ਜਲੰਧਰ: ਕੋਰੋਨਾ ਦਾ ਮਰੀਜ਼ ਮਿਲਣ ਤੋਂ ਬਾਅਦ ਸੈਂਟਰਲ ਟਾਊਨ ਸੀਲ

04/22/2020 8:22:01 PM

ਜਲੰਧਰ (ਖੁਰਾਣਾ)— ਪੰਜਾਬ ਦੇ ਜ਼ਿਲਾ ਜਲੰਧਰ 'ਚ ਕੋਰੋਨਾ ਦਾ ਕਹਿਰ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ। ਹੁਣ ਤੱਕ ਜ਼ਿਲੇ 'ਚੋਂ 53 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਇਥੇ ਦੱਸ ਦੇਈਏ ਕਿ ਮੋਹਾਲੀ ਤੋਂ ਬਾਅਦ ਸੂਬੇ 'ਚ ਜਲੰਧਰ ਅਜਿਹਾ ਸ਼ਹਿਰ ਹੈ, ਜਿੱਥੇ ਕੋਰੋਨਾ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਮੋਹਾਲੀ ਸੂਬੇ 'ਚੋਂ ਪਹਿਲੇ ਜਦਕਿ ਜਲੰਧਰ ਕੋਰੋਨਾ ਪੀੜਤਾਂ ਦੀ ਗਿਣਤੀ ਦੇ ਮੁਕਾਬਲੇ ਦੂਜੇ ਸਥਾਨ 'ਤੇ ਪਹੁੰਚ ਚੁੱਕਾ ਹੈ। ਜਲੰਧਰ 'ਚ ਬੀਤੇ ਦਿਨ 5 ਪਾਜ਼ੀਟਿਵ ਕੇਸ ਸਾਹਮਣੇ ਆਏ ਸਨ, ਜਿਸ ਨਾਲ ਜਲੰਧਰ 'ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 48 ਤੋਂ ਵੱਧ ਕੇ 53 ਤੱਕ ਪਹੁੰਚ ਗਈ।

ਇਹ ਵੀ ਪੜ੍ਹੋ: ਨਿਊਯਾਰਕ 'ਚ ਕੋਰੋਨਾ ਵਾਇਰਸ ਕਾਰਨ ਹੁਸ਼ਿਆਰਪੁਰ ਦੇ ਇਕ ਹੋਰ ਪੰਜਾਬੀ ਦੀ ਮੌਤ

ਬੀਤੇ ਦਿਨ ਮਿਲੇ ਪਾਜ਼ੀਟਿਵ ਕੇਸਾਂ 'ਚ ਜਲੰਧਰ ਦੇ ਮੇਅਰ ਜਗਦੀਸ਼ ਰਾਜ ਰਾਜਾ ਦਾ ਓ. ਐੱਸ. ਡੀ. ਹਰਪ੍ਰੀਤ ਵਾਲੀਆ ਵੀ ਸ਼ਾਮਲ ਹੈ, ਜੋਕਿ ਸੈਂਟਰ ਟਾਊਨ ਦਾ ਰਹਿਣ ਵਾਲਾ ਹੈ। ਹਰਪ੍ਰੀਤ ਦੇ ਪਾਜ਼ੀਟਿਵ ਮਿਲਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ASI ਦਾ ਕਾਰਾ, ਕਰਫਿਊ ਪਾਸ ਨੂੰ ਲੈ ਕੇ ਧਮਕੀਆਂ ਦੇ ਕੇ ਫਰੂਟ ਵਪਾਰੀ ਤੋਂ ਲਈ ਰਿਸ਼ਵਤ

ਜ਼ਿਕਰਯੋਗ ਹੈ ਕਿ ਮੇਅਰ ਦੇ ਓ. ਐੱਸ. ਡੀ. ਹਰਪ੍ਰੀਤ ਵਾਲੀਆ ਸੈਂਟਰਲ ਟਾਊਨ ਦੀ ਗਲੀ ਨੰਬਰ-4 'ਚ ਰਹਿੰਦੇ ਹਨ ਅਤੇ ਕਈ ਪਰਿਵਾਰਾਂ ਅਤੇ ਰਾਜ ਨੇਤਾਵਾਂ ਦੇ ਸੰਪਰਕ 'ਚ ਸਨ। ਇਸੇ ਕਰਕੇ ਪ੍ਰਸ਼ਾਸਨ ਨੇ ਇਹਤਿਆਤ ਦੇ ਤੌਰ 'ਤੇ ਅੱਜ ਸੈਂਟਰਲ ਟਾਊਨ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਸਿਹਤ ਵਿਭਾਗ, ਜ਼ਿਲਾ ਪ੍ਰਸ਼ਾਸਨ ਅਤੇ ਹੋਰ ਵਿਭਾਗਾਂ ਦੀਆਂ ਟੀਮਾਂ ਵੱਲੋਂ ਸੈਂਟਰਲ ਟਾਊਨ ਦੀਆਂ ਵੱਖ-ਵੱਖ ਗਲੀਆਂ ਨੂੰ ਸੀਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਕੈਪਟਨ ਤੇ ਮੋਦੀ ਦੀ ਪੇਂਟਿੰਗ ਬਣਾ ਕੇ ਇਸ ਲੜਕੀ ਨੇ ਕੋਰੋਨਾ ਤੋਂ ਬਚਣ ਲਈ ਦਿੱਤਾ ਵੱਖਰਾ ਸੰਦੇਸ਼ (ਵੀਡੀਓ)

shivani attri

This news is Content Editor shivani attri