ਦਸੂਹਾ ਦੇ ਪਿੰਡ ਢੱਡਰ ''ਚ ਪਾਜ਼ੇਟਿਵ ਕੇਸ ਮਿਲਣ ਨਾਲ ਸਹਿਮੇ ਲੋਕ

07/16/2020 6:49:48 PM

ਦਸੂਹਾ (ਝਾਵਰ)— ਅੱਜ ਦਸੂਹਾ ਦੇ ਮੁਹੱਲਾ ਕੈਥਾਂ ਦੇ ਇਕ ਵਿਅਕਤੀ ਰਾਜੇਸ਼ ਮੋਹਣ ਵੋਹਰਾ ਅਤੇ ਪਿੰਡ ਢੱਡਰ ਦੇ ਜਗਦੀਸ਼ ਸਿੰਘ 2 ਕੇਸ ਪਾਜ਼ੇਟਿਵ ਆਉਣ ਨਾਲ ਦਸੂਹਾ ਸ਼ਹਿਰ ਅਤੇ ਪਿੰਡ ਢੱਡਰ ਵਿਖੇ ਦਹਿਸ਼ਤ ਦਾ ਮਾਹੋਲ ਬਣ ਗਿਆ।  ਇਸ ਸੰਬੰਧੀ ਜਦੋ ਐੱਸ. ਐੱਮ. ਓ. ਹੈਲਥ ਸੈਂਟਰ ਮੰਡ ਪੰਧੇਰ ਡਾ. ਐੱਸ. ਪੀ. ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਪੁਸ਼ਟੀ ਕਰਦਿਆਂ ਕਿਹਾ ਕਿ ਇਨ੍ਹਾਂ ਦੋਹਾਂ ਕੇਸ਼ਾ ਦੀ ਰਿਪੋਰਟ ਅੰਮ੍ਰਿਤਸਰ ਲੈਬਰਾਟਰੀ ਤੋਂ ਸੀ. ਐੱਮ. ਓ.ਹੁਸਿਆਰਪੁਰ ਰਾਹੀ ਪ੍ਰਾਪਤ ਹੋਈ ਹੈ ਜਦੋਂਕਿ ਢੱਡਰ ਪਿੰਡ ਦਾ ਮਰੀਜ ਜੋ ਗੁਜਰਾਤ ਤੋਂ ਅਪਣੇ ਪਿੰਡ ਆਇਆ ਸੀ।

ਉਨਾਂ ਦੱਸਿਆ ਕਿ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਇਨ੍ਹਾਂ ਦੋਵੇਂ ਕੋਰੋਨਾ ਪਾਜ਼ੇਟਿਵ ਮਰੀਜਾਂ ਨੁੰ ਰਿਆਤ ਬਾਹਰਾ ਆਈਸੋਲੇਸ਼ਨ ਵਿਖੇ ਸਿਹਤ ਮਹਿਕਮੇ ਦੀ ਰੈਪਿਡ ਰਿਸਪਾਂਸ ਟੀਮ ਵੱਲੋਂ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਹੱਲਾ ਕੈਥਾ ਅਤੇ ਪਿੰਡ ਢੱਡਰ ਦੇ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ 'ਚ ਆਏ ਪਰਿਵਾਰਿਕ ਮੇਂਬਰਾਂ ਦੇ ਵੀ ਟੈਸਟ ਲਏ ਜਾਣਗੇ ਅਤੇ ਇਸ ਸੰਬੰਧੀ ਸਰਵੇ ਵੀ ਕੀਤਾ ਜਾਵੇਗਾ। ਐੱਸ. ਐੱਮ. ਓ. ਡਾ. ਐੱਸ. ਪੀ.ਸਿੰਘ ਨੇ ਦੱਸਿਆ ਕਿ ਐਮਾਂ-ਮਾਂਗਟ ਪਿੰਡ 'ਚ ਵੀ ਸਿਹਤ ਮਹਿਕਮੇ ਦੀ ਟੀਮ ਨੇ ਸਰਵੇ ਕੀਤਾ ਅਤੇ ਲੋਕਾਂ ਨੂੰ ਕੋਰੋਨਾ ਸੰਬੰਧੀ ਜਾਗਰੂਕ ਕੀਤਾ। ਇਸ ਮੌਕੇ 'ਤੇ ਬੀ. ਈ. ਈ. ਰਾਜੀਵ ਸ਼ਰਮਾ,ਹਰਪ੍ਰੀਤ ਕੋਰ, ਸੀ. ਐੱਚ. ਓ, ਸਵਿਤਾ, ਬਿਮਲਾ ਏ. ਐੱਨ. ਐੱਮ. ਅਤੇ ਹੋਰ ਹਾਜ਼ਰ ਸਨ।

shivani attri

This news is Content Editor shivani attri