ਕਿਤੇ 'ਤਹਿਸੀਲ' ਨਾ ਬਣ ਜਾਵੇ ਜਲੰਧਰ ਦਾ ਅਗਲਾ 'ਕੋਰੋਨਾ ਹੌਟ ਸਪਾਟ', ਲੱਗਾ ਰਹਿੰਦੈ ਮੇਲਾ

06/09/2020 11:40:48 AM

ਜਲੰਧਰ (ਪਰੂਥੀ, ਜਤਿੰਦਰ)— ਲਗਦਾ ਹੈ ਜਲੰਧਰ ਦਾ ਪ੍ਰਸ਼ਾਸਕੀ ਕੰਪਲੈਕਸ, ਜਿੱਥੇ ਆਮ ਲੋਕਾਂ ਨੂੰ ਸੰਸਾਰਕ ਮਹਾਮਾਰੀ ਕੋਰੋਨਾ ਤੋਂ ਬਚਾਅ ਲਈ ਨਸੀਹਤਾਂ ਅਤੇ ਹੁਕਮ ਜਾਰੀ ਕੀਤੇ ਜਾਂਦੇ ਨੇ, ਕੋਰੋਨਾ ਦਾ ਅਗਲਾ ਹੌਟ ਸਪਾਟ ਬਣਨ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ।

PunjabKesari

ਜਦੋਂ ਦੀ ਤਾਲਾਬੰਦੀ ਖੁੱਲ੍ਹੀ ਹੈ, ਉਸ ਦਿਨ ਤੋਂ ਹੀ ਕੰਪਲੈਕਸ 'ਚ ਲੋਕਾਂ ਦਾ ਮੇਲਾ ਲਗਾ ਰਹਿੰਦਾ, ਇਥੇ ਕੋਈ ਵੀ ਸੋਸ਼ਲ ਡਿਸਟੈਂਸਿੰਗ ਦੀ ਪ੍ਰਵਾਹ ਨਹੀਂ ਕਰ ਰਿਹਾ ਹੈ, ਭਾਵੇਂ ਉਹ ਸਬ-ਰਜਿਸਟਰਾਰ ਦਫਤਰ ਹੋਵੇ, ਆਰ. ਟੀ. ਓ. ਦਫਤਰ ਜਾਂ ਪਟਵਾਰਖਾਨਾ, ਹਰ ਜਗਾ ਭੀੜ ਨਜ਼ਰ ਆ ਰਹੀ ਹੈ।

PunjabKesari

ਜੇਕਰ ਕੋਈ ਸੰਸਥਾ ਧਰਨਾ ਲਾਉਂਦੀ ਹੈ ਤਾਂ ਉਥੇ ਵੀ ਕਿਸੇ ਨਿਯਮ ਦੀ ਪ੍ਰਵਾਹ ਨਹੀਂ ਕੀਤੀ ਜਾਂਦੀ, ਸੁਰਖਿੱਆ ਕਰਮਚਾਰੀ ਖੁੱਦ ਇਕ-ਦੂਜੇ ਨਾਲ ਜੁੜ ਕੇ ਖੜ੍ਹੇ ਦਿੱਸਦੇ ਹਨ। ਹੋਰ ਵੀ ਹੈਰਾਨਗੀ ਦੀ ਗੱਲ ਹੈ ਕਿ ਡੀ. ਸੀ. ਅਤੇ ਸੀ. ਪੀ. ਦਫਤਰਾਂ ਦੀ ਨੱਕ ਹੇਠ ਇਹ ਭਾਣੇ ਵਰਤ ਰਹੇ ਹਨ। ਤਹਿਸੀਲ ਕੰਪਲੈਕਸ 'ਚ ਇਕ ਵਕੀਲ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਇਕ ਪ੍ਰਮੁੱਖ ਵਸੀਕਾ ਨਵੀਸ ਅਤੇ ਉਸ ਦੇ ਸਾਥੀਆਂ ਸਮੇਤ 4 ਜਣਿਆਂ ਬਾਰੇ ਵੀ ਅਫਵਾਹ ਗਰਮਾ ਰਹੀ ਹੈ ਪਰ ਇਸ ਦੇ ਬਾਵਜੂਦ ਪ੍ਰਸਾਸ਼ਨ ਵੱਲੋਂ ਕੋਈ ਪੁੱਖਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ।

PunjabKesari

ਵਸੀਕਾ ਨਵੀਸਾਂ ਦੇ ਛੋਟੇ-ਛੋਟੇ ਬੂਥਾਂ 'ਚ ਲੋਕ ਸਮਰਥਾ ਤੋਂ ਵੱਧ ਗਿਣਤੀ 'ਚ ਬੈਠੇ ਦੇਖੇ ਗਏ ਅਤੇ ਪੂਰੇ ਕੰਪਲੈਕਸ 'ਚ ਭੀੜਨੁਮਾ ਮਾਹੌਲ ਬਣਿਆ ਰਿਹਾ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪ੍ਰਸ਼ਾਸਨ ਇਸ ਸਮੱਸਿਆ ਤੋਂ ਕਿਵੇਂ ਨਜਿੱਠੇਗਾ।


shivani attri

Content Editor

Related News