ਪਿੰਡ ਨੰਗਲੀ (ਜਲਾਲਪੁਰ) 'ਚੋਂ 7 ਹੋਰ ਲੋਕਾਂ ਦੇ ਕੋਰੋਨਾ ਜਾਂਚ ਲਈ ਲਏ ਨਮੂਨੇ

05/27/2020 12:13:28 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਕੁਲਦੀਸ਼, ਸ਼ਰਮਾ)— ਪਿੰਡ ਨੰਗਲੀ (ਜਲਾਲਪੁਰ) 'ਚ ਕੋਰੋਨਾ ਕਾਰਨ ਮਰੇ ਲਖਵਿੰਦਰ ਸਿੰਘ ਦੇ ਸੰਪਰਕ 'ਚ ਆਏ 10 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਲਗਾਤਾਰ ਇਸ ਚੇਨ ਨੂੰ ਤੋੜਨ 'ਚ ਲੱਗੀ ਹੋਈ ਹੈ। ਇਸੇ ਦੇ ਤਹਿਤ ਅੱਜ ਇਸ ਪਿੰਡ 'ਚੋਂ 7 ਹੋਰ ਲੋਕਾਂ ਦੇ ਕੋਰੋਨਾ ਟੈਸਟ ਦੇ ਨਮੂਨੇ ਲਏ ਗਏ ਹਨ।

ਐੱਸ. ਐੱਮ. ਓ. ਕੇ .ਆਰ ਬਾਲੀ ਦੀ ਅਗਵਾਈ 'ਚ ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਨੋਡਲ ਅਫਸਰ ਡਾਕਟਰ ਹਰਪ੍ਰੀਤ ਸਿੰਘ, ਡਾਕਟਰ ਕਰਨ ਵਿਰਕ, ਡਾਕਟਰ ਰਵੀ ਕੁਮਾਰ, ਸ਼ਵਿੰਦਰ ਸਿੰਘ ਆਦਿ ਨਮੂਨੇ ਲੈਣ ਲਈ ਪਹੁੰਚੇ ਸਨ। ਇਸ ਦੇ ਨਾਲ ਹੀ ਸਾਰੇ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ 'ਚ ਆਏ ਲੋਕਾਂ ਨੂੰ ਟਰੇਸ ਕਰਕੇ ਉਨ੍ਹਾਂ ਦੇ ਟੈਸਟ ਕਰਵਾਉਣ ਲਈ ਵੀ ਮਹਿਕਮੇ ਦੀ ਟੀਮ ਉੱਦਮ ਕਰ ਰਹੀ ਹੈ।

ਇਹ ਵੀ ਪੜ੍ਹੋ: 7 ਸਾਲ ਸਕੀ ਭੈਣ ਦੀ ਪਤ ਰੋਲਦਾ ਰਿਹਾ ਭਰਾ, ਇੰਝ ਆਈ ਸਾਹਮਣੇ ਘਟੀਆ ਕਰਤੂਤ

ਇਸ ਗੱਲ ਦੀ ਪੁਸ਼ਟੀ ਕਰਦੇ ਐੱਸ. ਐੱਮ. ਓ. ਟਾਂਡਾ ਕੇ. ਆਰ. ਬਾਲੀ ਨੇ ਕਰਦੇ ਦੱਸਿਆ ਕਿ ਅਜੇ 10 ਪਿੰਡ ਵਾਸੀਆਂ ਦੀ ਰਿਪੋਰਟ ਆਉਣੀ ਬਾਕੀ ਹੈ। ਉਧਰ ਪੁਲਸ ਪ੍ਰਸ਼ਾਸਨ ਨੇ 10 ਪਾਜ਼ੇਟਿਵ ਕੇਸਾਂ ਦੇ ਆਉਣ 'ਤੇ ਹੀ ਬੜੀ ਦੇਰੀ ਨਾਲ ਪਿੰਡ ਨੂੰ ਬੀਤੀ ਸ਼ਾਮ ਸੀਲ ਕਰ ਦਿੱਤਾ ਸੀ। ਇਥੇ ਲੋਕਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਨੂੰ ਲਗਤਾਰ ਦਿਨਾਂ 'ਚ ਇੰਨੇ ਕੇਸ ਆਉਣ ਕਾਰਨ ਕਮਿਊਨਿਟੀ ਸਪਰੈੱਡ ਦੇ ਮੱਦੇਨਜ਼ਰ ਬਹੁਤ ਪਹਿਲੇ ਪਿੰਡ ਨੂੰ ਸੀਲ ਕਰਨਾ ਚਾਹੀਦਾ ਸੀ।
ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਦਾ ਕਹਿਰ ਜਾਰੀ, ਜਾਣੋ ਕੀ ਨੇ ਤਾਜ਼ਾ ਹਾਲਾਤ

shivani attri

This news is Content Editor shivani attri