ਜਲੰਧਰ ਜ਼ਿਲ੍ਹੇ ''ਚੋਂ ਕੋਰੋਨਾ ਦੇ 88 ਨਵੇਂ ਕੇਸਾਂ ਦੀ ਪੁਸ਼ਟੀ, 5 ਮਰੀਜ਼ਾਂ ਦੀ ਮੌਤ

10/05/2020 6:17:17 PM

ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਵਿਅਕਤੀਆਂ ਦੀ ਗਿਣਤੀ ਭਾਵੇਂ ਘਟੀ ਹੈ ਪਰ ਇਸ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਸੋਮਵਾਰ ਨੂੰ ਵੀ ਜ਼ਿਲ੍ਹੇ 'ਚ ਜਿੱਥੇ 88 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਉਥੇ ਹੀ 5 ਹੋਰ ਲੋਕਾਂ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਦਿਨ-ਦਿਹਾੜੇ ਖੇਡੀ ਗਈ ਖ਼ੂਨੀ ਖੇਡ, ਸ਼ਰੇਆਮ ਗੋਲੀਆਂ ਨਾਲ ਭੁੰਨਿਆ ਨੌਜਵਾਨ

ਐਤਵਾਰ ਨੂੰ ਮਿਲੇ ਸਨ 136 ਲੋਕ ਪਾਜ਼ੇਟਿਵ
ਇਥੇ ਦੱਸ ਦੇਈਏ ਐਤਵਾਰ ਨੂੰ ਮਹਿਕਮੇ ਨੂੰ ਵੱਖ-ਵੱਖ ਲੈਬਾਰਟਰੀਆਂ ਤੋਂ ਕੁੱਲ 136 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਸੀ ਅਤੇ ਇਨ੍ਹਾਂ 'ਚੋਂ 33 ਲੋਕ ਦੂਜੇ ਜ਼ਿਲਿਆਂ ਨਾਲ ਸੰਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ 'ਚ ਨੂਰਮਹਿਲ ਡਾਕਘਰ ਦੇ 3, ਨਗਰ ਨਿਗਮ ਦਾ 1, ਏਅਰਫੋਰਸ ਸਟੇਸ਼ਨ ਆਦਮਪੁਰ ਦੇ 6 ਅਤੇ ਅਮਨ ਨਗਰ ਹੈਲਥ ਸੈਂਟਰ ਦੇ 3 ਕਰਮਚਾਰੀ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ 'ਸੰਨੀ ਦਿਓਲ' ਨੇ ਵਰਤਾਇਆ ਲੰਗਰ, ਕਿਸਾਨਾਂ ਨੇ ਰੱਜ ਕੇ ਕੀਤੀ ਵਡਿਆਈ

1898 ਦੀ ਰਿਪੋਰਟ ਆਈ ਸੀ ਨੈਗੇਟਿਵ ਅਤੇ 191 ਨੂੰ ਮਿਲੀ ਸੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਐਤਵਾਰ ਨੂੰ 1898 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਸੀ ਅਤੇ ਇਲਾਜ ਅਧੀਨ ਪਾਜ਼ੇਟਿਵ ਮਰੀਜ਼ਾਂ 'ਚੋਂ 191 ਨੂੰ ਛੁੱਟੀ ਦੇ ਿਦੱਤੀ ਗਈ। ਓਧਰ ਮਹਿਕਮੇ ਨੇ 3625 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਸਨ।

ਇਹ ਵੀ ਪੜ੍ਹੋ: ਨਸ਼ੇ ਕਾਰਨ ਘਰ 'ਚ ਪਏ ਕੀਰਨੇ, ਨੌਜਵਾਨ ਨੂੰ ਇਸ ਹਾਲ 'ਚ ਵੇਖ ਪਰਿਵਾਰ ਦੇ ਉੱਡੇ ਹੋਸ਼

ਜਲੰਧਰ ਦੇ ਤਾਜ਼ਾ ਹਾਲਾਤ
ਕੁੱਲ ਸੈਂਪਲ-189784
ਨੈਗੇਟਿਵ ਆਏ-165172
ਪਾਜ਼ੇਟਿਵ ਆਏ-13436
ਡਿਸਚਾਰਜ ਹੋਏ-11619
ਮੌਤਾਂ ਹੋਈਆਂ-411
ਐਕਟਿਵ ਕੇਸ-1325

ਇਹ ਵੀ ਪੜ੍ਹੋ:  ਹੁਸ਼ਿਆਰਪੁਰ 'ਚ ਲੁਟੇਰਿਆਂ ਵੱਲੋਂ ਬੈਂਕ 'ਚ ਵੱਡੀ ਲੁੱਟ, 5 ਲਾਕਰ ਲੈ ਕੇ ਹੋਏ ਫਰਾਰ

shivani attri

This news is Content Editor shivani attri