ ਵੀ ਨਹੀਂ ਸੁਧਰੇ ਸਨ ਹਾਲਾਤ
ਸ਼ਹਿਰ ’ਚ ਕੂੜੇ ਅਤੇ ਸਫਾਈ ਦੀ ਹਾਲਤ ਨੂੰ ਸੁਧਾਰਨ ਬਾਰੇ ਸਾਬਕਾ ਕਮਿਸ਼ਨਰ ਦੀਪਰਵਾ ਲਾਕੜਾ ਨੇ ਕਈ ਯਤਨ ਕੀਤੇ ਤੇ ਦਿਨ-ਰਾਤ ਮਿਹਨਤ ਕੀਤੀ ਪਰ ਫਿਰ ਵੀ ਉਨ੍ਹਾਂ ਤੋਂ ਸਫਾਈ ਸਬੰਧੀ ਹਾਲਾਤ ਕੰਟਰੋਲ ਨਹੀਂ ਹੋਈ। ਲਾਕੜਾ ਨੇ ਆਪਣੇ ਕਾਰਜਕਾਲ ਦੌਰਾਨ ਆਪਣਾ ਸਾਰਾ ਧਿਆਨ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ’ਤੇ ਕੇਂਦਰਿਤ ਰੱਖਿਆ ਪਰ ਉਨ੍ਹਾਂ ਨੂੰ ਇਸ ਬਾਰੇ ਆਪਣੀ ਟੀਮ ਜਾਂ ਜਨ-ਪ੍ਰਤੀਨਿਧੀਆਂ ਤੋਂ ਚੰਗਾ ਸਹਿਯੋਗ ਨਹੀਂ ਮਿਲ ਸਕਿਆ, ਜਿਸ ਕਾਰਨ ਉਨ੍ਹਾਂ ਦਾ ਇਹ ਮਿਸ਼ਨ ਅਧੂਰਾ ਰਿਹਾ। ਸ਼ਹਿਰ ’ਚ ਕੂੜੇ ਨੂੰ ਮੈਨੇਜ ਕਰਨ ਸੰਬੰਧੀ ਕੋਈ ਪਲਾਂਟ ਨਾ ਹੋਣ ਕਾਰਨ ਵੀ ਉਨ੍ਹਾਂ ਨੂੰ ਕਾਫੀ ਦਿੱਕਤਾਂ ਆਈਆਂ। ਉਨ੍ਹਾਂ ਨੇ ਸਰਕਾਰ ਵਲੋਂ 2016 ’ਚ ਬਣਾ ਸਾਲਿਡ ਵੇਸਟ ਮੈਨੇਜਮੈਂਟ ਰੂਲਸ ਨੂੰ ਸਖਤਾਈ ਨਾਲ ਲਾਗੂ ਕੀਤਾ ਅਤੇ ਸੈਂਕੜੇ ਚਲਾਨ ਵੀ ਕੱਟੇ ਪਰ ਫਿਰ ਵੀ ਸ਼ਹਿਰ ’ਚ ਕੂੜੇ ਦੀ ਸਮੱਸਿਆ ਘੱਟ ਨਹੀਂ ਹੋਈ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀਆਂ 12 ਟਰੇਨਾਂ 7 ਦਿਨਾਂ ਲਈ ਰਹਿਣਗੀਆਂ ਰੱਦ

ਕੀ ਸ਼ਹਿਰ ਨੂੰ ਇੰਦੌਰ ਵਰਗਾ ਸਾਫ਼ ਬਣਾ ਸਕਣਗੇ ਨਵੇਂ ਨਿਗਮ ਕਮਿਸ਼ਨਰ?
ਹੁਣ ਨਵੇਂ ਕਮਿਸ਼ਨਰ ਡਾ. ਰਿਸ਼ੀਪਾਲ ਨੇ ਸ਼ਹਿਰ ’ਚ ਸਫ਼ਾਈ ਮੁਹਿੰਮ ਤਾਂ ਚਲਾਈ ਹੈ ਪਰ ਉਨ੍ਹਾਂ ਦੇ ਸਾਹਮਣੇ ਸਭ ਤੋਂ ਪਹਿਲੀ ਚੁਣੌਤੀ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਅਤੇ ਕੂੜੇ ਦੇ ਮੈਨੇਜਮੈਂਟ ਨੂੰ ਲੈ ਕੇ ਹੋਵੇਗੀ, ਜੋ ਇਸ ਸਮੇਂ ਸ਼ਹਿਰ ਦੀ ਪਹਿਲ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਜਲੰਧਰ ਸ਼ਹਿਰ ਵੱਖ-ਵੱਖ ਸਰਕਾਰਾਂ ਦੀ ਬਜਾਏ ਅੱਜ ਸਫਾਈ ਦੇ ਮਾਮਲੇ ’ਚ ਕਾਫੀ ਪਿਛੜ ਚੁੱਕਾ ਹੈ ਅਤੇ ਸਵੱਛਤਾ ਸਰਵੇਖਣ ’ਚ ਵੀ ਇਸ ਦੀ ਰੈਕਿੰਗ ਤਸੱਲੀਬਖਸ਼ ਨਹੀਂ ਹੈ। ਸ਼ਹਿਰ ’ਚ ਹਰ ਰੋਜ਼ 500 ਟਨ ਤੋਂ ਵੱਧ ਕੂੜਾ ਨਿਕਲਦਾ ਹੈ ਜਿਸ ਦੀ ਮੈਨੇਜਮੈਂਟ ਲਈ ਨਿਗਮ ਕੋਲ ਕੋਈ ਇੰਤਜਾਮ ਨਹੀਂ ਹੈ, ਕਿਉਂਕਿ ਕੂੜੇ ਨੂੰ ਖਤਮ ਕਰਨ ਦਾ ਕੋਈ ਪਲਾਂਟ ਇਥੇ ਮੌਜੂਦ ਨਹੀਂ ਹੈ।

ਵਰਿਆਣਾ ਡੰਪ ’ਤੇ ਵੀ ਇਸ ਸਮੇਂ 10 ਲੱਖ ਟਨ ਤੋਂ ਵਧ ਕੂੜਾ ਪਾਇਆ ਹੋਇਆ ਹੈ, ਜਿਥੇ ਪੁਰਾਣੇ ਕੂੜੇ ਨੂੰ ਬਾਇਓਮਾਈਨਿੰਗ ਪ੍ਰਕਿਰਿਆ ਨਾਲ ਖਤਮ ਕਰਨ ਦਾ ਪ੍ਰੋਸੈੱਸ ਕਈ ਸਾਲਾਂ ਤੋਂ ਲਟਕ ਰਿਹਾ ਹੈ। ਕੂੜੇ ਤੋਂ ਇਲਾਵਾ ਇਸ ਸਮੇਂ ਸ਼ਹਿਰ ਦੀ ਸਫਾਈ ਵਿਵਸਥਾ ਵੀ ਗੜਬੜਾਈ ਹੋਈ ਹੈ ਤੇ ਵੱਖ-ਵੱਖ ਵਾਰਡਾਂ ’ਚ ਸਫ਼ਾਈ ਕਰਮਚਾਰੀਆਂ ਦੀ ਕਮੀ, ਉਨ੍ਹਾਂ ਦੇ ਕੰਮ ’ਤੇ ਨਾ ਆਉਣ, ਬਰਾਬਰ ਵੰਡ ਨਾ ਹੋਣ ਅਤੇ ਸੋਮਿਆਂ ਦੀ ਕਮੀ ਕਾਰਨ ਹਾਲਾਤ ਕਾਫ਼ੀ ਖ਼ਰਾਬ ਹਨ। ਲੋਕ ਵੀ ਥਾਂ-ਥਾਂ ਪਈ ਗੰਦਗੀ ਤੋਂ ਕਾਫ਼ੀ ਪ੍ਰੇਸ਼ਾਨ ਹਨ ਤੇ ਅੰਦਰੂਨੀ ਬਾਜ਼ਾਰਾਂ ਅਤੇ ਮੁਹੱਲਿਆਂ ਦੀਆਂ ਗਲੀਆਂ ’ਚ ਵੀ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ, ਜਿਨ੍ਹਾਂ ਨੂੰ ਸਾਫ਼ ਕਰਨ ਕਈ-ਕਈ ਦਿਨ ਕੋਈ ਨਹੀਂ ਆਉਂਦਾ। ਹੁਣ ਨਵੇਂ ਨਿਗਮ ਕਮਿਸ਼ਨਰ ਇਸ ਮਾਮਲੇ ’ਚ ਕੀ ਰਣਨੀਤੀ ਬਣਾਉਂਦੇ ਹਨ। ਇਹ ਵੇਖਣਾ ਕਾਫ਼ੀ ਮਹੱਤਵਪੂਰਣ ਹੋਵੇਗਾ। ਉਨ੍ਹਾਂ ਇਸ ਸ਼ਹਿਰ ਨੂੰ ਇੰਦੌਰ ਦੀ ਤਰਜ਼ ’ਤੇ ਸਾਫ਼ ਕਰਨ ਦਾ ਐਲਾਨ ਤਾਂ ਕਰ ਰੱਖਿਆ ਹੈ ਪਰ ਇਸ ’ਚ ਉਹ ਕਿੰਨੇ ਕਾਮਯਾਬ ਹੁੰਦੇ ਹਨ ਇਹ ਦੇਖਣ ਵਾਲੀ ਗੱਲ ਹੋਵੇਗੀ।

ਇਹ ਵੀ ਪੜ੍ਹੋ- 'ਬਾਬਾ ਸੋਢਲ' ਜੀ ਦੇ ਮੇਲੇ ਨੂੰ ਲੈ ਕੇ ਰੌਣਕਾਂ ਲੱਗਣੀਆਂ ਹੋਈਆਂ ਸ਼ੁਰੂ, ਪ੍ਰਸ਼ਾਸਨ ਨੇ ਕੀਤੇ ਖ਼ਾਸ ਪ੍ਰਬੰਧ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri