ਦਸੂਹਾ ਦੇ ਹਾਜੀਪੁਰ ਚੌਂਕ ਨੇੜਿਓਂ ਮਿਲਿਆ ਕੋਰੋਨਾ ਦਾ ਪਾਜ਼ੇਟਿਵ ਕੇਸ, ਦਹਿਸ਼ਤ ''ਚ ਲੋਕ

07/17/2020 6:14:20 PM

ਦਸੂਹਾ (ਝਾਵਰ)— ਅੱਜ ਦਸੂਹਾ ਦੇ ਹਾਜੀਪੁਰ ਚੌਂਕ ਵਾਰਡ ਨੰ.6 ਨਜਦੀਕ ਸ਼ਿਵ ਮੂਤਰੀ ਵਿਖੇ ਇਕ ਦੁਨਾਕਦਾਰ ਹਰਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਕੋਰੋਨਾ ਪਾਜ਼ੇਟਿਵ ਆਉਣ ਨਾਲ ਦਸੂਹਾ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦਸੂਹਾ ਸ਼ਹਿਰ 'ਚ ਇਹ ਦੂਸਰਾ ਕੋਰੋਨਾ ਪਾਜ਼ੇਟਿਵ ਕੇਸ ਹੈ। ਇਸ ਸੰਬੰਧੀ ਸਿਵਲ ਹਸਪਤਾਲ ਦਸੂਹਾ ਦੇ ਐੱਸ. ਐੱਮ. ਓ. ਡਾ.ਦਵਿੰਦਰ ਪੁਰੀ ਨੇ ਪੁਸ਼ਟੀ ਕਰਦੇ ਕਿਹਾ ਕਿ 15 ਜੁਲਾਈ ਨੁੰ ਇਸ ਵਿਅਕਤੀ ਦਾ ਟੈਸਟ ਲਿਆ ਗਿਆ, ਜਿਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਅੰਮ੍ਰਿਤਸਰ ਲੈਬਰਾਟਰੀ ਤੋਂ ਸੀ. ਐੱਮ. ਓ. ਹੁਸ਼ਿਆਰਪੁਰ ਰਾਹੀ ਪ੍ਰਾਪਤ ਹੋਈ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦਾ ਕੋਹਰਾਮ, 66 ਨਵੇਂ ਮਾਮਲੇ ਮਿਲਣ ਨਾਲ ਅੰਕੜਾ ਪੁੱਜਾ 1500 ਤੋਂ ਪਾਰ

ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜ਼ੇਟਵ ਆਏ ਹਰਵਿੰਦਰ ਸਿਮਘ ਨੂੰ ਹਸਪਤਾਲ ਦੀ ਰੈਪਿਡ ਰਿਸਪੋਸ਼ ਟੀਮ ਵੱਲੋਂ ਰਿਹਾਤ ਬਾਹਰਾ ਆਈਸ਼ੋਲੇਸ਼ਨ ਸੈਂਟਰ ਹੁਸਿਆਰਪੁਰ ਵਿਖੇ ਭੇਜਿਆ ਗਿਆ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਈ. ਓ. ਮਦਨ ਸਿੰਘ ਨੇ ਦੱਸਿਆ ਕਿ ਇਸ ਮਰੀਜ਼ ਦੇ ਘਰ ਅਤੇ ਗਲੀ ਨੁੰ ਪੂਰੀ ਤਰਾਂ ਨਾਲ ਸੈਨੇਟਾਈਜ਼ਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪੰਚਾਇਤ ਤੋਂ ਦੁਖੀ ਹੋ ਕੇ ਲਾਇਆ ਮੌਤ ਨੂੰ ਗਲੇ, ਖੁਦਕੁਸ਼ੀ ਕਰਨ ਤੋਂ ਪਹਿਲਾਂ ਭਰਾ ਨੂੰ ਭੇਜੀ ਭਾਵੁਕ ਵੀਡੀਓ

ਕੋਰੋਨਾ ਵਾਇਰਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਐੱਸ. ਐੱਮ. ਓ. ਡਾ. ਐੱਸ. ਪੀ. ਸਿੰਘ ਪ੍ਰਾਇਮਰੀ ਹੈਲਥ ਸੈਂਟਰ ਮੰਡ ਪੰਧੇਰ 'ਤੇ ਬੀ. ਈ. ਈ.ਰਾਜੀਵ ਸ਼ਰਮਾ ਨੇ ਦੱਸਿਆ ਕਿ ਢੱਡਰ ਪਿੰਡ ਵਿਖੇ ਜੋ ਕੋਰੋਨਾ ਪਾਜ਼ੇਟਿਵ ਦਾ ਮਰੀਜ਼ ਪਾਇਆ ਗਿਆ, ਉਸ ਤੋਂ ਬਾਅਦ ਮੰਡ ਪੰਧੇਰ ਹਸਪਤਾਲ ਦੀਆਂ 4 ਡਾਕਟਰਾਂ ਦੀਆਂ ਟੀਮਾਂ ਵੱਲੋਂ ਐੱਸ. ਐੱਮ. ਓ. ਡਾ. ਐੱਸ. ਪੀ. ਸਿੰਘ ਦੀ ਅਗਵਾਈ ਹੇਠ ਪੂਰੇ ਘਰਾਂ ਦਾ ਸਰਵੇ ਕੀਤਾ ਗਿਆ ਅਤੇ ਜਿਨ੍ਹਾਂ ਵਿਅਕਤੀਆਂ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਉਨ੍ਹਾਂ 'ਚੋਂ 18 ਵਿਅਕਤੀਆਂ ਦੇ ਮੰਡ ਪੰਧੇਰ ਹਸਪਤਾਲ 'ਚ ਟੈਸਟ ਲਏ ਗਏ। ਇਸ ਮੌਕੇ 'ਤੇ ਡਾ. ਦੀਪਕ ਸ਼ਰਮਾ, ਡਾ. ਟੀ. ਐੱਸ. ਕਲਸੀ, ਡਾ. ਦੀਪਿਕਾ ਸ਼ਰਮਾ, ਹਰਦੀਪ ਸਿੰਘ, ਜਸਵੀਰ ਕੌਰ ਹੈਲਥ ਇੰਸਪੈਕਟਰ ਅਤੇ ਹੋਰ ਹੈਲਥ ਮੁਲਾਜ਼ਮ ਅਤੇ ਹੈਲਥ ਵਰਕਰ ਹਾਜ਼ਰ ਸਨ।
ਇਹ ਵੀ ਪੜ੍ਹੋ: ਭੈਣ ਨੂੰ ਗੋਲੀ ਮਾਰ ਕੇ ਮੌਤ ਦੇਣ ਵਾਲਾ ਭਰਾ ਹੋਇਆ ਗ੍ਰਿਫ਼ਤਾਰ, ਪੁੱਛਗਿੱਛ 'ਚ ਦੱਸਿਆ ਕਤਲ ਦਾ ਰਾਜ਼

ਇਹ ਵੀ ਪੜ੍ਹੋ: ਪੰਚਾਇਤ ਤੋਂ ਦੁਖੀ ਹੋ ਕੇ ਲਾਇਆ ਮੌਤ ਨੂੰ ਗਲੇ, ਖੁਦਕੁਸ਼ੀ ਕਰਨ ਤੋਂ ਪਹਿਲਾਂ ਭਰਾ ਨੂੰ ਭੇਜੀ ਭਾਵੁਕ ਵੀਡੀਓ

shivani attri

This news is Content Editor shivani attri