ਜਲੰਧਰ ਜ਼ਿਲ੍ਹੇ ''ਚ 600 ਤੋਂ ਪਾਰ ਹੋਇਆ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ, ਜਾਣੋ ਤਾਜ਼ਾ ਹਾਲਾਤ

12/13/2020 12:58:04 PM

ਜਲੰਧਰ (ਰੱਤਾ)— ਕਿਸੇ ਵੀ ਵਿਅਕਤੀ ਦੀ ਜਦੋਂ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਉਸ ਦੀ ਸਭ ਤੋਂ ਪਹਿਲਾਂ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਘਰ 'ਚ ਹੀ ਆਈਸੋਲੇਟ ਹੋ ਜਾਵੇ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਨਾ ਜਾਣਾ ਪਵੇ। ਕਈ ਵਾਰ ਉਨ੍ਹਾਂ ਦੀ ਇਹ ਕੋਸ਼ਿਸ਼ ਉਨ੍ਹਾਂ 'ਤੇ ਭਾਰੀ ਪੈ ਜਾਂਦੀ ਹੈ। ਸ਼ਨੀਵਾਰ ਨੂੰ ਵੀ ਘਰ 'ਚ ਆਈਸੋਲੇਟ ਇਕ ਕੋਰੋਨਾ ਪਾਜ਼ੇਟਿਵ ਮਰੀਜ਼ ਸਣੇ 4 ਨੇ ਦਮ ਤੋੜ ਦਿੱਤਾ ਅਤੇ 83 ਲੋਕਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ-ਕਪੂਰਥਲਾ ਰੇਲਵੇ ਟਰੈਕ 'ਤੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਧੜ ਨਾਲੋਂ ਵੱਖ ਹੋਈਆਂ ਲੱਤਾਂ

ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਿਕਮੇ ਨੂੰ ਸ਼ਨੀਵਾਰ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁੱਲ 93 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ 'ਚੋਂ 10 ਦੂਜੇ ਜ਼ਿਲਿਆਂ ਨਾਲ ਸਬੰਧਤ ਪਾਏ ਗਏ। ਇਹ ਵੀ ਪਤਾ ਲੱਗਾ ਹੈ ਕਿ ਜਿਹੜੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੇ ਦਮ ਤੋੜਿਆ ਹੈ, ਉਨ੍ਹਾਂ ਵਿਚੋਂ ਇਕ ਘਰ ਵਿਚ ਆਈਸੋਲੇਟ ਸੀ।

829 ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ ਸਿਰਫ 106 ਹਸਪਤਾਲਾਂ ਵਿਚ ਕਰਵਾ ਰਹੇ ਇਲਾਜ
ਸਿਹਤ ਮਹਿਕਮੇ ਮੁਤਾਬਕ ਜ਼ਿਲ੍ਹੇ 'ਚ ਇਸ ਸਮੇਂ 829 ਕੋਰੋਨਾ ਪਾਜ਼ੇਟਿਵ ਮਰੀਜ਼ ਹਨ, ਜਿਨ੍ਹਾਂ 'ਚੋਂ ਸਿਰਫ 106 ਹੀ ਵੱਖ-ਵੱਖ ਹਸਪਤਾਲਾਂ 'ਚ ਇਲਾਜ ਕਰਵਾ ਰਹੇ ਹਨ, ਜਦੋਂ ਕਿ 537 ਪਾਜ਼ੇਟਿਵ ਮਰੀਜ਼ ਘਰਾਂ ਵਿਚ ਆਈਸੋਲੇਟ ਹਨ । 90 ਮਰੀਜ਼ਾਂ ਨਾਲ ਸਿਹਤ ਵਿਭਾਗ ਨੇ ਅਜੇ ਸੰਪਰਕ ਕਰਨਾ ਹੈ ਅਤੇ 96 ਮਰੀਜ਼ ਵਿਭਾਗ ਕੋਲੋਂ ਅਜੇ ਤੱਕ ਟਰੇਸ ਨਹੀਂ ਹੋ ਸਕੇ।

ਇਹ ਵੀ ਪੜ੍ਹੋ: ਫ਼ੌਜੀ ਦੀ ਕਰਤੂਤ: ਵਿਆਹ ਦਾ ਲਾਰਾ ਲਾ ਔਰਤ ਨੂੰ ਰੱਖਿਆ ਘਰ, ਫਿਰ ਕੀਤਾ ਉਹ ਜੋ ਸੋਚਿਆ ਵੀ ਨਾ ਸੀ

602 ਤੱਕ ਕਿਵੇਂ ਪਹੁੰਚਿਆ ਮੌਤਾਂ ਦਾ ਅੰਕੜਾ
8 ਅਪ੍ਰੈਲ ਤੋਂ 14 ਅਗਸਤ (129 ਦਿਨ) 100 ਮੌਤਾਂ
15 ਅਗਸਤ ਤੋਂ 4 ਸਤੰਬਰ (21 ਦਿਨ) 100 ਮੌਤਾਂ
5 ਸਤੰਬਰ ਤੋਂ 18 ਸਤੰਬਰ (14 ਦਿਨ) 100 ਮੌਤਾਂ
19 ਸਤੰਬਰ ਤੋਂ 3 ਅਕਤੂਬਰ (15 ਦਿਨ) 100 ਮੌਤਾਂ
4 ਅਕਤੂਬਰ ਤੋਂ 15 ਨਵੰਬਰ (43 ਦਿਨ ) 100 ਮੌਤਾਂ
16 ਨਵੰਬਰ ਤੋਂ 12 ਦਸੰਬਰ (27 ਦਿਨ) 102 ਮੌਤਾਂ

ਇਹ ਵੀ ਪੜ੍ਹੋ: ਤਾਲਾਬੰਦੀ 'ਚ ਇਨ੍ਹਾਂ ਨੌਜਵਾਨਾਂ ਨੇ ਯੂ-ਟਿਊਬ ਤੋਂ ਸਿੱਖੇ ਅਨੋਖੇ ਗੁਰ, ਸੱਚ ਸਾਹਮਣੇ ਆਉਣ 'ਤੇ ਪੁਲਸ ਦੇ ਉੱਡੇ ਹੋਸ਼

ਇਨ੍ਹਾਂ ਨੇ ਤੋੜਿਆ ਦਮ
1. ਕਵਿਤਾ ਵਿੱਜ (57) ਨਕੋਦਰ
2. ਵਿਨੀਤਾ (49) ਦੂਰਦਰਸ਼ਨ ਐਨਕਲੇਵ
3. ਰਣਬੀਰ ਕੁਮਾਰ (58) ਭਾਰਗੋ ਕੈਂਪ
4. ਕੁਲਦੀਪ ਕੌਰ (60) ਅਮਨ ਨਗਰ

ਇਹ ਵੀ ਪੜ੍ਹੋ: ਛੱਪੜ 'ਚੋਂ ਮਿਲੀਆਂ ਦੋ ਬੱਚਿਆਂ ਦੀਆਂ ਲਾਸ਼ਾਂ ਦੇ ਮਾਮਲੇ 'ਚ ਵੱਡਾ ਖੁਲਾਸਾ, ਪਿਓ ਨੇ ਹੀ ਦਿੱਤੀ ਭਿਆਨਕ ਮੌਤ

3810 ਦੀ ਰਿਪੋਰਟ ਆਈ ਨੈਗੇਟਿਵ ਅਤੇ 129 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਸ਼ਨੀਵਾਰ ਮਿਲੀ ਜਾਣਕਾਰੀ ਅਨੁਸਾਰ ਮਹਿਕਮੇ ਨੂੰ 3810 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ 129 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ। ਵਿਭਾਗ ਨੇ 3578 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।

  ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਕੰਬਾਊ ਵਾਰਦਾਤ: ਤੇਜ਼ਧਾਰ ਹਥਿਆਰਾਂ ਨਾਲ ਸ਼ਰੇਆਮ ਵੱਢਿਆ ਵਕੀਲ

ਜਾਣੋ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ-418820
ਨੈਗੇਟਿਵ ਆਏ-380057
ਪਾਜ਼ੇਟਿਵ ਆਏ-18992
ਡਿਸਚਾਰਜ ਹੋਏ-17561
ਮੌਤਾਂ ਹੋਈਆਂ-602
ਐਕਟਿਵ ਕੇਸ-829

shivani attri

This news is Content Editor shivani attri