''ਕੋਰੋਨਾ'' ''ਤੇ ਪਈ ਭੁੱਖ ਦੀ ਮਾਰ, ਬੇਬਸ ਹੋਏ ਮੋਚੀ ਨੇ ਅੱਡਾ ਲਾਇਆ ਵਿਚ ਬਾਜ਼ਾਰ

05/10/2020 2:29:05 PM

ਲੋਹੀਆਂ ਖਾਸ (ਮਨਜੀਤ)— ਵਿਸ਼ਵ ਪੱਧਰ 'ਤੇ ਕੋਰੋਨਾ ਵਾਇਰਸ ਫੈਲਣ ਕਾਰਨ ਸੂਬੇ ਭਰ 'ਚ ਮਾਰਚ ਮਹੀਨੇ ਤੋਂ ਲੱਗੇ ਕਰਫਿਊ ਦੇ ਚੱਲਦਿਆਂ ਆਮ ਲੋਕਾਂ ਦਾ ਜਨ ਜੀਵਨ ਹੱਦ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ। ਕੋਰੋਨਾ ਨਾਮਕ ਵਾਇਰਸ 'ਤੇ ਭੁੱਖ ਦੀ ਮਾਰ ਹਾਵੀ ਹੁੰਦੀ ਪਈ ਜਾਪ ਰਹੀ ਇਸ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਸਥਾਨਕ ਸ਼ਹਿਰ 'ਚ ਮੋਚੀ ਦਾ ਕੰਮ ਕਰਦੇ ਗੁਰਮੇਜ਼ ਨਾਮਕ ਵਿਅਕਤੀ ਨੇ ਮੋਚੀ ਦਾ ਅੱਡਾ ਸ਼ਹਿਰ ਦੇ ਭਗਤ ਸਿੰਘ ਚੌਕ ਵਿਖੇ ਲਾਇਆ।

ਇਸ ਮੌਕੇ ਉਕਤ ਵਿਅਕਤੀ ਨੇ ਦੱਸਿਆ ਕਿ ਭਾਵੇਂ ਕਿ ਦੋ ਰੁਪਏ ਕਿਲੋ ਵਾਲੀ ਕਣਕ ਮਿਲ ਚੁੱਕੀ ਹੈ, ਇਕ ਵਾਰ ਰਾਸ਼ਨ ਵੀ ਮਿਲ ਗਿਆ ਹੈ ਪਰ ਘਰ 'ਚ ਸਬਜ਼ੀ-ਭਾਜੀ ਬਣਾਉਣ ਲਈ ਕੋਈ ਪੈਸਾ ਧੇਲਾ ਨਹੀਂ ਹੈ। ਜਿਸ ਦੇ ਚੱਲਦਿਆਂ ਅੱਡਾ ਲਗਾਉਣ ਲਈ ਬੇਬਸ ਹੋਣਾ ਪਿਆ ਹੈ। ਹੁਣ ਇਸ ਅਨੇਕਾਂ ਹੀ ਬੇਬਸ ਲੋਕਾਂ ਲਈ ਸਰਕਾਰ ਕੀ ਕਦਮ ਚੁੱਕੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ 'ਕੋਰੋਨਾ' ਕਾਰਨ ਚੌਥੀ ਮੌਤ, ਮਰਨ ਤੋਂ ਬਾਅਦ ਵਿਅਕਤੀ ਦੀ ਰਿਪੋਰਟ ਆਈ ਪਾਜ਼ੇਟਿਵ

ਇਥੇ ਦੱਸ ਦੇਈਏ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਕੋਰੋਨਾ ਦੇ ਕਈ ਕਾਰਨ ਲੋਕ ਬੇਰੋਜ਼ਗਾਰ ਹੋ ਚੁੱਕੇ ਹਨ, ਉਥੇ ਹੀ ਕੋਰੋਨਾ ਦੀ ਪ੍ਰਵਾਹ ਕੀਤੇ ਬਿਨਾਂ ਪ੍ਰਵਾਸੀ ਮਜ਼ਦੂਰ ਆਪਣੇ ਪਿੰਡਾਂ ਨੂੰ ਜਾਣ ਦੀ ਜ਼ਿੱਦ 'ਤੇ ਅੜ੍ਹੇ ਹਨ।
ਇਹ ਵੀ ਪੜ੍ਹੋ: ਜਲੰਧਰ ਨਾਲ ਸਬੰਧਤ 6 ਹੋਰ ਕੋਰੋਨਾ ਦੇ ਨਵੇਂ ਕੇਸ ਮਿਲੇ, ਗਿਣਤੀ 173 ਤੱਕ ਪੁੱਜੀ

shivani attri

This news is Content Editor shivani attri