''ਪੁਲਸ'' ਸਟਿੱਕਰਾਂ ਬਾਰੇ ਸ਼ਿਕਾਇਤ ਕਰਨੀ ਪਈ ਮਹਿੰਗੀ, ਥਾਣੇ ਜਾਂਦਿਆਂ ਦਾ ਚਾੜ੍ਹਿਆ ਕੁਟਾਪਾ

04/29/2020 10:42:20 AM

ਫਗਵਾੜਾ (ਹਰਜੋਤ, ਜਲੋਟਾ)— ਬਲਾਕ ਦੇ ਪਿੰਡ ਖਜ਼ੂਰਲਾ ਦੇ ਕੁਝ ਵਾਸੀਆਂ ਨੂੰ ਪਿੰਡ ਦੇ ਹੀ ਸਰਪੰਚ ਦੀ ਪੁਲਸ ਨੂੰ ਸ਼ਿਕਾਇਤ ਕਰਨੀ ਉਸ ਸਮੇਂ ਮਹਿੰਗੀ ਪੈ ਗਈ, ਜਦੋਂ ਸ਼ਿਕਾਇਤਕਰਤਾ ਜਾਂਚ ਲਈ ਥਾਣੇ ਜਾ ਰਿਹਾ ਸੀ ਤਾਂ ਰਸਤੇ 'ਚ ਹੀ ਇਨਾਂ ਦੀ ਗੱਡੀ ਨੂੰ ਘੇਰ ਲਿਆ ਅਤੇ ਗੱਡੀ ਦੀ ਭੰਨ੍ਹ-ਤੋੜ ਕਰਨ ਉਪਰੰਤ ਕੁੱਟਮਾਰ ਕੀਤੀ। ਐੱਸ. ਪੀ. ਮਨਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨਦੀਪ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਖਜ਼ੂਰਲਾ ਫਾਇਨਾਂਸ ਦਾ ਕੰਮ ਕਰਦਾ ਹੈ। ਅਜੈ ਕੁਮਾਰ ਪੁੱਤਰ ਗੁਰਮੇਲ ਸਿੰਘ ਉਨ੍ਹਾਂ ਦੇ ਪਿੰਡ ਦਾ ਸਰਪੰਚ ਹੈ ਅਤੇ ਉਸ ਦੇ ਕੋਲ ਇਕ ਸਕਾਰਪੀਓ ਗੱਡੀ ਹੈ। ਉਸ ਨੇ ਆਪਣੀ ਗੱਡੀ ਦੀ ਅਗਲੀ ਅਤੇ ਪਿਛਲੀ ਨੰਬਰ ਪਲੇਟ 'ਤੇ (ਆਈ. ਪੀ. ਐੱਸ.) ਲਿਖਿਆ ਹੈ ਅਤੇ ਪੁਲਸ ਦੇ ਲੋਗੋਂ ਸਟਿਕਰ ਲੱਗੇ ਹੋਏ ਹਨ।

ਇਹ ਵੀ ਪੜ੍ਹੋ:  ਕੈਪਟਨ ਅਮਰਿੰਦਰ ਸਿੰਘ ਨੇ ਸਿਵਲ ਸਰਜਨ ਨੂੰ ਕੀਤਾ ਫੋਨ, ਜਲੰਧਰ 'ਚ 'ਕੋਰੋਨਾ' ਦੇ ਜਾਣੇ ਤਾਜ਼ਾ ਹਾਲਾਤ

ਅਜੈ ਕੁਮਾਰ ਦੇ ਕੋਲ ਇਕ ਲੜਕੀ ਮਨਜੀਤ ਕੌਰ ਜੋ ਸਵਿਫਟ ਕਾਰ 'ਤੇ ਅਜੈ ਕੁਮਾਰ ਨੂੰ ਮਿਲਣ ਲਈ ਆਉਂਦੀ ਹੈ। ਉਸ ਨੇ ਵੀ ਆਪਣੀ ਕਾਰ 'ਤੇ (ਆਈ. ਪੀ. ਐੱਸ.) ਲਿਖਿਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਦਰਖਾਸਤ ਐੱਸ. ਐੱਸ. ਪੀ. ਕਪੂਰਥਲਾ ਨੂੰ ਦਿੱਤੀ ਸੀ। ਜਿਸ ਦੀ ਜਾਂਚ ਸਬੰਧੀ ਸਾਨੂੰ ਮੁੱਖ ਅਫਸਰ ਥਾਣਾ ਸਦਰ ਨੇ 27 ਅਪ੍ਰੈਲ ਨੂੰ ਬੁਲਾਇਆ ਸੀ। ਜਦੋਂ ਉਹ ਆਪਣੇ ਸਾਥੀ ਅਮਨਦੀਪ ਸਿੰਘ ਅਤੇ ਸੰਦੀਪ ਸਿੰਘ ਨਾਲ ਆਪਣੀ ਸਕਾਰਪੀਓ ਗੱਡੀ 'ਚ ਸਵਾਰ ਹੋ ਕੇ ਅਮਨਦੀਪ ਸਿੰਘ ਅਤੇ ਸੰਦੀਪ ਸਿੰਘ ਨਾਲ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਖਜ਼ਰੂਲਾ ਤੋਂ ਚੱਲ ਕੇ ਚਹੇੜੂ ਰੇਲਵੇ ਫਾਟਕ ਕਰਾਸ ਕਰਕੇ ਚੱਲੇ ਤਾਂ ਅਜੈ ਕੁਮਾਰ ਅਤੇ ਮਨਜੀਤ ਕੌਰ ਵੱਲੋਂ ਮਿਥੀ ਸਕੀਮ ਤਹਿਤ ਆਪਣੇ 8 ਸਾਥੀਆਂ ਨੂੰ ਲੈ ਕੇ ਉਨ੍ਹਾਂ ਨੂੰ ਘੇਰ ਲਿਆ।
ਇਸ ਮੌਕੇ ਮਨਜੀਤ ਕੌਰ ਨੇ ਇਟ ਚੁੱਕ ਲਈ ਅਤੇ ਇੱਟ ਉਸ ਦੀ ਗੱਡੀ 'ਤੇ ਮਾਰੀ, ਜਿਸ ਨਾਲ ਗੱਡੀ ਦਾ ਬੋਨਟ ਦਾ ਅਗਲਾ ਸ਼ੀਸ਼ਾ ਟੁੱਟ ਗਿਆ। ਇਸ ਦੌਰਾਨ ਕਿਰਨਦੀਪ ਕੌਰ ਨੇ ਤਾਕੀ ਖੋਲ ਕੇ ਉਸ ਨੂੰ ਸੀਟ ਤੋਂ ਬਾਹਰ ਖਿੱਚ ਲਿਆ ਅਤੇ ਮਨਜੀਤ ਕੌਰ ਨੇ ਉਸ ਦੀ ਦਾੜੀ ਨੂੰ ਫੜ ਕੇ ਖਿੱਚਿਆ, ਜਿਸ ਨਾਲ ਉਸ ਦੀ ਦਾੜੀ ਦੇ ਵਾਲ ਟੁੱਟ ਗਏ ਹਨ ਅਤੇ ਉਸ ਦੇ ਨਾਲ ਮੌਜੂਦ ਲੜਕੇ ਅਤੇ ਲੜਕੀਆਂ ਨੇ ਉਸ ਦੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ: ਹੁਸ਼ਿਆਰਪੁਰ: ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤ ਨੂੰ ਵਾਪਸ ਲਿਆਉਣ ਵਾਲਾ ਡਰਾਈਵਰ ''ਕੋਰੋਨਾ'' ਪਾਜ਼ੀਟਿਵ

ਇਸ ਸਬੰਧ 'ਚ ਪੁਲਸ ਨੇ ਮਨਜੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਰਾਮਾਮੰਡੀ, ਕਿਰਨਦੀਪ ਕੌਰ ਪਤਨੀ ਰਣਜੀਤ ਸਿੰਘ ਵਾਸੀ ਖਜ਼ੂਰਲਾ, ਸਾਹਿਲ ਪੁੱਤਰ ਜਸਪਾਲ, ਸਾਗਰ ਪੁੱਤਰ ਸੁਰਿੰਦਰਪਾਲ, ਸੁਖਵਿੰਦਰ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀਆਨ ਪਿੰਡ ਸਭਾਨਾ ਡੀ. ਨੰਬਰ 7 ਜਲੰਧਰ, ਹਰਲਗਨ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਮੁਹੱਲਾ ਰਣਜੀਤ ਇਨਕਲੇਵ ਡੀ ਨੰਬਰ-7 ਜਲੰਧਰ, ਪ੍ਰੀਤ ਪੁੱਤਰੀ ਭਗਵਾਨ ਸਿੰਘ ਵਾਸੀ ਅਫਸਰ ਇਨਕਲੈਬ ਥਾਣਾ ਡੀ ਨੰਬਰ 7 ਜਲੰਧਰ, ਅਜੈ ਕੁਮਾਰ ਪੁੱਤਰ ਗੁਰਮੇਲ ਸਿੰਘ ਵਾਸੀ ਖਜ਼ੂਰਲਾ ਖਿਲਾਫ ਧਾਰਾ 484, 295, 188, 427, 149, 171, 341 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਚਹੇੜੂ ਚੌਕੀ ਇੰਚਾਰਜ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧ 'ਚ ਪੁਲਸ ਨੇ 'ਚ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦੋ ਵਿਅਕਤੀ ਅਜੇ ਪੁਲਸ ਦੀ ਗ੍ਰਿਫਤਾਰ 'ਚੋਂ ਬਾਹਰ ਹਨ।

ਕੀ ਕਹਿਣੈ ਐੱਸ. ਐੱਚ. ਓ. ਦਾ
ਐੱਸ. ਐੱਚ. ਓ. ਸਦਰ ਅਮਰਜੀਤ ਸਿੰਘ ਮੱਲ੍ਹੀ ਨੇ ਕਿਹਾ ਕਿ ਇਸ ਮਾਮਲੇ 'ਚ ਜੋ ਦੋਸ਼ ਆਈ. ਪੀ. ਐੱਸ. ਲਿਖਵਾਉਣ ਦੇ ਲੱਗ ਰਹੇ ਹਨ ਉਸ ਸਬੰਧੀ ਵੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦਾ ਸਰਪੰਚ ਅਜੈ ਕੁਮਾਰ ਜੋ ਕਿ ਫਿਲਹਾਲ ਕੀਤੀ ਜਾਂਚ ਦੌਰਾਨ ਲੜਾਈ 'ਚ ਮੌਜੂਦ ਨਹੀਂ ਸੀ ਅਤੇ ਉਸ ਖਿਲਾਫ ਗੱਡੀ 'ਤੇ ਆਈ. ਪੀ. ਐੱਸ. ਲਿਖਵਾਉਣ ਦਾ ਦੋਸ਼ ਹੈ। ਜਿਸ ਦੀ ਅਸੀਂ ਜਾਂਚ ਕਰ ਰਹੇ ਹਾਂ ਤੇ ਜੋ ਵੀ ਸੱਚ ਸਾਹਮਣੇ ਆਵੇਗਾ। ਉਸ ਤਹਿਤ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਜੈ ਕੁਮਾਰ ਜੋ ਕਿ ਮਨਜੀਤ ਕੌਰ ਨੂੰ ਆਪਣੀ ਦੋਸਤ ਦੱਸਦਾ ਹੈ ਅਤੇ ਆਪਣੀ ਅਸਲ ਪਤਨੀ ਗੁੜਗਾਉਂ ਵਿਖੇ ਇਕ ਆਈ. ਪੀ. ਐੱਸ. ਅਧਿਕਾਰੀ ਨੂੰ ਦੱਸਦਾ ਹੈ। ਜਿਸ ਨੂੰ ਅਸੀਂ ਤਸਦੀਕ ਕਰ ਰਹੇ ਹਾਂ ਅਤੇ ਜੋ ਵੀ ਸੱਚਾਈ ਹੋਵੇਗੀ ਜਲਦ ਸਾਹਮਣੇ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ:  ਮਾਲੇਰਕੋਟਲਾ: ਪ੍ਰਸ਼ਾਸਨ ਦੇ ਸਬਰ ਦਾ ਟੁੱਟਿਆ ਬੰਨ੍ਹ, ਭੀੜ ਨੂੰ ਖਦੇੜਨ ਲਈ ਪੁਲਸ ਨੇ ਵਰ੍ਹਾਈਆਂ ਡਾਂਗਾਂ

shivani attri

This news is Content Editor shivani attri