ਜਲੰਧਰ 'ਚ ਕੋਰੋਨਾ ਦਾ ਕੋਹਰਾਮ, 3 ਹੋਰ ਨਵੇਂ ਪਾਜ਼ੀਟਿਵ ਕੇਸ ਆਏ ਸਾਹਮਣੇ

04/18/2020 6:13:16 PM

ਜਲੰਧਰ (ਰੱਤਾ)— ਪੂਰੀ ਦੁਨੀਆ ’ਚ ਹਾਹਾਕਾਰ ਮਚਾਉਣ ਵਾਲੇ ਕੋਰੋਨਾ ਵਾਇਰਸ ਨੇ ਪੰਜਾਬ ਦੇ ਜ਼ਿਲਾ ਜਲੰਧਰ ਨੂੰ ਬੁਰੀ ਤਰ੍ਹਾਂ ਨਾਲ ਝੰਬ ਕੇ ਰੱਖ ਦਿੱਤਾ ਹੈ। ਅੱਜ ਫਿਰ 3 ਹੋਰ ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਕਰਕੇ ਹੁਣ ਜਲੰਧਰ ’ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸਾਂ ਦੀ ਗਿਣਤੀ 41 ਹੋ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਨਵੇਂ ਕੇਸਾਂ ’ਚ 42 ਸਾਲਾ ਮੰਗਲ ਸਿੰਘ, ਅਤੇ ਰਣਜੀਤਾ ਕੌਰ ਅਤੇ ਮਨਜੀਤ ਸਿੰਘ (17) ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ, ਜੋਕਿ ਬਸਤੀ ਦਾਨਿਸ਼ਮੰਦਾਂ ਦੇ ਕੋਰੋਨਾ ਪੀੜਤ ਜੀਤ ਲਾਲ ਦੇ ਸੰਪਰਕ ’ਚ ਸਨ।

ਇਹ ਵੀ ਪੜ੍ਹੋ: ਕੋਰੋਨਾ ਖਿਲਾਫ ਜੰਗ: ਹੁਣ ਪੰਜਾਬ 'ਚ 20 ਦੀ ਸ਼ਾਮ ਨੂੰ 'ਬੋਲੇ ਸੋ ਨਿਹਾਲ' ਸਣੇ 'ਹਰ-ਹਰ ਮਹਾਦੇਵ' ਦੇ ਲੱਗਣਗੇ ਜੈਕਾਰੇ

ਇਹ ਵੀ ਪੜ੍ਹੋ: ਜਲੰਧਰ: ਕਰਫਿਊ 'ਚ ਕੀਤਾ ਅਜਿਹਾ ਸਾਦਾ ਵਿਆਹ ਕਿ ਬਣ ਗਿਆ ਚਰਚਾ ਦਾ ਵਿਸ਼ਾ

ਜਲੰਧਰ ਦੇ ਇਹ ਇਲਾਕੇ ਐਲਾਨੇ ਗਏ ਨੇ ਹਾਟਸਪਾਟ
ਜਲੰਧਰ ਦੇ ਭੀੜ-ਭਾੜ ਵਾਲੇ ਇਲਾਕੇ ਭੈਰੋ ਬਜ਼ਾਰ, ਮਿੱਠਾ ਬਾਜ਼ਾਰ, ਕਿਲ੍ਹਾ ਮੁਹੱਲਾ, ਅਟਾਰੀ ਬਾਜ਼ਾਰ, ਰੈਨਕ ਬਾਜ਼ਾਰ ਅਤੇ ਮਾਈ-ਹੀਰਾ ਗੇਟ ਨੂੰ ਹਾਟਸਪਾਟ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਪੁਰਾਣੀ ਸਬਜੀ ਮੰਡੀ, ਵਿਕਰਮ ਪੁਰਾ, ਚਰਨਜੀਤਪੁਰਾ ਅਤੇ ਟੈਗੋਰ ਨਗਰ ਨੂੰ ਵੀ ਇਸ ਸੂਚੀ ਵਿਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਮਕਸੂਦਾਂ, ਨਿਜਾਤਮ ਨਗਰ, ਬਸਤੀ ਏਰੀਆ, ਬਸਤੀ ਦਾਨਿਸ਼ਮੰਦਾ, ਸ਼ਹੀਦ ਭਗਤ ਸਿੰਘ ਨਗਰ, ਸਹਿਬਜ਼ਾਦਾ ਅਜੀਤ ਸਿੰਘ ਨਗਰ, ਨਾਰਾਇਣ ਨਗਰ, ਪਿੰਡ ਵਿਰਕ ਦੇ ਆਸ ਪਾਸ ਦੇ ਸਾਰੇ ਇਲਾਕਿਆਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਲੰਧਰ ਦੇ ਕੂਲ ਰੋਡ, ਸੈਂਟਰਲ ਟਾਊਨ, ਰੇਲਵੇ ਰੋਡ ਦੇ ਨੇੜਲੇ ਇਲਾਕੇ ਦਾ ਨਿਰੀਖਣ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਫਰੀਦਕੋਟ ਵਾਸੀਆਂ ਲਈ ਖੁਸ਼ੀ ਦੀ ਖਬਰ, ਪਹਿਲਾ ਕੋਰੋਨਾ ਪਾਜ਼ੀਟਿਵ ਮਰੀਜ਼ ਹੋਇਆ ਠੀਕ

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਇਕਲੌਤੇ ਪੁੱਤ ਦੀ ਹੋਈ ਮੌਤ

ਪੰਜਾਬ 'ਚ ਹੁਣ ਤੱਕ ਦੀ ਸਥਿਤੀ
ਪੰਜਾਬ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਪੰਜਾਬ 'ਚ ਕੋਰੋਨਾ ਦੇ ਕੁੱਲ 218 ਮਰੀਜ਼ ਹੋ ਚੁੱਕੇ ਹਨ, ਜਦੋਂ ਕਿ ਸੂਬੇ 'ਚ ਇਸ ਬੀਮਾਰੀ ਕਾਰਨ ਹੁਣ ਤੱਕ 16 ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ 'ਚ ਕੋਰੋਨਾ ਪੀੜਤਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਪ੍ਰਸ਼ਾਸਨ ਅਤੇ ਸਰਕਾਰ ਦੋਵੇਂ ਚਿੰਤਾ 'ਚ ਹਨ।

ਇਹ ਵੀ ਪੜ੍ਹੋ: ਉੱਚ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੀ ਇਕ ਨਿੱਜੀ ਯੂਨੀਵਰਸਿਟੀ ਨੂੰ ਨੋਟਿਸ ਜਾਰੀ

shivani attri

This news is Content Editor shivani attri