ਜਲੰਧਰ 'ਚੋਂ ਮੁੜ ਮਿਲੇ 12 ਕੋਰੋਨਾ ਦੇ ਪਾਜ਼ੇਟਿਵ ਕੇਸ

07/06/2020 7:34:51 PM

ਜਲੰਧਰ (ਰੱਤਾ)— ਜਲੰਧਰ 'ਚ ਸਵੇਰੇ 5 ਕੇਸ ਪਾਜ਼ੇਟਿਵ ਮਿਲਣ ਤੋਂ ਬਾਅਦ ਹੁਣ ਮੁੜ 12 ਕੋਰੋਨਾ ਦੇ ਪਾਜ਼ੇਟਿਵ ਕੇਸ ਪਾਏ ਗਏ ਹਨ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 923 ਤੱਕ ਪਹੁੰਚ ਗਈ ਹੈ, ਜਿਨ੍ਹਾਂ 'ਚੋਂ 22 ਲੋਕ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।  ਇਥੇ ਦੱਸ ਦੇਈਏ ਕਿ ਜਿੱਥੇ ਜਲੰਧਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਣ ਨਾਲ ਸਿਹਤ ਮਹਿਕਮੇ 'ਚ ਚਿੰਤਾ ਪਾਈ ਜਾ ਰਹੀ ਹੈ, ਉਥੇ ਹੀ ਲੋਕਾਂ 'ਚ ਵੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: 60 ਸਾਲਾ ਬਜ਼ੁਰਗ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਕੁੜੀ ਨਾਲ ਕੀਤਾ ਜਬਰ-ਜ਼ਨਾਹ
 

ਇਹ ਮਿਲੇ ਹੁਣ 12 ਪਾਜ਼ੇਟਵ ਕੇਸ
ਸਨਦੀਪ ਸਿੰਘ (36) ਵਾਸੀ ਮਿੱਠਾਪੁਰ
ਅਰਨਲ ਕੁਮਾਰ (35) ਹਮੀਰਪੁਰ ਖੇਰਾ
ਪਰਮਜੀਤ ਕੁਮਾਰ (53) ਵਾਸੀ ਰਾਮਨਗਰ
ਚਰਨ ਕੌਰ ਵਾਸੀ (70) ਰਾਮ ਨਗਰ
ਸਿਲੇਸ਼ (24) ਵਾਸੀ ਰਾਮ ਨਗਰ  
ਜੈ ਰਾਮ (60) ਵਾਸੀ ਆਈ.ਐੱਸ.ਏ. ਨਗਰ
ਪ੍ਰਭਜੋਤ ਸਿੰਘ (24) ਵਾਸੀ ਬਾਬਾ ਬਚਿੱਤਰ ਸਿੰਘ ਨਗਰ
ਜੋਤੀ (37) ਵਾਸੀ ਠਾਕੁਰ ਸਿੰਘ ਕਾਲੋਨੀ
ਉਰਮਿਲਾ (61) ਵਾਸੀ ਠਾਕੁਰ ਸਿੰਘ ਕਾਲੋਨੀ
ਵਰਵੀਤ (9) ਵਾਸੀ ਠਾਕੁਰ ਸਿੰਘ ਕਾਲੋਨੀ
ਮਾਧਵ (12) ਵਾਸੀ ਠਾਕੁਰ ਸਿੰਘ ਕਾਲੋਨੀ
ਅਨਮੋਲ (9) ਵਾਸੀ ਅਮਰ ਨਗਰ

ਇਹ ਵੀ ਪੜ੍ਹੋ: ਫਿਰੋਜ਼ਪੁਰ: ਭਾਰਤ-ਪਾਕਿ ਸਰਹੱਦ ਤੋਂ BSF ਵੱਲੋਂ 38 ਕਰੋੜ ਦੀ ਹੈਰੋਇਨ ਬਰਾਮਦ

ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 6 ਹਜ਼ਾਰ ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1003, ਲੁਧਿਆਣਾ 'ਚ 1079, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 923, ਸੰਗਰੂਰ 'ਚ 535 ਕੇਸ, ਪਟਿਆਲਾ 'ਚ 376, ਮੋਹਾਲੀ 'ਚ 302, ਗੁਰਦਾਸਪੁਰ 'ਚ 249 ਕੇਸ, ਪਠਾਨਕੋਟ 'ਚ 228, ਤਰਨਤਾਰਨ 207,  ਹੁਸ਼ਿਆਰਪੁਰ 'ਚ 189,  ਨਵਾਂਸ਼ਹਿਰ 'ਚ 156, ਮੁਕਤਸਰ 139, ਫਤਿਹਗੜ੍ਹ ਸਾਹਿਬ 'ਚ 123, ਰੋਪੜ 'ਚ 114, ਮੋਗਾ 'ਚ 121, ਫਰੀਦਕੋਟ 111, ਕਪੂਰਥਲਾ 109, ਫਿਰੋਜ਼ਪੁਰ 'ਚ 119, ਫਾਜ਼ਿਲਕਾ 103, ਬਠਿੰਡਾ 'ਚ 110, ਬਰਨਾਲਾ 'ਚ 71, ਮਾਨਸਾ 'ਚ 50 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 4507 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1698 ਤੋਂ ਵੱਧ ਮਾਮਲੇ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 166 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਪੰਜਾਬ ''ਚ ਮਾਰੂ ਹੋਇਆ ''ਕੋਰੋਨਾ'', ਸੰਗਰੂਰ ''ਚ ਇਕ ਹੋਰ ਮਰੀਜ਼ ਦੀ ਗਈ ਜਾਨ
ਇਹ ਵੀ ਪੜ੍ਹੋ: ਭਾਰਤੀ ਫ਼ੌਜ ''ਚ ਧੀ ਨੇ ਮੇਜਰ ਬਣ ਕੇ ਚਮਕਾਇਆ ਪੰਜਾਬ ਦਾ ਨਾਂ, ਵਧਾਈ ਦੇਣ ਵਾਲਿਆਂ ਦਾ ਲੱਗਾ ਤਾਂਤਾ

ਇਹ ਵੀ ਪੜ੍ਹੋ: ਰੰਧਾਵਾ ਦੇ 'ਫੋਬੀਆ' ਵਾਲੇ ਬਿਆਨ 'ਤੇ ਮਜੀਠੀਆ ਦਾ ਪਲਟਵਾਰ

shivani attri

This news is Content Editor shivani attri