ਸੁਲਤਾਨਪੁਰ ਲੋਧੀ ''ਚੋਂ ਕੋਰੋਨਾ ਦੇ 3 ਨਵੇਂ ਮਾਮਲੇ ਆਏ ਸਾਹਮਣੇ

08/03/2020 5:10:49 PM

ਸੁਲਤਾਨਪੁਰ ਲੋਧੀ (ਸੋਢੀ)— ਕੋਰੋਨਾ ਲਾਗ ਦੀ ਬੀਮਾਰੀ ਦਿਨੋਂ-ਦਿਨ ਸਾਰੇ ਸ਼ਹਿਰਾਂ ਚ ਪੈਰ ਪਸਾਰ ਰਹੀ ਹੈ। ਸੁਲਤਾਨਪੁਰ ਲੋਧੀ ਦੇ ਇਕ ਉਦਯੋਗਪਤੀ ਅਤੇ ਉਸ ਦੇ ਪਰਿਵਾਰ ਦੀਆਂ 2 ਹੋਰ ਬੀਬੀਆਂ ਸਣੇ 3 ਕੋਰੋਨਾ ਕੇਸ ਪਾਜੇਟਿਵ ਮਿਲਣ ਨਾਲ ਸੁਲਤਾਨਪੁਰ ਲੋਧੀ ਸ਼ਹਿਰ ਦੇ ਲੋਕਾਂ 'ਚ ਭਾਰੀ ਖੌਫ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪ੍ਰੇਮੀ ਨੇ ਵਾਇਰਲ ਕੀਤੀਆਂ ਸਨ ਪ੍ਰੇਮਿਕਾ ਦੀਆਂ ਅਸ਼ਲੀਲ ਤਸਵੀਰਾਂ, ਹੁਣ ਦੋਹਾਂ ਨੇ ਮਿਲ ਕੇ ਕੀਤਾ ਇਹ ਨਵਾਂ ਕਾਰਾ

ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਐੱਸ. ਐੱਮ. ਓ. ਡਾ. ਅਨਿਲ ਮਨਚੰਦਾ ਨੇ ਇਸ ਸਬੰਧੀ ਸਿਰਫ ਇੰਨਾ ਹੀ ਦੱਸਿਆ ਹੈ ਕਿ ਸੁਲਤਾਨਪੁਰ ਲੋਧੀ ਦੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਕੋਰੋਨਾ ਟੈਸਟ ਲਈ ਲੁਧਿਆਣਾ 'ਚ ਨਮੂਨੇ ਦਿੱਤੇ ਸਨ, ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਘਰ 'ਚ ਹੀ ਆਈਸੋਲੇਟ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਸੰਪਰਕ 'ਚ ਆਏ ਹੋਰ ਲੋਕਾਂ ਦੇ ਵੀ ਨਮੂਨੇ ਲਏ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ 11 ਹੋਰ ਲੋਕਾਂ ਦੀ ਕੋਰੋਨਾ ਜਾਂਚ ਲਈ ਨਮੂਨੇ ਲਏ ਗਏ ਹਨ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 2 ਮੌਤਾਂ ਹੋਣ ਦੇ ਨਾਲ ਵੱਡੀ ਗਿਣਤੀ 'ਚ ਮਿਲੇ ਪਾਜ਼ੇਟਿਵ ਕੇਸ

ਹੋਰ ਜਾਣਕਾਰੀ ਅਨੁਸਾਰ ਉਕਤ ਉਦਯੋਗਪਤੀ ਆਪਣੇ ਲੁਧਿਆਣਾ ਹਸਪਤਾਲ 'ਚ ਦਾਖ਼ਲ ਇਕ ਰਿਸ਼ਤੇਦਾਰ ਦੇ ਸੰਪਰਕ 'ਚ ਆਇਆ ਸੀ। ਐੱਸ. ਐੱਮ. ਓ. ਡਾ. ਮਨਚੰਦਾ ਨੇ ਪਾਜ਼ੇਟਿਵ ਆਏ ਮਰੀਜਾਂ ਦਾ ਨਾਮ ਤਾਂ ਨਹੀਂ ਦੱਸਿਆ ਅਤੇ ਇੰਨਾ ਹੀ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਲੁਧਿਆਣਾ ਤੋਂ ਹੀ ਜਾਣਕਾਰੀ ਮਿਲੀ ਹੈ।
ਇਹ ਵੀ ਪੜ੍ਹੋ​​​​​​​: ਰੱਖੜੀ ਮੌਕੇ ਚਾਵਾਂ ਨਾਲ ਨਾਨੀ ਨੂੰ ਮਿਲਣ ਆਇਆ ਸੀ ਦੋਹਤਾ, ਜਦ ਘਰ ਪੁੱਜਾ ਤਾਂ ਹਾਲਾਤ ਵੇਖ ਰਹਿ ਗਿਆ ਦੰਗ

shivani attri

This news is Content Editor shivani attri