ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 8 ਸ਼ਰਾਧਲੂਆਂ ਨੂੰ 14 ਦਿਨ ਘਰਾਂ 'ਚ ਰਹਿਣ ਦੇ ਨਿਰਦੇਸ਼

03/31/2020 4:54:49 PM

ਗੁਰਦਾਸਪੁਰ (ਵਿਨੋਦ)— ਜ਼ਿਲਾ ਗੁਰਦਾਸਪੁਰ ਤੋਂ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਗਏ 8 ਸ਼ਰਧਾਲੂਆਂ ਨੂੰ ਅੱਜ ਪੰਜਾਬ ਦੀ ਰਾਜਸਥਾਨ ਦੇ ਨਾਲ ਲੱਗਦੀ ਸਰਹੱਦ ਤੋਂ ਪੁਲਸ ਦੀ ਮਦਦ ਨਾਲ ਗੁਰਦਾਸਪੁਰ ਲਿਆਂਦਾ ਗਿਆ। ਇਨ੍ਹਾਂ ਸ਼ਰਧਾਲੂਆਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲਿਆ ਕੇ ਉਨ੍ਹਾਂ ਦਾ ਨਿਰੀਖਣ ਕਰਨ ਤੋਂ ਬਾਅਦ ਉਨ੍ਹਾਂ ਨੂੰ ਘਰਾਂ 'ਚ ਜ਼ਰੂਰੀ ਦਿਸ਼ਾ ਨਿਰਦੇਸ਼ ਲੈ ਕੇ ਵਾਪਸ ਭੇਜਿਆ ਗਿਆ। 

ਇਹ ਵੀ ਪੜ੍ਹੋ : ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 50 ਸ਼ਰਧਾਲੂਆਂ ਨੂੰ 14 ਦਿਨਾਂ ਤੱਕ ਘਰਾਂ 'ਚ ਰਹਿਣ ਦੇ ਨਿਰਦੇਸ਼, ਜਾਂਚ ਲਈ ਲਏ ਸੈਂਪਲ


ਇਸ ਸਬੰਧੀ ਡਾਕਟਰ ਮਨਜਿੰਦਰ ਸਿੰਘ ਬੱਬਰ ਨੇ ਦੱਸਿਆ ਕਿ ਇਨ੍ਹਾਂ ਸ਼ਰਧਾਲੂਆਂ ਨੂੰ ਆਪਣੇ ਆਪਣੇ ਘਰਾਂ 'ਚ 14 ਦਿਨਾਂ ਲਈ ਇਕਾਂਤਵਾਸ 'ਚ ਰਹਿਣ ਨੂੰ ਕਿਹਾ ਗਿਆ ਹੈ। ਬੱਬਰ ਨੇ ਦੱਸਿਆ ਕਿ ਬੀਤੇ ਦਿਨ ਵੀ ਜੋ 50 ਦੇ ਕਰੀਬ ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ 'ਤੇ ਗਏ ਸਨ ਅਤੇ ਦੇਸ਼ 'ਚ ਲਾਕ ਡਾਊਨ ਹੋਣ ਦੇ ਕਾਰਨ ਉਹ ਟਰੱਕ ਤੋਂ ਵਾਪਸ ਆਏ ਸਨ, ਉਨ੍ਹਾਂ ਦਾ ਵੀ ਨਿਰੀਖਣ ਕਰਕੇ ਘਰਾਂ ਨੂੰ ਇਸੇ ਤਰ੍ਹਾਂ ਇਕਾਂਤਵਾਸ 'ਚ ਰਹਿਣ ਨੂੰ ਕਹਿ ਕੇ ਘਰਾਂ ਨੂੰ  ਭੇਜਿਆ ਗਿਆ ਸੀ। ਇਨ੍ਹਾਂ ਸ਼ਰਧਾਲੂਆਂ 'ਚ ਕੋਰੋਨਾ ਵਾਇਰਸ ਸਬੰਧੀ ਕੋਈ ਲੱਛਣ ਦਿਖਾਈ ਨਾ ਦਿੱਤੇ ਜਾਣ ਕਾਰਨ ਇਨ੍ਹਾਂ ਦਾ ਬਲੱਡ ਟੈਸਟ ਲਈ ਨਹੀਂ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ :ਕਰਫਿਊ ਦੌਰਾਨ ਪੰਜ ਜੀਆਂ ਦੀ ਬਰਾਤ ਲੈ ਕੇ ਪੁੱਜਾ ਲਾੜਾ, ਤਿੰਨ ਘੰਟਿਆਂ 'ਚ ਹੋਇਆ ਵਿਆਹ

ਇਹ ਵੀ ਪੜ੍ਹੋ : ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਚੌਥੀ ਮੌਤ

shivani attri

This news is Content Editor shivani attri