ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦਾ ਕੋਹਰਾਮ, 66 ਨਵੇਂ ਮਾਮਲੇ ਮਿਲਣ ਨਾਲ ਅੰਕੜਾ ਪੁੱਜਾ 1500 ਤੋਂ ਪਾਰ

07/17/2020 6:27:48 PM

ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਵਾਇਰਸ ਦਾ ਕਹਿਰ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਕ ਪਾਸੇ ਜਿੱਥੇ ਕੋਰੋਨਾ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ, ਉਥੇ ਹੀ ਰੋਜ਼ਾਨਾ 30 ਤੋਂ ਵਧੇਰੇ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ। ਅੱਜ ਫਿਰ ਤੋਂ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ 66 ਪਾਜ਼ੇਟਿਵ ਕੇਸ ਪਾਏ ਗਏ ਹਨ। ਇਸ ਦੇ ਨਾਲ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦਾ ਅੰਕੜਾ 1500 ਤੋਂ ਪਾਰ ਹੋ ਗਿਆ ਹੈ। ਜਿਹੜੇ ਕੇਸ ਅੱਜ ਜਲੰਧਰ ਜ਼ਿਲ੍ਹੇ 'ਚ ਪਾਜ਼ੇਟਿਵ ਪਾਏ ਹਨ, ਉਨ੍ਹਾਂ ਸਭ ਤੋਂ ਜ਼ਿਆਦਾ ਕੇਸ ਹਰਦਿਆਲ ਨਗਰ, ਭੂਰ ਮੰਡੀ ਅਤੇ ਮਾਡਲ ਟਾਊਨ ਦੇ ਦੱਸੇ ਜਾ ਰਹੇ ਹਨ। ਹਰਦਿਆਲ ਨਗਰ ਤੋਂ 8, ਭੂਰ ਮੰਡੀ ਤੋਂ 7 ਅਤੇ ਮਾਡਲ ਟਾਊਨ ਤੋਂ ਕੋਰੋਨਾ ਵਾਇਰਸ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ।

ਅੱਜ ਆਏ ਪਾਜ਼ੇਟਿਵ ਮਰੀਜ਼ਾਂ ਦਾ ਵੇਰਵਾ
ਭੂਰ ਮੰਡੀ : ਇਸ਼ਾਨੀ, ਰਾਣੀ, ਰੂਬੀ, ਕਿਰਨ, ਅਜੇ, ਵਿਸ਼ਾਲ, ਕੀਰਤੀ।
ਮਾਡਲ ਟਾਊਨ : ਸ਼ਿਵਮ,ਰਾਜੇਸ਼, ਗੁਰਪ੍ਰੀਤ, ਸਿਓਨਮ, ਪੁਸ਼ਪਾ, ਆਰਿਅਨ, ਸੀਤਾ ਦੇਵੀ।
ਨਿਊ ਸੁਰਾਜਗੰਜ : ਸੰਤੋਸ਼।
ਹਰਦਿਆਲ ਨਗਰ : ਹਰਮੇਸ਼, ਮੁਕੰਦ, ਸਵਿਤਾ, ਰਾਧਾ, ਆਰਤੀ, ਉਮੰਗ, ਲਕਸ਼ਮੀ, ਪ੍ਰਿਯਾ, ਸੁਰਿੰਦਰ।
ਐੱਮ. ਐੱਚ. : ਅਨੰਦੂ, ਸ਼ਿਆਮ ਕੁਮਾਰ, ਵਿਨੋਦ।
ਆਦਮਪੁਰ : ਅਰਚਨਾ।
ਫਿਲੌਰ : ਊਸ਼ਾ, ਜੋਤੀ।
ਮਖਦੂਮਪੁਰਾ : ਪੂਨਮ,ਵਿੱਕੀ।
ਮਾਸਟਰ ਤਾਰਾ ਸਿੰਘ ਨਗਰ : ਪ੍ਰੀਤੀ।
ਉਪਕਾਰ ਨਗਰ : ਨਿਤਿਸ਼।
ਪਿੰਡ ਵਰਾਜਦ : ਹਰਜਿੰਦਰ।
ਉਦਾਸੀਨ : ਗੁਰਜੀਤ ਕੌਰ।
ਸੰਘੋਵਾਲ ਨਕੋਦਰ : ਰਸ਼ਪਾਲ, ਹਰਜਿੰਦਰ, ਗੁਰਬਚਨ।
ਪੀ.ਏ. ਪੀ. : ਵਰਿੰਦਰ, ਕੁਲਦੀਪ।
ਨਿਊ ਰਤਨ ਨਗਰ : ਕਿਰਨ, ਲਵਲੀਨ।
ਮਹਿੰਦਰੂ ਮੁਹੱਲਾ : ਅਸ਼ਵਨੀ।
ਮੁਹੱਲਾ ਨੰਬਰ 29 : ਦੀਪਿਕਾ।
ਪਿੰਡ ਬੁਲੰਦਪੁਰ : ਸ਼ਿਵ ਸ਼ਕਤੀ।
ਪਿੰਡ ਰਾਏਪੁਰ-ਰਸੂਲਪੁਰ : ਮਾਲਾ।
ਗਿੱਦੜਪਿੰਡੀ : ਗੁਰਵਿੰਦਰ ਸਿੰਘ।
ਗੋਪਾਲ ਨਗਰ : ਸੁਨੀਤਾ, ਸ਼ਿਵ ਕੁਮਾਰ, ਸ਼ਹਿਨਾਈ।
ਸਰਾਏ ਖਾਸ : ਨਾਸਿਰ ਅਹਿਮਦ, ਜਹਾਂਗੀਰ,ਪਰਮਜੀਤ, ਸੁਨੀਲ।
ਆਈ. ਟੀ. ਬੀ. ਪੀ. ਬਿਧੀਪੁਰ : ਕੈਲਾਸ਼, ਰਣਧੀਰ।
ਲੱਧੇਵਾਲੀ : ਬਲਜੀਤ।
ਪ੍ਰੀਤ ਐਨਕਲੇਵ : ਹਰਮਨਜੀਤ।
ਬੋਹੜ ਵਾਲਾ ਮੁਹੱਲਾ : ਸ਼ਿਵ ਕੁਮਾਰ।
ਪੰਜਪੀਰ : ਰਾਜੀਵ।
ਨਿਊ ਰਸੀਲਾ ਨਗਰ : ਅਸ਼ੋਕ ਕੁਮਾਰ।
ਪਾਰਸ ਅਸਟੇਟ : ਕੁਣਾਲ।
ਪਚਰੰਗਾ ਭੋਗਪੁਰ : ਸੁਖਜੀਤ ਸਿੰਘ
ਸੁਦਾਮਾ ਵਿਹਾਰ ਮਿੱਠਾਪੁਰ : ਗੁੱਡੂ।
ਬਾਣੀਆਂ ਮੁਹੱਲਾ : ਕਿਰਪਾਲ।

ਇਹ ਵੀ ਪੜ੍ਹੋ: ਪੰਚਾਇਤ ਤੋਂ ਦੁਖੀ ਹੋ ਕੇ ਲਾਇਆ ਮੌਤ ਨੂੰ ਗਲੇ, ਖੁਦਕੁਸ਼ੀ ਕਰਨ ਤੋਂ ਪਹਿਲਾਂ ਭਰਾ ਨੂੰ ਭੇਜੀ ਭਾਵੁਕ ਵੀਡੀਓ

ਕੋਰੋਨਾ ਸਬੰਧੀ ਗੰਭੀਰ ਨਹੀਂ ਹੈ ਸਿਹਤ ਮਹਿਕਮਾ!
ਕੋਰੋਨਾ ਵਾਇਰਸ ਸਬੰਧੀ ਜਿੱਥੇ ਹਰ ਆਦਮੀ ਦੇ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਉੱਡੀ ਹੋਈ ਹੈ, ਉਥੇ ਸਿਹਤ ਮਹਿਕਮਾ ਕੋਰੋਨਾ ਪ੍ਰਤੀ ਜ਼ਰਾ ਵੀ ਗੰਭੀਰ ਨਹੀਂ ਲੱਗ ਰਿਹਾ। ਸਿਹਤ ਮਹਿਕਮੇ ਦੇ ਅਧਿਕਾਰੀ ਅਜੇ ਤੱਕ ਇਸ ਗੱਲ ਦਾ ਦਾਅਵਾ ਕਰ ਰਹੇ ਹਨ ਕਿ ਜਿਨ੍ਹਾਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਂਦੀ ਹੈ, ਉਨ੍ਹਾਂ 'ਚੋਂ ਕੁਝ ਹੀ ਨਵੇਂ ਕੇਸ ਹੁੰਦੇ ਹਨ, ਜਦਕਿ ਜ਼ਿਆਦਾਤਰ ਉਹ ਲੋਕ ਹੁੰਦੇ ਹਨ ਜੋ ਕਿਸੇ ਕੋਰੋਨਾ ਪਾਜ਼ੇਟਿਵ ਦੇ ਸੰਪਰਕ 'ਚ ਆਏ ਹੋਏ ਹੋਣ। ਜੇਕਰ ਸੱਚ 'ਚ ਅਜਿਹਾ ਹੁੰਦਾ ਹੈ ਤਾਂ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਨੂੰ ਸਿਹਤ ਮਹਿਕਮਾ ਸਿਵਲ ਹਸਪਤਾਲ ਜਾਂ ਮੈਰੀਟੋਰੀਅਸ ਸਕੂਲ 'ਚ ਬਣਾਏ ਗਏ ਕੋਵਿਡ ਕੇਅਰ ਸੈਂਟਰ 'ਚ ਦਾਖਲ ਕਿਉਂ ਨਹੀਂ ਕਰਵਾ ਦਿੰਦਾ।
 

ਇਹ ਵੀ ਪੜ੍ਹੋ: ਭੈਣ ਨੂੰ ਗੋਲੀ ਮਾਰ ਕੇ ਮੌਤ ਦੇਣ ਵਾਲਾ ਭਰਾ ਹੋਇਆ ਗ੍ਰਿਫ਼ਤਾਰ, ਪੁੱਛਗਿੱਛ 'ਚ ਦੱਸਿਆ ਕਤਲ ਦਾ ਰਾਜ਼

ਇਹ ਵੀ ਪੜ੍ਹੋ: ਪੰਚਾਇਤ ਤੋਂ ਦੁਖੀ ਹੋ ਕੇ ਲਾਇਆ ਮੌਤ ਨੂੰ ਗਲੇ, ਖੁਦਕੁਸ਼ੀ ਕਰਨ ਤੋਂ ਪਹਿਲਾਂ ਭਰਾ ਨੂੰ ਭੇਜੀ ਭਾਵੁਕ ਵੀਡੀਓ

ਇਥੇ ਇਹ ਵੀ ਦੱਸਣਯੋਗ ਹੈ ਕਿ ਸਿਹਤ ਮਹਿਕਮੇ ਵੱਲੋਂ ਹਰ ਰੋਜ਼ ਸ਼ਾਮ 5 ਵਜੇ ਪ੍ਰੈੱਸ ਨੂੰ ਜੋ ਲਿਸਟ ਜਾਰੀ ਕੀਤੀ ਜਾਂਦੀ ਹੈ, ਉਸ 'ਚ ਬਾਕਾਇਦਾ ਇਹ ਲਿਖਿਆ ਹੁੰਦਾ ਹੈ ਕਿ ਅਜੇ ਇੰਨੇ ਕੋਰੋਨਾ ਪਾਜ਼ੇਟਿਵ ਮਰੀਜ਼ ਸਿਵਲ ਹਸਪਤਾਲ ਜਾਂ ਕੋਵਿਡ ਕੇਅਰ ਸੈਂਟਰ ਵਿਚ ਸ਼ਿਫਟ ਕੀਤੇ ਜਾਣੇ ਬਾਕੀ ਹਨ। ਹੈਰਾਨੀ ਦੀ ਗੱਲ ਹੈ ਕਿ ਵੀਰਵਾਰ ਨੂੰ ਜੋ ਲਿਸਟ ਜਾਰੀ ਹੋਈ, ਉਸ ਵਿਚ ਸ਼ਿਫਟ ਕੀਤੇ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 96 ਲਿਖੀ ਹੋਈ ਸੀ ਜਦਕਿ ਵੀਰਵਾਰ ਨੂੰ ਸਿਰਫ 42 ਲੋਕਾਂ ਦੀ ਰਿਪੋਰਟ ਹੀ ਪਾਜ਼ੇਟਿਵ ਆਈ ਸੀ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਜੋ ਲੋਕ ਬੁੱਧਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਉਨ੍ਹਾਂ 'ਚੋਂ ਵੀ ਜ਼ਿਆਦਾਤਰ ਨੂੰ ਵੀਰਵਾਰ ਸ਼ਾਮ ਤੱਕ ਸਿਵਲ ਹਸਪਤਾਲ ਜਾਂ ਕੋਵਿਡ ਕੇਅਰ ਸੈਂਟਰ 'ਚ ਸ਼ਿਫਟ ਨਹੀਂ ਕੀਤਾ ਗਿਆ ਅਤੇ ਉਹ ਲੋਕ ਆਪਣੇ ਘਰਾਂ 'ਚ ਹੀ ਬੈਠੇ ਸਨ। ਹੋ ਸਕਦਾ ਹੈ ਕਿ ਘਰਾਂ 'ਚ ਬੈਠੇ ਪਾਜ਼ੇਟਿਵ ਲੋਕ ਇਸ ਦੌਰਾਨ ਗਲੀ 'ਚ ਜਾਂ ਬਾਜ਼ਾਰਾਂ 'ਚ ਘੁੰਮਦੇ ਹੋਣ।
ਇਹ ਵੀ ਪੜ੍ਹੋ: 'ਕੋਰੋਨਾ' ਆਫ਼ਤ ਦੌਰਾਨ ਜਲੰਧਰ ਜ਼ਿਲ੍ਹੇ ਲਈ ਰਾਹਤ ਭਰੀ ਖਬਰ, 689 ਦੀ ਰਿਪੋਰਟ ਆਈ ਨੈਗੇਟਿਵ

shivani attri

This news is Content Editor shivani attri