'ਕੋਰੋਨਾ' ਦੇ 2 ਹਜ਼ਾਰ ਤੋਂ ਵੱਧ ਟੈਸਟ ਕਰਕੇ ਜਲੰਧਰ ਬਣਿਆ ਪੰਜਾਬ ਦਾ ਮੋਹਰੀ ਜ਼ਿਲਾ

04/28/2020 3:46:56 PM

ਜਲੰਧਰ (ਚੋਪੜਾ)— ਜ਼ਿਲਾ ਪ੍ਰਸ਼ਾਸਨ ਵੱਲੋਂ ਜਲੰਧਰ 'ਚ ਕੋਰੋਨਾ ਵਾਇਰਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਫੈਲਣ ਤੋਂ ਰੋਕਣ ਦੀ ਵਚਨਬੱਧਤਾ ਤਹਿਤ ਜ਼ਿਲਾ ਜਲੰਧਰ ਪੂਰੇ ਸੂਬੇ 'ਚ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ 20 ਫੀਸਦੀ ਟੈਸਟ ਕਰਕੇ ਮੋਹਰੀ ਜ਼ਿਲਾ ਬਣਿਆ ਹੈ, ਜਿਸ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਪਛਾਣ ਕਰਨ 'ਚ ਬਹੁਤ ਮਦਦ ਮਿਲੀ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਦੇ 22 ਜ਼ਿਲਿਆਂ 'ਚ 26 ਅਪ੍ਰੈਲ ਤੱਕ ਕੋਰੋਨਾ ਵਾਇਰਸ ਦੇ 12064 ਟੈਸਟ ਕੀਤੇ ਗਏ ਹਨ।

ਕਿਸ ਜ਼ਿਲੇ 'ਚ ਹੋਏ ਕਿੰਨੇ ਟੈਸਟ
ਜਲੰਧਰ— 2253
ਲੁਧਿਆਣਾ— 1596
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ)—1184
ਸੰਗਰੂਰ— 890
ਪਠਾਨਕੋਟ—788
ਸ਼ਹੀਦ ਭਗਤ ਸਿੰਘ ਨਗਰ—785
ਅੰਮ੍ਰਿਤਸਰ—723
ਗੁਰਦਾਸਪੁਰ—583
ਮੋਗਾ—578
ਪਟਿਆਲਾ—563
ਤਰਨ ਤਾਰਨ—453
ਬਠਿੰਡਾ— 436
ਹੁਸ਼ਿਆਰਪੁਰ—415
ਫਿਰੋਜ਼ਪੁਰ—406
ਮਾਨਸਾ—400
ਫ਼ਰੀਦਕੋਟ— 378
ਫਤਿਹਗੜ੍ਹ ਸਾਹਿਬ— 365
ਫਾਜ਼ਿਲਕਾ— 357
ਕਪੂਰਥਲਾ—357
ਸ੍ਰੀ ਮੁਕਤਸਰ ਸਾਹਿਬ— 346
ਬਰਨਾਲਾ—263
ਰੂਪਨਗਰ—198 ਟੈਸਟ ਹੋਏ।

ਇਸੇ ਤਰ੍ਹਾਂ ਮੈਡੀਕਲ ਸੁਪਰਡੰਟ ਸਿਵਲ ਹਸਪਤਾਲ ਜਲੰਧਰ ਡਾ. ਹਰਿੰਦਰ ਸਿੰਘ ਅਤੇ ਐਪੀਡੀਮੋਲੋਜਿਸਟ ਸਿਵਲ ਹਸਪਤਾਲ ਜਲੰਧਰ ਡਾ.ਸੋਭਨਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵੱਡੇ ਪੱਧਰ 'ਤੇ ਟੈਸਟ ਕਰਨਾ ਹੀ ਇਕੋ-ਇਕ ਰਸਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਨੂੰ ਸਮੇਂ ਸਿਰ ਨਾ ਕੀਤਾ ਜਾਂਦਾ ਤਾਂ ਇਸ ਦਾ ਬਹੁਤ ਬੁਰਾ ਅਸਰ ਹੋਣਾ ਸੀ। ਸਿਹਤ ਵਿਭਾਗ ਦੇ ਇਨ੍ਹਾਂ ਅਧਿਕਾਰੀਆਂ ਨੇ ਕਿਹਾ ਕਿ ਟੈਸਟ ਅਤੇ ਸੰਪਰਕਾਂ ਦੀ ਪਛਾਣ ਕਰਨ ਦੀ ਮੁਹਿੰਮ ਨੂੰ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਜ਼ਿਲੇ ਵਿਚ ਕੋਰੋਨਾ ਵਾਇਰਸ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਦਿੱਤਾ ਜਾਂਦਾ।


shivani attri

Content Editor

Related News