ਕੋਰੋਨਾ ਦਾ ਸ਼ਿਕਾਰ ਹੋ ਰਹੇ ਪੱਤਰਕਾਰਾਂ ਲਈ ਜਲੰਧਰ ਦੇ ਡੀ. ਸੀ. ਨੇ ਚੁੱਕਿਆ ਅਹਿਮ ਕਦਮ

09/11/2020 9:40:48 PM

ਜਲੰਧਰ— ਕੋਰੋਨਾ ਦਾ ਸ਼ਿਕਾਰ ਹੋ ਰਹੇ ਪੱਤਰਕਾਰਾਂ ਲਈ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਉੱਚ ਪੱਧਰੀ ਕਮੇਟੀ ਦਾ ਐਲਾਨ ਕੀਤਾ ਹੈ।ਦਰਅਸਲ ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ ਦਾ ਇਕ ਵਫ਼ਦ ਅੱਜ ਡਿਪਟੀ ਕਮਿਸ਼ਨਰ ਨੂੰ ਮਿਲਿਆ ਸੀ, ਜਿੱਥੇ ਇਹ ਇਤਰਾਜ਼ ਜਤਾਇਆ ਗਿਆ ਸੀ ਕਿ ਮੀਡੀਆ ਦੇ ਪ੍ਰਤੀ ਪ੍ਰਸ਼ਾਸਨ ਦਾ ਰਵੱਈਆ ਠੀਕ ਨਹੀਂ ਰਿਹਾ ਹੈ। ਮੀਡੀਆ ਜਗਤ ਦੇ ਲੋਕ ਵੀ ਕੋਰੋਨਾ ਦੀ ਪਹਿਲੀ ਕਤਾਰ ਦੇ ਯੋਧਾ ਹਨ। ਕੋਰੋਨਾ ਲਾਗ ਦੀ ਬੀਮਾਰੀ ਦੌਰਾਨ ਵੀ ਪੱਤਰਕਾਰਾਂ ਨੂੰ ਫੀਲਡ 'ਚ ਕੰਮ ਕਰਨਾ ਪੈਂਦਾ ਹੈ ਪਰ ਸਰਕਾਰ ਵੱਲੋਂ ਕਿਸੇ ਵੀ ਪੱਤਰਕਾਰ ਤੋਂ ਇਨਸਾਨੀਅਤ ਦੇ ਨਾਤੇ ਪੁੱਛਿਆ ਨਹੀਂ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪ੍ਰੇਮਿਕਾ ਦੀਆਂ ਧਮਕੀਆਂ ਤੋਂ ਤੰਗ ਆ ਕੇ ਪਤੀ ਨੇ ਕੀਤਾ ਉਹ ਕਾਰਾ, ਜਿਸ ਨੂੰ ਵੇਖ ਪਤਨੀ ਦੇ ਉੱਡੇ ਹੋਸ਼

ਇਸ ਦੌਰਾਨ ਪ੍ਰਿੰਟ ਐਂਡ  ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਪਾਲ ਨੇ ਕਿਹਾ ਕਿ ਜੇਕਰ ਸਰਕਾਰ ਦਾ ਸੱਜਾ ਹੱਥ ਪ੍ਰਸ਼ਾਸਨ ਹੈ ਤਾਂ ਖੱਬਾ ਹੱਥ ਲੋਕਤੰਤਰ ਦਾ ਚੌਥਾ ਥੰਮ ਮੀਡੀਆ ਹੈ। ਸੁਰਿੰਦਰ ਪਾਲ ਨੇ ਕਿਹਾ ਕਿ ਕੋਰੋਨਾ ਲਾਗ ਦੀ ਬੀਮਾਰੀ ਦੌਰਾਨ ਮੀਡੀਆ ਦੀ ਭੂਮਿਕਾ ਕਾਫ਼ੀ ਜ਼ਿੰਮੇਵਾਰ ਅਤੇ ਮਹੱਤਵਪੂਰਨ ਰਹੀ ਹੈ। ਇਸੇ ਕਰਕੇ ਉਨ੍ਹਾਂ ਦੇ ਇਕ ਸਾਥੀ ਸੁਰਿੰਦਰ ਸ਼ਿੰਦਾ ਕੋਰੋਨਾ ਦੀ ਲਪੇਟ 'ਚ ਆ ਗਏ ਸਨ, ਜਿਸ ਕਰਕੇ ਉਨ੍ਹਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਸੁਮੇਧ ਸੈਣੀ ਨੂੰ ਲੈ ਕੇ ਸਿਮਰਜੀਤ ਸਿੰਘ ਬੈਂਸ ਦੀ ਕੈਪਟਨ ਨੂੰ ਚਿੱਠੀ, ਕਮਿਸ਼ਨ ਬਿਠਾਉਣ ਦੀ ਕੀਤੀ ਮੰਗ

ਉਥੇ ਹੀ ਪ੍ਰਿੰਟ ਐਂਡ ਇਲੈਕਟ੍ਰਾਨਿਕ ਮੀਡੀਆ ਐਸੋਸ਼ੀਏਸ਼ਨ ਦੇ ਜਨਰਲ ਸਕੱਤਰ ਅਸ਼ਵਨੀ ਖੁਰਾਣਾ ਵੀ ਕੋਰੋਨਾ ਨਾਲ ਜੰਗ ਲੜ ਰਹੇ ਹਨ ਅਤੇ ਸਾਡਾ ਸਾਥੀ ਵੀ ਅਮਿਤ ਕੁਮਾਰ ਵੀ ਕੋਰੋਨਾ ਨੂੰ ਹਰਾ ਕੇ ਹਾਲ 'ਚ ਹੀ ਹਸਪਤਾਲ ਤੋਂ ਘਰ ਪਰਤਿਆ ਹੈ। ਪ੍ਰਸ਼ਾਸਨ ਵੱਲੋਂ ਹੌਂਸਲਾ ਬਣਾਉਣ ਲਈ ਇਕ ਕਾਲ ਤੱਕ ਨਹੀਂ ਕੀਤੀ ਗਈ, ਜਿਸ ਨਾਲ ਮਹਿਸੂਸ ਹੋ ਰਿਹਾ ਹੈ ਕਿ ਪ੍ਰਸ਼ਾਸਨ ਮੀਡੀਆ ਪ੍ਰਤੀ ਰਵੱਈਆ ਠੀਕ ਨਹੀਂ ਰੱਖ ਰਿਹਾ ਹੈ।

ਇਹ ਵੀ ਪੜ੍ਹੋ: ਹੁਣ ਸਾਬਕਾ DGP ਸੁਮੇਧ ਸੈਣੀ ਦੇ ਜੱਦੀ ਘਰ 'ਚ ਐੱਸ.ਆਈ.ਟੀ. ਨੇ ਕੀਤੀ ਛਾਪੇਮਾਰੀ

ਡਿਪਟੀ ਕਮਿਸ਼ਨਰ ਨੇ ਵਫ਼ਦ ਦੀਆਂ ਸਮੱਸਿਆਵਾਂ ਨੂੰ ਸੁਣਦੇ ਹੋਏ ਮੰਨਿਆ ਕਿ ਅਜਿਹਾ ਇਕ ਤਾਲਮੇਲ ਦੀ ਕਮੀ ਕਾਰਨ ਹੋਇਆ ਹੈ। ਉਨ੍ਹਾਂ ਤੁਰੰਤ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕਰ ਦਿੱਤਾ, ਜਿਸ 'ਚ ਇਕ ਪ੍ਰਸ਼ਾਸਨਿਕ ਅਧਿਕਾਰੀ ਜਲੰਧਰ ਦੇ ਇਲਾਵਾ ਲੋਕ ਸੰਪਰਕ ਅਧਿਕਾਰੀ, ਸਿਹਤ ਮਹਿਕਮੇ ਦੇ ਡਿਪਟੀ ਮੈਡੀਕਲ ਸੁਪਰਡੈਂਟ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਕਮੇਟੀ ਸਰਕਾਰੀ ਰੂਪ ਨਾਲ ਗਠਿਤ ਕੀਤੀ ਗਈ ਹੈ, ਜੋ ਮੀਡੀਆ ਕਾਮਿਆਂ ਨੂੰ ਕੋਰੋਨਾ ਦੌਰਾਨ ਆਉਣ ਵਾਲੀ ਸਮੱਸਿਆ 'ਚ ਹਰ ਸੰਭਵ ਸਹਾਇਤਾ ਦੇਵੇਗੀ ਅਤੇ ਉਨ੍ਹਾਂ ਨੂੰ ਮੈਡੀਕਲ ਸਹੂਲਤ ਲਈ ਪਰੇਸ਼ਾਨੀ ਨਾ ਹੋਵੇ, ਉਨ੍ਹਾਂ ਦੀ ਹਰ ਸੰਭਵ ਮਦਦ ਹੋ ਸਕੇ, ਇਸ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਉੱਪ ਪ੍ਰਧਾਨ ਗਗਨ ਵਾਲੀਆ, ਰਾਜੇਸ਼ ਕਪਿਲ, ਸਕੱਤਰ ਹਰੀਸ਼ ਸ਼ਰਮਾ, ਰਮੇਸ਼ ਟੀਟੀ ਗਾਬਾ, ਸੀਨੀਅਰ ਪੱਤਰਕਾਰ ਨਰਿੰਦਰ ਅਨੁਸ਼ਾਸਨ ਕਮੇਟੀ ਦੇ ਪਰਮਜੀਤ ਸਿੰਘ ਸਣੇ ਹੋਰ ਵੀ ਮੀਡੀਆ ਜਗਤ ਦੇ ਕਈ ਪੱਤਰਕਾਰ ਸ਼ਾਮਲ ਸਨ।
ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਾਣੀ ਲਈ ਤੜਫ਼ਦਾ ਰਿਹਾ ਮੁੰਡਾ, ਸ਼ੱਕੀ ਹਾਲਾਤ 'ਚ ਹੋਈ ਮੌਤ
ਇਹ ਵੀ ਪੜ੍ਹੋ: NRI ਪਤੀ ਦੀ ਘਟੀਆ ਕਰਤੂਤ, ਗੱਡੀ ਦੀ ਮੰਗ ਪੂਰੀ ਨਾ ਹੋਣ 'ਤੇ ਪਤਨੀ ਨਾਲ ਕੀਤਾ ਇਹ ਕਾਰਾ

shivani attri

This news is Content Editor shivani attri