ਜਲੰਧਰ ''ਚ ਚੀਨ ਤੋਂ ਆਏ 5 ਸ਼ੱਕੀ ਮਰੀਜ਼ਾਂ ਦੇ ''ਕੋਰੋਨਾ ਵਾਇਰਸ'' ਦੇ ਟੈਸਟ ਨੈਗੇਟਿਵ

02/06/2020 2:11:08 PM

ਜਲੰਧਰ— ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਚੀਨ 'ਚ ਹੁਣ ਤੱਕ 500 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਦੇ ਕਈ ਜ਼ਿਲਿਆਂ 'ਚੋਂ ਵੀ 'ਕੋਰੋਨਾ ਵਾਇਰਸ' ਦੇ ਸ਼ੱਕੀ ਮਰੀਜ਼ਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੀ ਜਾਂਚ ਤੋਂ ਬਾਅਦ ਨਤੀਜੇ ਨੈਗੇਟਿਵ ਪਾਏ ਗਏ ਹਨ। ਇਸੇ ਤਰ੍ਹਾਂ ਕੋਰੋਨਾ ਵਾਇਰਸ ਦਾ ਜਲੰਧਰ ਜ਼ਿਲੇ 'ਚ ਕੋਈ ਖਤਰਾ ਨਹੀਂ ਹੈ। ਇਹ ਖੁਲਾਸਾ ਚੀਨ ਤੋਂ ਆਏ ਮਰੀਜ਼ਾਂ ਦੀ ਰਿਪੋਰਟ ਰਾਹੀਂ ਹੋਇਆ ਹੈ। ਦਰਅਸਲ ਕੁਝ ਦਿਨ ਪਹਿਲਾਂ ਚੀਨ ਤੋਂ ਜੋ ਮਰੀਜ਼ ਆਏ ਹਨ, ਉਨ੍ਹਾਂ ਦੇ ਸਿਹਤ ਵਿਬਾਗ ਨੇ 5 ਸੈਂਪਲ ਲਏ ਸਨ। ਸੈਂਪਲਾਂ ਦੀ ਜਾਂਚ ਲਈ ਉਨ੍ਹਾਂ ਨੂੰ ਟੈਸਟ ਲੈਬ 'ਚ ਭੇਜਿਆ ਗਿਆ ਸੀ, ਜਿੱਥੇ 5 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। 
ਸਟੇਟ ਹੈਲਥ ਅਥਾਰਿਟੀ ਵੱਲੋਂ ਜ਼ਿਲਾ ਸਿਹਤ ਵਿਭਾਗ ਨੂੰ ਚੀਨ ਤੋਂ ਆਏ ਕੁੱਲ 18 ਟੂਰਿਸਟਾਂ ਦੀ ਲਿਸਟ ਭੇਜੀ ਗਈ ਸੀ।

ਇਨ੍ਹਾਂ 'ਚੋਂ ਕਿਸੇ ਵੀ ਮਰੀਜ਼ 'ਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਮਿਲੇ ਹਨ। ਸਟੇਟ ਆਈ. ਡੀ. ਐੱਸ. ਪੀ. ਅਫਸਰ ਡਾ. ਗਗਨਦੀਪ ਸਿੰਘ ਗਰੋਵਰ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਵੱਲੋਂ ਮੋਹਾਲੀ ਅਤੇ ਅੰਮ੍ਰਿਤਸਰ ਏਅਰਪੋਰਟ ਥਰਮਲ ਸੈਂਸਰ ਲੱਗੇ ਹੋਣ ਕਾਰਨ ਚੀਨ ਤੋਂ ਆਉਣ ਵਾਲੇ ਮਰੀਜ਼ਾਂ ਦੀ ਸ੍ਰਕੀਨਿੰਗ ਏਅਰਪੋਰਟ 'ਤੇ ਹੀ ਕੀਤੀ ਜਾ ਰਹੀ ਹੈ।  ਇਸ ਕਾਰਨ ਚੀਨ ਤੋਂ ਆਉਣ ਵਾਲੇ ਹਰ ਇਨਸਾਨ 'ਤੇ ਬਰੀਕੀ ਨਾਲ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਜ਼ਿਲੇ 'ਚ ਭੇਜਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਜ਼ਿਲਾ ਸਿਹਤ ਵਿਭਾਗ ਉਨ੍ਹਾਂ ਮਰੀਜ਼ਾਂ ਦੀ ਸਕ੍ਰੀਨਿੰਗ ਅਤੇ ਉਨ੍ਹਾਂ ਦੀ ਡਿਟੇਲ ਆਈ. ਡੀ. ਐੱਸ. ਪੀ. ਅਫਸਰਾਂ ਨੂੰ ਭੇਜੀ ਜਾ ਰਹੀ ਹੈ। 

ਉਥੇ ਹੀ ਸਟੇਟ ਹੈਲਥ ਅਥਾਰਿਟੀ ਵੱਲੋਂ ਹਰ ਜ਼ਿਲੇ ਦੇ ਸਿਹਤ ਅਧਿਕਾਰੀਆਂ ਨੂੰ ਆਪਣੇ ਪੱਧਰ 'ਤੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਤੀ ਜਾਗਰੂਕ ਕੀਤਾ ਗਿਆ ਹੈ। ਇਸ ਦੇ ਬਾਅਦ ਜ਼ਿਲਾ ਐਪੀਡੀਮੋਲਜਿਸਟ ਅਫਸਰਾਂ ਨੇ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਸਟੇਟ ਤੋਂ ਆਈ ਗਾਈਡਲਾਈਂਸ ਬਾਰੇ ਦੱਸਿਆ ਹੈ। ਇਸ ਦੇ ਇਲਾਵਾ ਸਿਹਤ ਵਿਭਾਗ ਕਮਿਊਨਿਟੀ ਹੈਲਥ ਅਫਸਰਾਂ ਨੂੰ ਵਰਕਸ਼ਾਪ ਲਈ ਬੁਲਾਇਆ ਗਿਆ ਹੈ।