...ਜਦੋਂ ਨਾਕੇ ਦੌਰਾਨ ਕਾਰ ਸਵਾਰ ਨੌਜਵਾਨਾਂ ਨੇ ਲੁਧਿਆਣਾ ਦੀ ਪੁਲਸ ਨੂੰ ਪਾਈਆਂ ਭਾਜੜਾਂ

05/16/2020 11:05:03 PM

ਲੁਧਿਆਣਾ (ਰਿਸ਼ੀ, ਅਨਿਲ)— ਨਾਕੇ ਦੌਰਾਨ ਪੁਲਸ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਗੱਡੀ 'ਚ ਸਵਾਰ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕਰਨ 'ਤੇ ਵੀ ਉਹ ਨਾ ਰੁੱਕੇ। ਮਿਲੀ ਜਾਣਕਾਰੀ ਮੁਤਾਬਕ ਭਾਰਤ ਨਗਰ 'ਚੌਕ ਨੇੜੇ ਪੁਲਸ ਨੇ ਵੀ. ਆਈ. ਪੀ. ਨੰਬਰ ਦੀ ਗੱਡੀ ਦੇਖ ਕੇ ਗੱਡੀ 'ਚ ਸਵਾਰ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਨਾ ਰੁਕੇ।

PunjabKesari

ਇਸੇ ਦੌਰਾਨ ਉਕਤ ਸਥਾਨ ਤੋਂ ਮੌਕੇ 'ਤੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਆਪਣੀ ਪੁਲਸ ਪਾਰਟੀ ਨਾਲ ਉਥੋਂ ਦੌਰਾ ਕਰ ਰਹੇ ਸਨ ਕਿ ਨਾਕੇ ਤੋਂ ਫਰਾਰ ਹੋਏ ਨੌਜਵਾਨਾਂ ਨੂੰ ਦੇਖ ਕੇ ਉਨ੍ਹਾਂ ਨੇ ਪੁਲਸ ਦੀਆਂ ਗੱਡੀਆਂ ਨੌਜਵਾਨਾਂ ਦੇ ਪਿੱਛੇ ਲਗਵਾ ਦਿੱਤੀਆਂ। ਇਸ ਦੌਰਾਨ ਕਰੀਬ ਉਕਤ ਨੌਜਵਾਨ ਪੁਲਸ ਨੂੰ ਪਿੱਛੇ ਲਗਾ ਕੇ ਅੱਧਾ ਘੰਟਾ 10 ਕਿੱਲੋਮੀਟਰ ਦੂਰ ਤੱਕ ਸ਼ਹਿਰ 'ਚ ਗੱਡੀ ਨੂੰ ਘੁਮਾਉਂਦੇ ਰਹੇ।

PunjabKesari
ਜਦੋਂ ਲਾਡੋਵਾਲ ਪੁਲ ਨੇੜੇ ਪਹੁੰਚੇ ਤਾਂ ਲਾਡੋਵਾਲ ਥਾਣੇ ਦੀ ਪੁਲਸ ਵੱਲੋਂ ਸਾਰੀ ਸੜਕ ਬੈਨ ਕਰਵਾਈ ਗਈ ਅਤੇ ਉਕਤ ਨੌਜਵਾਨ ਡਿਵਾਈਡਰ ਨੂੰ ਕ੍ਰਾਸ ਕਰਦੇ ਹੋਏ ਅਗਾਹ ਵੱਧਣ ਲੱਗੇ ਤਾਂ ਉਨ੍ਹਾਂ ਦੀ ਗੱਡੀ ਡਿਵਾਈਡਰ ਨਾਲ ਟਕਰਾ ਗਈ। ਪੁਲਸ ਵੱਲੋਂ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਦੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ।

PunjabKesari

ਇਸ ਦੌਰਾਨ ਇਕ ਨੌਜਵਾਨ ਨੇ ਸੱਟਾਂ ਵੀ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨਾਂ ਦੀ ਗੱਡੀ 'ਤੇ ਵੀ. ਆਈ. ਪੀ. ਨੰਬਰ ਲੱਗਾ ਸੀ ਅਤੇ ਉਕਤ ਨੌਜਵਾਨਾਂ ਦੇ ਕੋਲ ਕਰਫਿਊ ਪਾਸ ਵੀ ਸੀ, ਜਿਸ ਦੀ ਮਿਆਦ ਖਤਮ ਹੋ ਚੁੱਕੀ ਸੀ। ਉਥੇ ਹੀ ਇਹ ਵੀ ਪਤਾ ਲੱਗਾ ਹੈ ਕਿ ਪੁਲਸ ਵੱਲੋਂ ਫਾਇਰਿੰਗ ਵੀ ਕੀਤੀ ਗਈ ਹੈ ਪਰ ਇਸ ਦੀ ਅਜੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ ਹੈ। ਫਿਲਹਾਲ ਉਕਤ ਨੌਜਵਾਨਾਂ ਦੀ ਪਛਾਣ ਨਹੀਂ ਹੋ ਸਕੀ ਹੈ। ਉਥੇ ਹੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


shivani attri

Content Editor

Related News