ਜਲੰਧਰ ਦੇ ਦੋ ਹੋਰ ਮਰੀਜ਼ਾਂ ਨੇ ਜਿੱਤੀ ਜੰਗ, ਨਿਜ਼ਾਤਮ ਨਗਰ ਹੋਇਆ 'ਕੋਰੋਨਾ' ਮੁਕਤ

05/05/2020 5:01:59 PM

ਜਲੰਧਰ (ਰੱਤਾ)— ਜਲੰਧਰ ਵਾਸੀਆਂ ਲਈ ਕੁਝ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦਾ ਨਿਜ਼ਾਤਮ ਨਗਰ ਹੁਣ ਕੋਰੋਨਾ ਮੁਕਤ ਹੋ ਗਿਆ ਹੈ। ਨਿਜ਼ਾਤਮ ਨਗਰ ਦੇ ਰਹਿਣ ਵਾਲੇ ਗਗਨਜੀਤ ਸਿੰਘ ਨੇ ਕੋਰੋਨਾ ਨੂੰ ਮਾਤ ਦਿੰਦੇ ਹੋਏ ਜੰਗ ਜਿੱਤ ਲਈ ਹੈ। ਇਸ ਦੇ ਨਾਲ ਹੀ ਬਸਤੀ ਦਾਨਿਸ਼ਮੰਦਾਂ ਦੀ ਰਹਿਣ ਵਾਲੀ ਰਣਜੀਤਾ ਕੌਰ ਨੇ ਕੋਰੋਨਾ 'ਤੇ ਫਹਿਤ ਹਾਸਲ ਕਰ ਲਈ ਹੈ। ਅਤੇ ਦੋਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਰਣਜੀਤਾ ਕੌਰ ਜੀਤ ਲਾਲ ਦੇ ਸੰਪਰਕ 'ਚ ਆਉਣ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ।

ਇਹ ਵੀ ਪੜ੍ਹੋ: ਕਪੂਰਥਲਾ ''ਚ ਖੌਫਨਾਕ ਵਾਰਦਾਤ, ਡਿਪੂ ਹੋਲਡਰ ਦਾ ਕੀਤਾ ਬੇਰਹਿਮੀ ਨਾਲ ਕਤਲ

ਨਿਜ਼ਾਤਮ ਨਗਰ ਦੀ ਪਹਿਲੀ ਕੋਰੋਨਾ ਪਾਜ਼ੇਟਿਵ ਔਰਤ ਦੇ ਪੋਤਰੇ ਦਿੱਤੀ ਕੋਰੋਨਾ ਨੂੰ ਮਾਤ
ਦੱਸਣਯੋਗ ਹੈ ਕਿ ਜਲੰਧਰ ਸ਼ਹਿਰ 'ਚੋਂ ਸਭ ਤੋਂ ਪਹਿਲਾਂ ਕੇਸ ਨਿਜ਼ਾਤਮ ਨਗਰ 'ਚੋਂ ਸਾਹਮਣੇ ਆਇਆ ਸੀ, ਸਵਰਣਾ ਛਾਬੜਾ ਦੀ ਸੀ। ਸਵਰਣਾ ਛਾਬੜਾ ਤੋਂ ਬਾਅਦ ਉਸ ਦੇ ਪੁੱਤਰ ਰਵੀ ਛਾਬੜਾ ਅਤੇ ਉਸ ਦੇ 17 ਸਾਲ ਦੇ ਪੋਤੇ ਗਗਨਜੀਤ ਛਾਬੜਾ ਨੂੰ ਵੀ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਸੀ। ਸਵਰਣਾ ਛਾਬੜਾ ਅਤੇ ਰਵੀ ਛਾਬੜਾ ਪਹਿਲਾਂ ਹੀ ਠੀਕ ਹੋ ਕੇ ਘਰ ਜਾ ਚੁੱਕੇ ਹਨ ਅਤੇ ਹੁਣ ਉਨ੍ਹਾਂ ਦਾ ਸਵਰਣਾ ਛਾਬੜਾ ਦਾ ਪੋਤਾ ਵੀ ਠੀਕ ਗਿਆ ਹੈ ਅਤੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

ਇਹ ਵੀ ਪੜ੍ਹੋ​​​​​​​: ਕਪੂਰਥਲਾ 'ਚੋਂ ਸਾਹਮਣੇ ਆਏ 'ਕੋਰੋਨਾ' ਦੇ 4 ਨਵੇਂ ਕੇਸ

ਇਥੇ ਦੱਸਣਯੋਗ ਹੈ ਕਿ ਕੱਲ੍ਹ ਵੀ ਜਲੰਧਰ ਦੇ ਸਿਵਲ ਹਸਪਤਾਲ 'ਚ ਦਾਖਲ ਦੋ ਮਰੀਜ਼ਾਂ ਕਿਲਾ ਮੁਹੱਲਾ ਦੇ ਰਹਿਣ ਵਾਲੇ ਸਰਗੀਤ ਕਪੂਰ ਅਤੇ ਬਸਤੀ ਸ਼ੇਖ ਦੇ ਰਹਿਣ ਵਾਲੇ ਅਵਤਾਰ ਸਿੰਘ ਨੇ ਕੋਰੋਨਾ ਨੂੰ ਹਰਾਉਂਦੇ ਹੋਏ ਜਿੱਤ ਹਾਸਲ ਕੀਤੀ ਸੀ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਘਰ ਪਰਤ ਗਏ ਸਨ। ਜਲੰਧਰ 'ਚੋਂ ਹੁਣ ਤੱਕ ਕੁੱਲ 12 ਮਰੀਜ਼ਾਂ ਨੇ ਕੋਰੋਨਾ 'ਤੇ ਫਹਿਤ ਹਾਸਲ ਕਰ ਲਈ ਹੈ ਜਦਕਿ ਕੋਰੋਨਾ ਦੇ ਕਾਰਨ ਜਲੰਧਰ 'ਚ ਮਰੀਜ਼ ਮੌਤ ਦੇ ਮੂੰਹ 'ਚ ਵੀ ਜਾ ਚੁੱਕੇ ਹਨ।

ਇਹ ਵੀ ਪੜ੍ਹੋ​​​​​​​: ਜਲੰਧਰ 'ਚੋਂ ਨਵੇਂ 9 ਕੋਰੋਨਾ ਦੇ ਪਾਜ਼ੇਟਿਵ ਕੇਸ ਆਏ ਸਾਹਮਣੇ

shivani attri

This news is Content Editor shivani attri