ਜਲੰਧਰ ਵਾਸੀਆਂ ਲਈ ਰਾਹਤ ਦੀ ਖ਼ਬਰ, ਘਟੀ ਕੋਰੋਨਾ ਦੀ ਰਫ਼ਤਾਰ, ਜਾਣੋ ਕੀ ਨੇ ਤਾਜ਼ਾ ਹਾਲਾਤ

06/16/2021 10:15:21 AM

ਜਲੰਧਰ (ਰੱਤਾ)–ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਇਸ ਹੱਦ ਤੱਕ ਘੱਟ ਗਿਆ ਹੈ ਕਿ ਮੰਗਲਵਾਰ ਨੂੰ ਲਗਭਗ 107 ਦਿਨਾਂ ਬਾਅਦ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 50 ਤੋਂ ਘੱਟ ਰਹੀ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ 1 ਮਾਰਚ 2021 ਨੂੰ ਜ਼ਿਲ੍ਹੇ ਵਿਚ 39 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਸੀ ਅਤੇ ਉਸ ਤੋਂ ਬਾਅਦ ਇਹ ਗਿਣਤੀ ਵਧਦੀ ਗਈ। ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਵਿਚੋਂ 4 ਹੋਰ ਨੇ ਜਿੱਥੇ ਮੰਗਲਵਾਰ ਨੂੰ ਦਮ ਤੋੜ ਦਿੱਤਾ, ਉਥੇ ਹੀ ਮਹਿਕਮੇ ਨੂੰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 69 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 12 ਦੂਜੇ ਜ਼ਿਲ੍ਹਿਆਂ ਅਤੇ ਸੂਬੇ ਨਾਲ ਸਬੰਧਤ ਪਾਏ ਗਏ।

ਇਹ ਵੀ ਪੜ੍ਹੋ: ਹੈਰਾਨੀਜਨਕ! ਜਲੰਧਰ ’ਚ ਕੋਰੋਨਾ ਵੈਕਸੀਨ ਲਗਵਾਉਣ ਦੇ ਬਾਅਦ ਇਹ ਸ਼ਖਸ ਬਣਿਆ ‘ਚੁੰਬਕ’, ਸਰੀਰ ਨਾਲ ਚਿਪਕਣ ਲੱਗੇ ਭਾਂਡੇ

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 47 ਮਰੀਜ਼ਾਂ ਵਿਚ ਮੋਤਾ ਸਿੰਘ ਨਗਰ ਅਤੇ ਰਤਨ ਨਗਰ ਦੇ ਪਰਿਵਾਰ ਦੇ 4-4 ਮੈਂਬਰ ਸ਼ਾਮਲ ਹਨ ਅਤੇ ਬਾਕੀ ਦੇ ਮਰੀਜ਼ਾਂ ਵਿਚੋਂ ਕੁਝ ਰਾਮ ਨਗਰ, ਟੈਗੋਰ ਨਗਰ, ਅਰਬਨ ਅਸਟੇਟ, ਗੁਲਮਰਗ ਐਵੇਨਿਊ, ਬੇਅੰਤ ਨਗਰ, ਹਰਗੋਬਿੰਦ ਨਗਰ, ਅਜੀਤ ਨਗਰ, ਅਵਤਾਰ ਨਗਰ, ਸੋਢਲ ਨਗਰ, ਸ਼ੇਖਾਂ ਬਾਜ਼ਾਰ, ਕਿਸ਼ਨਪੁਰਾ, ਪੱਕਾ ਬਾਗ ਆਦਿ ਇਲਾਕਿਆਂ ਸਮੇਤ ਜ਼ਿਲੇ ਦੇ ਕੁਝ ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਵੀ ਹਨ।

ਇਹ ਵੀ ਪੜ੍ਹੋ: ਸੈਲਾਨੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਇੰਟਰ ਸਟੇਟ ਬੱਸਾਂ ਚਲਾਉਣ ਲਈ ਹਿਮਾਚਲ ਨੂੰ ਦਿੱਤੀ ਮਨਜ਼ੂਰੀ

ਇਨ੍ਹਾਂ ਨੇ ਤੋੜਿਆ ਦਮ
42 ਸਾਲਾ ਧਰਮੇਂਦਰ
54 ਸਾਲਾ ਗੋਰਖਾ
56 ਸਾਲਾ ਬਲਵਿੰਦਰ ਸਿੰਘ
70 ਸਾਲਾ ਗੁੱਡੀ

4005 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 120 ਹੋਰ ਹੋਏ ਰਿਕਵਰ
ਸਿਹਤ ਮਹਿਕਮੇ ਨੂੰ ਮੰਗਲਵਾਰ 4005 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 120 ਹੋਰ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 5432 ਹੋਰ ਲੋਕਾਂ ਦੇ ਸੈਂਪਲ ਲਏ।
ਇਹ ਵੀ ਪੜ੍ਹੋ: ਗੈਂਗਸਟਰ ਜਸਪ੍ਰੀਤ ਜੱਸੀ ਦਾ ਹੋਇਆ ਅੰਤਿਮ ਸੰਸਕਾਰ, ਭੈਣ ਨੇ ਦਿੱਤੀ ਮੁੱਖ ਅਗਨੀ ਤੇ ਧਾਹਾਂ ਮਾਰ ਰੋਇਆ ਪਰਿਵਾਰ

ਜਾਣੋ ਕੀ ਹੈ ਜਲੰਧਰ ਵਿਚ ਕੋਰੋਨਾ ਦੀ ਸਥਿਤੀ 
ਹੁਣ ਤੱਕ ਕੁੱਲ ਸੈਂਪਲ-1183845
ਨੈਗੇਟਿਵ ਆਏ-1058698
ਪਾਜ਼ੇਟਿਵ ਆਏ-62135
ਡਿਸਚਾਰਜ ਹੋਏ-59760
ਮੌਤਾਂ ਹੋਈਆਂ-1448
ਐਕਟਿਵ ਕੇਸ-927

ਜ਼ਿਲ੍ਹੇ ’ਚ 4084 ਲੋਕਾਂ ਨੇ ਲੁਆਈ ਵੈਕਸੀਨ
ਕੋਰੋਨਾ ’ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਮੰਗਲਵਾਰ ਨੂੰ ਜ਼ਿਲ੍ਹੇ ਵਿਚ 4084 ਲੋਕਾਂ ਨੇ ਵੈਕਸੀਨ ਲੁਆਈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਜਲੰਧਰ -1 ਜ਼ੋਨ ਵਿਚ 2756, ਜਲੰਧਰ-2 ਜ਼ੋਨ ਵਿਚ 646, ਫਿਲੌਰ ਵਿਚ 289, ਨਕੋਦਰ ਵਿਚ 246 ਅਤੇ ਸ਼ਾਹਕੋਟ ਜ਼ੋਨ ਵਿਚ 147 ਲੋਕਾਂ ਨੇ ਵੈਕਸੀਨ ਲੁਆਈ।
ਡਾ. ਚੋਪੜਾ ਨੇ ਦੱਸਿਆ ਕਿ ਜਿਹੜੇ ਲੋਕਾਂ ਨੇ 31 ਅਗਸਤ 2021 ਤੋਂ ਪਹਿਲਾਂ ਵਿਦੇਸ਼ ਜਾਣ ਲਈ ਕੋਵਿਸ਼ੀਲਡ ਵੈਕਸੀਨ ਦੀ ਦੂਜੀ ਡੋਜ਼ ਲੁਆਉਣੀ ਹੈ, ਉਨ੍ਹਾਂ ਲਈ ਜ਼ਿਲਾ ਪ੍ਰਸ਼ਾਸਨ ਨੇ ਇਕ ਵਿਸ਼ੇਸ਼ ਪ੍ਰੋਫਾਰਮਾ ਤਿਆਰ ਕੀਤਾ ਹੈ, ਜਿਹੜਾ ਲਾਭਪਾਤਰੀ ਲਈ ਭਰਨਾ ਜ਼ਰੂਰੀ ਹੋਵੇਗਾ ਅਤੇ ਉਸਦੇ ਨਾਲ ਜ਼ਰੂਰੀ ਦਸਤਾਵੇਜ਼ ਲਾਉਣੇ ਪੈਣਗੇ।

ਇਹ ਵੀ ਪੜ੍ਹੋ: ਜਲੰਧਰ: ਨਸ਼ੀਲਾ ਪਦਾਰਥ ਦੇ ਕੇ ਕੁੜੀ ਨਾਲ ਟੱਪੀਆਂ ਹੱਦਾਂ, ਅਸ਼ਲੀਲ ਵੀਡੀਓ ਬਣਾ ਕੇ ਦਿੱਤੀਆਂ ਇਹ ਧਮਕੀਆਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri