ਸ਼ਾਂਤਮਈ ਚੋਣਾਂ ਨੂੰ ਲੈ ਕੇ ਕੋਤਵਾਲੀ ਪੁਲਸ ਨੇ ਕੱਢਿਆ ਫਲੈਗ ਮਾਰਚ

12/11/2017 5:37:06 PM

ਅੰਮ੍ਰਿਤਸਰ (ਅਰੁਣ) - ਕਾਰਪੋਰੇਸ਼ਨ ਚੋਣਾਂ ਦੇ ਚਲਦਿਆਂ ਸੋਮਵਾਰ ਥਾਣਾ ਕੋਤਵਾਲੀ ਦੀ ਪੁਲਸ ਵੱਲੋਂ ਵੱਖ-ਵੱਖ ਖੇਤਰਾਂ 'ਚ ਫਲੈਗ ਮਾਰਚ ਕੱਢਿਆ ਗਿਆ। ਏ. ਸੀ. ਪੀ. ਕੇਂਦਰੀ ਨਰਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਕੋਤਵਾਲੀ ਦੀ ਪੁਲਸ ਵੱਲੋਂ ਕੱਢਿਆ ਜਾਣ ਵਾਲਾ ਇਹ ਫਲੈਗ ਮਾਰਚ ਗੋਦਾਮ ਮੁਹੱਲਾ, ਕਟੜਾ ਸ਼ੇਰ ਸਿੰਘ, ਲੋਹਗੜ੍ਹ ਗੇਟ, ਡੀ. ਏ. ਵੀ. ਕਾਲਜ ਹਾਥੀ ਗੇਟ, ਕਟੜਾ ਮੋਤੀ ਰਾਮ, ਹਾਲ ਗੇਟ ਆਦਿ ਇਲਾਕਿਆਂ ਰਾਹੀਂ ਹੁੰਦਾ ਹੁੰਦਿਆਂ ਖਤਮ ਹੋਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ. ਸੀ. ਪੀ. ਕੇਂਦਰੀ ਨਰਿੰਦਰ ਸਿੰਘ ਨੇ ਦੱਸਿਆ ਕਿ ਕਾਰਪੋਰੇਸ਼ਨ ਚੋਣਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਨੇਪੜੇ ਚਾੜਨ ਦੇ ਮੰਤਵ ਨਾਲ ਕਮਿਸ਼ਨਰ ਪੁਲਸ ਐੱਸ. ਐੱਸ. ਸ੍ਰੀ ਵਾਸਤਵ ਵੱਲੋਂ ਜਾਰੀ ਨਿਰਦੇਸ਼ਾਂ ਦੇ ਚਲਦਿਆਂ ਕੱਢੇ ਜਾਣ ਵਾਲੇ ਇਹ ਫਲੈਗ ਮਾਰਚ ਰਾਹੀਂ ਲੋਕਾਂ ਨੂੰ ਜਿਥੇ ਬੇਖੋਫ ਤੇ ਬਿਨ੍ਹਾਂ ਕਿਸੇ ਦਬਾਅ ਦੇ ਚੋਣ ਪ੍ਰਕਿਰਿਆ ਪੂਰੀ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਥੇ ਹੀ ਸ਼ਰਾਰਤੀ ਅਨਸਰਾਂ ਨੂੰ ਵੀ ਚੇਤਾਵਨੀ ਦਿੱਤੀ ਜਾ ਰਹੀ ਹੈ। ਆਮ ਜਨਤਾ ਦੇ ਨਾਮ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਦੇ ਚਲਦਿਆਂ ਲੋਕ ਨੇੜਲੇ ਪੁਲਸ ਸਟੇਸ਼ਨ ਨਾਲ ਸੰਪਰਕ ਕਰਨ। ਪੁਲਸ ਹਮੇਸ਼ਾ ਆਮ ਜਨਤਾ ਦੇ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ। ਇਸ ਮੌਕੇ ਤੇ ਉਨ੍ਹਾਂ ਹਰੇਕ ਅਸਲਾ ਧਾਰਕ ਨੂੰ ਆਪਣੇ ਹਥਿਆਰ ਨੇੜਲੇ ਅਸਲਾ ਭੰਡਾਰ ਜਾ ਫਿਰ ਪੁਲਸ ਥਾਣੇ ਜੰਮਾ ਕਰਵਾਉਣÎ ਦੀ ਵੀ ਤਾਕੀਦ ਕੀਤੀ ਗਈ