ਹੁਸ਼ਿਆਰਪੁਰ ਜ਼ਿਲ੍ਹੇ ''ਚ ਕੋਰੋਨਾ ਦਾ ਧਮਾਕਾ, 73 ਨਵੇਂ ਮਾਮਲਿਆਂ ਦੀ ਪੁਸ਼ਟੀ, 6 ਦੀ ਮੌਤ

09/13/2020 7:00:32 PM

ਹੁਸ਼ਿਆਰਪੁਰ (ਘੁਮਣ)— ਹੁਸ਼ਿਆਰਪੁਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 73 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਹੀ ਕੋਰੋਨਾ ਕਰਕੇ 6 ਲੋਕਾਂ ਦੀ ਮੌਤ ਵੀ ਹੋਣ ਦੀ ਸੂਚਨਾ ਮਿਲੀ ਹੈ। ਇਸ ਦੇ ਨਾਲ ਹੀ ਪਾਜ਼ੇਟਿਵ ਮਰੀਜਾਂ ਦੀ ਗਿਣਤੀ 2819 ਹੋ ਗਈ ਹੈ। ਜ਼ਿਲ੍ਹੇ 'ਚ ਕੋਵਿਡ 19 ਦੇ ਕੁੱਲ ਹੁਣ ਤੱਕ 76410 ਨਮੂਨੇ ਲਏ ਗਏ ਹਨ, ਜਿਨ੍ਹਾਂ 'ਚੋਂ 72807 ਨਮੂਨੇ ਨੈਗਟਿਵ ਜਦਿਕ 1075 ਨਮੂਨਿਆਂ ਦੀ ਰਿਪੋਟ ਦਾ ਇੰਤਜ਼ਾਰ ਹੈ। ਹੁਣ ਤੱਕ ਮੌਤਾਂ ਦੀ ਗਿਣਤੀ 88 ਹੋ ਚੁੱਕੀ ਹੈ। ਐਕਟਿਵ ਕੇਸਾ ਦੀ ਗਿਣਤੀ 876 ਹੈ ਅਤੇ 1855 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ।

ਸਿਵਲ ਸਰਜਨ ਡਾ. ਜਸਬੀਰ ਸਿੰਘ  ਨੇ ਇਹ ਵੀ ਦੱਸਿਆ ਕਿ ਅੱਜ 73 ਪਾਜ਼ੇਟਿਵ ਕੇਸ ਹਨ । ਸ਼ਹਿਰ ਹੁਸ਼ਿਆਰਪੁਰ ਨਾਲ 8 ਅਤੇ 65 ਬਾਕੀ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾ ਨਾਲ ਸਬੰਧਤ ਹਨ। ਇਸ ਤੋਂ ਇਲਾਵਾ 6 ਮੌਤਾਂ ਹੋਈਆਂ ਹਨ।

ਇਹ ਵੀ ਪੜ੍ਹੋ: ਪਲਾਟ 'ਤੇ ਉਸਾਰੀ ਨੂੰ ਲੈ ਕੇ ਜਲਾਲਾਬਾਦ 'ਚ ਖੂਨੀ ਭਿੜ, ਸਕੇ ਭਰਾਵਾਂ ਨੂੰ ਮਾਰੀ ਗੋਲੀ
ਇਨ੍ਹਾਂ ਮਰੀਜ਼ਾਂ ਨੇ ਤੋੜਿਆ ਦਮ
(1) ਪਹਿਲੀ ਮੌਤ 45 ਸਾਲਾ ਵਿਆਕਤੀ ਵਾਸੀ ਝੀਗੜ ਕਲਾ ਮੌਤ ਗੁਲਬ ਦੇਈ ਹਸਪਤਾਲ ਜਲੰਧਰ
(2) 60  ਸਾਲਾ ਵਿਆਕਤੀ ਵਾਸੀ ਪੰਧੇਰ ਮੌਤ ਘਰ 'ਚ ਹੋਈ ਹੈ।
(3) 67 ਸਾਲਾ ਔਰਤ ਵਾਸੀ ਪੰਡੋਰੀ, ਮੰਡ ਭੰਡੇਰ ਮੌਤ ਰਤਨ ਹਸਪਤਾਲ ਜਲੰਧਰ
(4) 70 ਸਾਲਾ ਔਰਤ ਵਾਸੀ ਮੁਸਤਾਂ ਪੁਰ ਦੀ ਮੌਤ ਅਮ੍ਰਿੰਤਸਰ ਮੈਡੀਕਲ । (5) 50 ਸਾਲਾ ਵਿਆਕਤੀ ਵਾਸੀ ਸਲੇਰੀ, ਮੌਤ ਮੈਡੀਕਲ ਕਾਲਿਜ ਅਮ੍ਰਿਤਸਰ ।
(6) 90 ਸਾਲਾ ਔਰਤ ਵਾਸੀ ਮਾਡਲ ਟਾਊਨ ਹੁਸ਼ਿਆਰਪੁਰ ਅਮ੍ਰਿਤਸਰ ਮੈਡੀਕਲ ਕਾਲਜ।  

ਇਹ ਵੀ ਪੜ੍ਹੋ: ਸੰਸਦ ਮੈਂਬਰ ਭਗਵੰਤ ਮਾਨ ਦੇ ਕੋਰੋਨਾ ਟੈਸਟ ਦੀ ਰਿਪੋਰਟ ਆਈ ਸਾਹਮਣੇ

ਸਿਵਲ ਸਰਜਨ ਨੇ ਫੀਲਡ 'ਚ ਕੰਮ ਕਰ ਰਹੇ ਡਾਕਟਰ , ਨਰਸਿੰਜ , ਮਲਟੀਪਰਪਜ ਫੀਮੇਲ ਅਤੇ ਮੇਲ  ਵਰਕਰ ਹੋਰ ਸਾਰੇ ਸਟਾਫ ਦਾ ਧੰਨਵਾਦ ਵੀ ਕੀਤਾ ਤੇ ਆਸ ਕੀਤੀ ਕਿ ਆਉਣ ਵਾਲੇ ਸਮੇ ਵਿੱਚ ਇਸੇ ਤਰਾਂ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਇਗੇ ਰਹਿਣਗੇ । ਉਨ੍ਹਾਂ ਲੋਕਾ ਨੂੰ ਇਹ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋਂ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ 'ਤੇ ਇਸ 'ਤੇ ਕੰਟਰੋਲ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਕੈਪਟਨ ਦੇ 'ਆਪ' 'ਤੇ ਦਿੱਤੇ ਬਿਆਨ ਦਾ ਅਮਨ ਅਰੋੜਾ ਵੱਲੋਂ ਪਲਟਵਾਰ


shivani attri

Content Editor

Related News