ਜਲੰਧਰ ਜ਼ਿਲ੍ਹੇ ’ਚ ਆਰਮੀ ਪਬਲਿਕ ਸਕੂਲ ਕੈਂਟ ਦੇ ਸਟਾਫ਼ ਸਣੇ 30 ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

12/27/2020 4:35:11 PM

ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਐਤਵਾਰ ਨੂੰ ਆਰਮੀ ਪਬਲਿਕ ਜਲੰਧਰ ਕੈਂਟ ਦੇ ਸਕੂਲ ਦੇ ਸਟਾਫ਼ ਸਮੇਤ 30 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਦੋ ਮਰੀਜ਼ਾਂ ਨੇ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਅੱਜ ਦਮ ਤੋੜ ਦਿੱਤਾ। ਇਥੇ ਇਹ ਵੀ ਦੱਸਣਯੋਗ ਹੈ ਕਿ ਜਿਹੜੇ ਵਿਅਕਤੀਆਂ ਨੇ ਦਮ ਤੋੜਿਆ ਹੈ, ਉਨ੍ਹਾਂ ’ਚੋਂ ਇਕ ਮਰੀਜ਼ ਦੀ ਮੌਤ ਹਸਪਤਾਲ ’ਚ ਦਾਖ਼ਲ ਹੋਣ ਦੇ ਚਾਰ ਘੰਟਿਆਂ ਬਾਅਦ ਹੀ ਹੋ ਗਈ।   

ਸਿਹਤ ਮਹਿਕਮੇ ਤੋਂ ਮਿਲੀ ਸੂਚਨਾ ਅਨੁਸਾਰ ਮਹਿਕਮੇ ਨੂੰ ਐਤਵਾਰ ਵੱਖ-ਵੱਖ ਲੈਬਾਰਟਰੀਆਂ ਤੋਂ ਕੁੱਲ 30 ਲੋਕਾਂ ਦੀ ਕੋਰੋਨਾ ਿਰਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 23 ਲੋਕ ਜ਼ਿਲੇ ਨਾਲ ਸਬੰਧਤ ਪਾਏ ਗਏ। ਪਤਾ ਲੱਗਾ ਹੈ ਕਿ ਜਿਹੜੇ 23 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਹੈ, ਉਨ੍ਹਾਂ ਵਿਚ ਆਰਮੀ ਪਬਲਿਕ ਸਕੂਲ ਜਲੰਧਰ ਕੈਂਟ ਦੇ 4 ਸਟਾਫ ਮੈਂਬਰ ਅਤੇ ਪੁਲਸ ਅਕਾਦਮੀ ਫਿਲੌਰ ਦਾ ਇਕ ਮੁਲਾਜ਼ਮ ਸ਼ਾਮਲ ਹੈ।

ਕੋਰੋਨਾ ਪਾਜ਼ੇਟਿਵ ਆਉਣ ਵਾਲੇ ਲੋਕ ਮਹਾਰਾਜਾ ਗਾਰਡਨ, ਛੋਟੀ ਬਾਰਾਦਰੀ, ਡਿਫੈਂਸ ਕਾਲੋਨੀ, ਿਮੱਠਾਪੁਰ ਰੋਡ ’ਤੇ ਸਥਿਤ ਰਾਜਾ ਗਾਰਡਨ, ਪੱਕਾ ਬਾਗ, ਆਦਰਸ਼ ਨਗਰ ਦੇ ਨਜ਼ਦੀਕ ਪੈਂਦੇ ਕ੍ਰਿਸ਼ਨਾ ਨਗਰ, ਅਰਬਨ ਐਸਟੇਟ, ਸਰਸਵਤੀ ਵਿਹਾਰ ਆਦਿ ਇਲਾਕਿਆਂ ਦੇ ਰਹਿਣ ਵਾਲੇ ਹਨ।

ਇਨ੍ਹਾਂ ਨੇ ਤੋੜਿਆ ਦਮ
1. ਅਸ਼ੋਕ ਕੁਮਾਰ (66) ਡੀ. ਸੀ. ਨਗਰ ਕੈਂਟ ਰੋਡ
2. ਕ੍ਰਿਸ਼ਨਾ ਦੇਵੀ (75) ਪ੍ਰਤਾਪ ਨਗਰ

ਇਹ ਵੀ ਪੜ੍ਹੋ : ਜਲੰਧਰ ਦੇ ਅਮਨ ਨਗਰ ’ਚ ਗੁੰਡਾਗਰਦੀ ਦਾ ਨੰਗਾ ਨਾਚ, ਲਲਕਾਰੇ ਮਾਰ ਭੰਨੇ ਗੱਡੀਆਂ ਦੇ ਸ਼ੀਸ਼ੇ

ਸ਼ਨੀਵਾਰ ਨੂੰ 3051 ਦੀ ਰਿਪੋਰਟ ਆਈ ਨੈਗੇਟਿਵ ਅਤੇ 52 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਸ਼ਨੀਵਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਮਹਿਕਮੇ ਨੂੰ 3051 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚੋਂ 52 ਹੋਰਨਾਂ ਨੂੰ ਛੁੱਟੀ ਦੇ ਦਿੱਤੀ ਗਈ। ਮਹਿਕਮੇ ਨੇ 2042 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।

ਇਹ ਵੀ ਪੜ੍ਹੋ : ਦੁੱਖ ਭਰੀ ਖ਼ਬਰ: ਦਿੱਲੀ ਧਰਨੇ ਤੋਂ ਪਰਤੇ ਇਕ ਹੋਰ ਕਿਸਾਨ ਦੀ ਹੋਈ ਮੌਤ

ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦੀ ਸਥਿਤੀ 
ਕੁੱਲ ਸੈਂਪਲ-461360
ਨੈਗੇਟਿਵ ਆਏ-422229
ਪਾਜ਼ੇਟਿਵ ਆਏ-19732
ਡਿਸਚਾਰਜ ਹੋਏ-18670
ਮੌਤਾਂ ਹੋਈਆਂ-634
ਐਕਟਿਵ ਕੇਸ-428

ਇਹ ਵੀ ਪੜ੍ਹੋ : ਸਾਲ 2020 ਪੰਜਾਬ ’ਚ ਇਨ੍ਹਾਂ ਪਰਿਵਾਰਾਂ ਨੂੰ ਦੇ ਗਿਆ ਵੱਡੇ ਦੁੱਖ, ਜਬਰ-ਜ਼ਿਨਾਹ ਦੀਆਂ ਘਟਨਾਵਾਂ ਨੇ ਵਲੂੰਧਰੇ ਦਿਲ

shivani attri

This news is Content Editor shivani attri