ਕਿਸੇ ਵੀ ਮਜ਼ਦੂਰ ਦੇ ਚਿਹਰੇ 'ਤੇ ਕੋਰੋਨਾ ਦਾ ਖੌਫ ਨਹੀਂ, ਘਰਾਂ ਨੂੰ ਜਾਣ ਲਈ ਨੇ ਕਾਹਲੇ

05/13/2020 12:43:21 PM

ਜਲੰਧਰ (ਗੁਲਸ਼ਨ)— ਲਾਕ ਡਾਊਨ ਦਰਮਿਆਨ ਪੰਜਾਬ ਛੱਡ ਕੇ ਆਪਣੇ ਮੂਲ ਸੂਬਿਆਂ ਨੂੰ ਜਾਣ ਵਾਲੇ ਮਜ਼ਦੂਰਾਂ ਦਾ ਸਿਲਸਿਲਾ ਮੰਗਲਵਾਰ ਨੂੰ ਵੀ ਜਾਰੀ ਰਿਹਾ। ਯਾਤਰੀਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਟਰੇਨਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਪਹਿਲੇ ਦਿਨ 2 ਟਰੇਨਾਂ ਚਲਾਈਆਂ ਸਨ, ਇਸ ਤੋਂ ਬਾਅਦ ਰੋਜ਼ਾਨਾ 3-3 ਟਰੇਨਾਂ, ਸੋਮਵਾਰ ਨੂੰ 4 ਅਤੇ ਮੰਗਲਵਾਰ ਨੂੰ 5 ਟਰੇਨਾਂ ਚਲਾਈਆਂ ਗਈਆਂ। ਸਵੇਰੇ 7 ਵਜੇ ਬੇਤੀਆ, 8 ਵਜੇ ਗਯਾ, 10 ਵਜੇ ਗੋਰਖਪੁਰ, ਦੁਪਹਿਰ 2 ਵਜੇ ਗੌਂਡਾ ਲਈ ਤੇ ਰਾਤ 11 ਵਜੇ ਫਿਰ 1 ਟਰੇਨ ਗੌਂਡਾ ਲਈ ਚਲਾਈ ਗਈ, ਜਿਨ੍ਹਾਂ ਵਿਚ 6 ਹਜ਼ਾਰ ਪ੍ਰਵਾਸੀ ਆਪਣੇ ਸੂਬਿਆਂ ਲਈ ਰਵਾਨਾ ਹੋਏ। ਦੁਪਹਿਰ 2 ਵਜੇ ਚੱਲਣ ਵਾਲੀ ਟਰੇਨ ਇਕ ਘੰਟਾ ਲੇਟ ਗੌਂਡਾ ਲਈ ਰਵਾਨਾ ਹੋਈ ।
ਇਹ ਵੀ ਪੜ੍ਹੋ: ਹਿਜਬੁਲ ਦਾ ਪੰਜਾਬ ਕਮਾਂਡਰ 'ਇਕਬਾਲ' ਸੁਰੱਖਿਆ ਏਜੰਸੀਆਂ ਦੇ ਰਾਡਾਰ 'ਤੇ

ਦੂਜੇ ਪਾਸੇ ਪ੍ਰਵਾਸੀਆਂ ਦੀ ਭੀੜ ਘੱਟ ਹੁੰਦੀ ਦਿਖਾਈ ਨਹੀਂ ਦੇ ਰਹੀ ਹੈ। ਪ੍ਰਸ਼ਾਸਨ ਵੱਲੋਂ ਮੈਡੀਕਲ ਚੈੱਕਅਪ ਲਈ ਨਿਰਧਾਰਿਤ ਕੀਤੀਆਂ ਗਈਆਂ ਥਾਵਾਂ ਦੇ ਬਾਹਰ ਭਾਰੀ ਹਜ਼ੂਮ ਦੇਖਣ ਨੂੰ ਮਿਲ ਰਿਹਾ ਹੈ। ਕਿਸੇ ਵੀ ਪ੍ਰਵਾਸੀ ਦੇ ਚਿਹਰੇ ਉੱਤੇ ਕੋਰੋਨਾ ਦਾ ਖੌਫ ਨਹੀਂ ਹੈ। ਸਿਰਫ ਆਪਣੇ ਪਿੰਡ ਜਾਣਾ ਹੀ ਉਨ੍ਹਾਂ ਦਾ ਮਕਸਦ ਹੈ। ਹਜ਼ਾਰਾਂ ਦੀ ਗਿਣਤੀ ਵਿਚ ਸੜਕਾਂ 'ਤੇ ਖੜ੍ਹੇ ਲੋਕ ਸੋਸ਼ਲ ਡਿਸਪੈਂਸਿੰਗ ਦੀਆਂ ਧੱਜੀਆਂ ਉਡਾ ਰਹੇ ਹਨ ਪਰ ਪ੍ਰਸ਼ਾਸਨ ਇਸ ਭੀੜ ਨੂੰ ਘੱਟ ਕਰਨ ਲਈ ਬੇਬੱਸ ਸਾਬਤ ਹੋ ਰਿਹਾ ਹੈ, ਦੂਜੇ ਪਾਸੇ ਪ੍ਰਸ਼ਾਸਨ ਨੇ ਪ੍ਰਵਾਸੀਆਂ ਦੇ ਮੈਡੀਕਲ ਚੈੱਕਅਪ ਲਈ ਨਿਰਧਾਰਤ ਕੀਤੀਆਂ ਥਾਵਾਂ ਸ਼ਹਿਰ ਤੋਂ ਕਾਫੀ ਹੱਟ ਕੇ ਹਨ। ਪ੍ਰਵਾਸੀਆਂ ਨੂੰ ਉੱਥੇ ਪਹੁੰਚਣ ਲਈ ਕੋਈ ਵੀ ਸਾਧਨ ਨਾ ਮਿਲਣ ਕਾਰਨ ਉਹ ਸਾਮਾਨ ਚੁੱਕ ਕੇ ਪੈਦਲ ਹੀ ਸੜਕਾਂ 'ਤੇ ਨਿਕਲ ਰਹੇ ਹਨ ਅਤੇ ਵਾਰੀ ਨਾ ਆਉਣ ਕਾਰਨ ਰਾਤ ਵੀ ਸੜਕਾਂ 'ਤੇ ਹੀ ਬਿਤਾ ਰਹੇ ਹਨ। ਜ਼ਿਲਾ ਪ੍ਰਸ਼ਾਸਨ ਨੂੰ ਲੋਕਾਂ ਵੱਲੋਂ ਲਾਈ ਜਾ ਰਹੀ ਇਸ ਤਰ੍ਹਾਂ ਦੀ ਭੀੜ ਨੂੰ ਰੋਕਣ ਦੀ ਜ਼ਰੂਰਤ ਹੈ।

ਇਹ ਵੀ ਪੜ੍ਹੋ: ਕੇਂਦਰ ਸਰਕਾਰ ਵੱਲੋਂ ਮਨੋਜ ਆਹੂਜਾ ਸੀ.ਬੀ.ਐੱਸ.ਈ. ਦੇ ਨਵੇਂ ਚੇਅਰਮੈਨ ਨਿਯੁਕਤ

ਅੱਜ ਵੀ ਚੱਲਣਗੀਆਂ 5 ਟਰੇਨਾਂ
ਸਿਟੀ ਰੇਲਵੇ ਸਟੇਸ਼ਨ ਤੋਂ ਮੰਗਲਵਾਰ ਦੀ ਤਰ੍ਹਾਂ ਬੁੱਧਵਾਰ ਨੂੰ ਵੀ 5 ਸ਼੍ਰਮਿਕ ਸਪੈਸ਼ਲ ਟਰੇਨਾਂ ਰਵਾਨਾ ਹੋਣਗੀਆਂ, ਜਿਨ੍ਹਾਂ 'ਚੋਂ ਸਵੇਰੇ 10 ਵਜੇ ਸੀਤਾਪੁਰ ਜੰਕਸ਼ਨ, ਦੁਪਹਿਰ 2 ਵਜੇ ਰਾਏਬਰੇਲੀ, ਸ਼ਾਮ 5 ਵਜੇ ਵਿਜੈਵਾੜਾ, 7.30 ਵਜੇ ਗਯਾ ਅਤੇ ਰਾਤ 11 ਵਜੇ ਪ੍ਰਤਾਪਗੜ੍ਹ ਲਈ ਸਿਟੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣਗੀਆਂ, ਜਿਨ੍ਹਾਂ ਵਿਚ ਕੁੱਲ 6000 ਮਜ਼ਦੂਰ ਆਪਣੇ ਸੂਬਿਆਂ ਵੱਲ ਨੂੰ ਰਵਾਨਾ ਹੋਣਗੇ।
ਇਹ ਵੀ ਪੜ੍ਹੋ:  ਖੁਦ ਨੂੰ ਅੱਗ ਲਾਉਣ ਤੋਂ ਬਾਅਦ ਸੜਕ 'ਤੇ ਚੀਕਦਾ ਰਿਹਾ ਵਿਅਕਤੀ, ਫਿਰ...

shivani attri

This news is Content Editor shivani attri