ਕੋਰੋਨਾ ਨੇ ਲਈ 4 ਹੋਰ ਮਰੀਜ਼ਾਂ ਦੀ ਜਾਨ, 80 ਦੀ ਰਿਪੋਰਟ ਪਾਜ਼ੇਟਿਵ

12/06/2020 1:01:50 PM

ਜਲੰਧਰ (ਰੱਤਾ)— ਕੋਰੋਨਾ ਨੂੰ ਲੈ ਕੇ ਸਥਿਤੀ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ ਪਰ ਲੋਕ ਅਜੇ ਵੀ ਸੰਭਲਣ ਦਾ ਨਾਂ ਨਹੀਂ ਲੈ ਰਹੇ। ਸ਼ਨੀਵਾਰ ਨੂੰ ਵੀ ਕੋਰੋਨਾ ਨੇ ਜਿੱਥੇ 4 ਹੋਰ ਇਲਾਜ ਅਧੀਨ ਮਰੀਜ਼ਾਂ ਦੀ ਜਾਨ ਲੈ ਲਈ, ਉਥੇ ਹੀ 80 ਲੋਕਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਮਹਿਕਮੇ ਨੂੰ ਸ਼ਨੀਵਾਰ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਲੈਬਾਰਟਰੀਆਂ ਤੋਂ ਕੁੱਲ 117 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 37 ਦੂਜੇ ਜ਼ਿਲਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲੇ ਦੇ ਪਾਜ਼ੇਟਿਵ ਆਉਣ ਵਾਲੇ 80 ਲੋਕਾਂ ਵਿਚ ਸੀ. ਆਰ. ਪੀ. ਐੱਫ. ਕੈਂਪਸ ਦੇ ਕੁਝ ਲੋਕ ਅਤੇ ਕੁਝ ਪਰਿਵਾਰਾਂ ਦੇ 2 ਜਾਂ 3 ਮੈਂਬਰ ਸ਼ਾਮਲ ਹਨ।

ਇਹ ਵੀ ਪੜ੍ਹੋ: ਮੁਸ਼ਕਿਲਾਂ 'ਚ ਘਿਰੀ ਬਾਲੀਵੁੱਡ ਅਦਾਕਾਰਾ 'ਕੰਗਨਾ ਰਣੌਤ', ਹੁਣ ਭੁਲੱਥ 'ਚ ਹੋਈ ਸ਼ਿਕਾਇਤ ਦਰਜ

ਇਨ੍ਹਾਂ ਨੇ ਤੋੜਿਆ ਦਮ
1. ਰਾਜਿੰਦਰ ਕੌਰ (49) ਸੈਨਿਕ ਵਿਹਾਰ
2. ਜੋਗਿੰਦਰਪਾਲ (57) ਪਿੰਡ ਕਾਲਾ ਬਾਹੀਆਂ
3. ਅਮਰਜੀਤ ਸਿੰਘ (62) ਪਿੰਡ ਕੋਟਲੀ ਥਾਨ ਸਿੰਘ
4. ਵਰਿਆਮ ਸਿੰਘ (94) ਸੁਰਜੀਤ ਨਗਰ

ਇਹ ਵੀ ਪੜ੍ਹੋ: ਮਾਂ ਦੀ ਘਟੀਆ ਹਰਕਤ: 2 ਸਾਲ ਦੀ ਮਾਸੂਮ ਬੱਚੀ ਮੰਦਿਰ 'ਚ ਛੱਡੀ, ਵਜ੍ਹਾ ਜਾਣ ਹੋਵੋਗੇ ਹੈਰਾਨ

4065 ਦੀ ਰਿਪੋਰਟ ਆਈ ਸੀ ਨੈਗੇਟਿਵ ਅਤੇ 150 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ 4065 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਿਵਚੋਂ 150 ਨੂੰ ਛੁੱਟੀ ਮਿਲ ਗਈ। ਮਹਿਕਮੇ ਨੇ 4257 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।

ਇਹ ਵੀ ਪੜ੍ਹੋ: ਦਿਨ-ਦਿਹਾੜੇ ਮੁਕੇਰੀਆਂ 'ਚ ਵੱਡੀ ਵਾਰਦਾਤ, ਪਿਸਤੌਲ ਦੀ ਨੋਕ 'ਤੇ ਲੁੱਟੀ ਬਲੈਨੋ ਕਾਰ

ਜਲੰਧਰ 'ਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ-396496
ਨੈਗੇਟਿਵ ਆਏ-358109
ਪਾਜ਼ੇਟਿਵ ਆਏ-18388
ਡਿਸਚਾਰਜ ਹੋਏ-16695
ਮੌਤਾਂ ਹੋਈਆਂ-575
ਐਕਟਿਵ ਕੇਸ-1118
ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਦਾ ਵੱਡਾ ਝਟਕਾ

shivani attri

This news is Content Editor shivani attri