ਅਨੋਖੀ ਮਿਸਾਲ ਪੇਸ਼ ਕਰਨ ਵਾਲੇ ਕੋਰੋਨਾ 'ਯੋਧਿਆਂ' ਦਾ ਹੋਇਆ ਸ਼ਮਸ਼ਾਨਘਾਟ 'ਚ ਸਨਮਾਨ

06/02/2020 5:25:48 PM

ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)— ਕੋਰੋਨਾ ਮਹਾਮਾਰੀ ਦੇ ਇਸ ਦੌਰ 'ਚ ਆਪਣੇ ਹੀ ਖੁਦ ਆਪਣਿਆਂ ਲਈ ਇਸ ਤਰ੍ਹਾਂ ਪਰਾਏ ਹੋਏ ਕਿ ਜ਼ਿੰਦਗੀ ਦੀ ਅੰਤਿਮ ਸੰਸਾਰਕ ਯਾਤਰਾ 'ਚ ਮੋਢਾ ਦੇਣਾ ਤਾਂ ਦੂਰ ਕੋਈ ਖੁਦ ਆਪਣੇ ਹੀ ਪਰਿਵਾਰ ਵਾਲਿਆਂ ਦੇ ਅੰਤਿਮ ਸੰਸਕਾਰ ਤੱਕ ਲਈ ਅੱਗੇ ਨਹੀਂ ਆ ਰਹੇ ਹਨ। ਅਜਿਹੇ 'ਚ ਸਮਾਜ 'ਚ ਕੁਝ ਅਜਿਹੇ ਵੀ ਲੋਕ ਸਨ ਜੋ ਮ੍ਰਿਤਕਾਂ ਦਾ ਮੋਢਾ ਬਣੇ ਅਤੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ। ਅਜਿਹੇ ਮਾਨਵਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਸਾਹਸੀ ਕੋਰੋਨਾ ਯੋਧਿਆਂ ਦੇ ਸਨਮਾਨ ਲਈ ਸ਼ਹਿਰ ਦੇ ਪ੍ਰਮੁੱਖ ਸਮਾਜਿਕ ਵਰਕਰ ਡਾ. ਅਜੇ ਬੱਗਾ ਨੇ ਆਪਣੇ ਸਵਰਗੀ ਪਿਤਾ ਪ੍ਰਿੰਸੀਪਲ ਓਮ ਪ੍ਰਕਾਸ਼ ਬੱਗਾ ਦੀ 36ਵੀਂ ਬਰਸੀ 'ਤੇ ਅਨੋਖੇ ਢੰਗ ਨਾਲ ਸ਼ਮਸ਼ਾਨਘਾਟ 'ਚ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕਰਕੇ ਸਮਾਜ ਲਈ ਸਾਹਸਿਕ ਅਨੋਖੀ ਮਿਸਾਲ ਕਾਇਮ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ।

ਸ਼ਿਵਪੁਰੀ ਸ਼ਮਸ਼ਾਨਘਾਟ 'ਚ 15 ਕੋਰੋਨਾ ਯੋਧਿਆਂ ਨੂੰ ਮਿਲਿਆ ਐਵਾਰਡ
ਕੋਵਿਡ-19 ਮਹਾਮਾਰੀ ਦੌਰਾਨ ਦੇਸ਼ ਦੇ ਕੁਝ ਹਿੱਸਿਆਂ 'ਚ ਕੋਰੋਨਾ ਇਨਫੈਕਟਿਡ ਮ੍ਰਿਤਕ ਸਰੀਰ ਦੇ ਸਸਕਾਰ 'ਚ  ਜਿੱਥੇ ਪਰਿਵਾਰਕ ਮੈਂਬਰਾਂ ਵੱਲੋਂ ਸਹਿਯੋਗ ਨਹੀਂ ਦਿੱਤਾ ਗਿਆ, ਉਥੇ ਸਰਕਾਰੀ ਕਾਮਿਆਂ ਨੇ ਮ੍ਰਿਤਕ ਦੇਹ ਦੇ ਸਸਕਾਰ 'ਚ ਵਿਸ਼ੇਸ਼ ਭੂਮਿਕਾ ਨਿਭਾਅ ਕੇ ਮਨੁੱਖਤਾ ਦੀ ਪਛਾਣ ਦਿੱਤੀ। ਅੱਜ ਸਮਾਜਵਾਦੀ ਵਿਚਾਰ ਪ੍ਰਿੰਸੀਪਲ ਓਮ ਪ੍ਰਕਾਸ਼ ਬੱਗਾ ਸਾਬਕਾ ਵਿਧਾਇਕ ਦੀ 36ਵੀਂ ਬਰਸੀ ਮੌਕੇ ਸਿਹਤ ਮਹਿਕਮੇ ਅਤੇ ਸਥਾਨਕ ਸ਼ਿਵਪੁਰੀ 'ਚ ਵਰਕਰ 15 ਅਧਿਕਾਰੀਆਂ ਅਤੇ ਕਾਮਿਆਂ ਨੂੰ ਕੋਰੋਨਾ ਪ੍ਰਭਾਵਿਤ ਮ੍ਰਿਤਕ ਦੇਹਾਂ ਦੇ ਸਸਕਾਰ 'ਚ ਸਹਿਯੋਗ ਦੇਣ ਲਈ ਪ੍ਰਿੰਸੀਪਲ ਬੱਗਾ ਸੇਵਾ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਹਰ ਇਕ ਐਵਾਰਡ ਨੂੰ ਸਮ੍ਰਿਤੀ ਚਿੰਨ੍ਹ, ਕੋਰੋਨਾ ਤੋਂ ਬਚਾਉਣ ਲਈ ਕਿੱਟ ਅਚੇ 2000 ਰੁਪਏ ਸਨਮਾਨ ਦੇ ਰੂਪ 'ਚ ਦਿੱਤੇ ਗਏ।

ਇਨ੍ਹਾਂ ਨੂੰ ਮਿਲਿਆ ਪ੍ਰਿੰਸਪਲ ਬੱਗਾ ਸੇਵਾ ਐਵਾਰਡ
ਸਿਹਤ ਮਹਿਕਮੇ 'ਚ ਮਾਹਿਲਪੁਰ ਦੇ ਐੱਸ. ਐੱਮ. ਓ. ਡਾ. ਸੁਨੀਲ ਅਹੀਰ, ਪੋਸੀ ਬਲਾਕ ਦੇ ਡਾ. ਹਰਕੇਸ਼, ਫੁੰਮਨ, ਮੁਕੇਸ਼ ਦਵਿੰਦਰ ਪਾਲ ਅਤੇ ਹੁਸ਼ਿਆਰਪੁਰ ਦੇ ਹਰਜੀਤ ਸਿੰਘ ਧਾਮੀ, ਆਕਾਸ਼ ਅਤੇ ਵਿਸ਼ੂ ਨੂੰ ਸੇਵਾ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਸ਼ਿਵਪੁਰੀ ਦੇ ਮਹੰਤ ਮਾਸਟਰ ਵਿਜੇ ਕੁਮਾਰ, ਪੰਡਿਤ ਦਰਸ਼ਨ ਲਾਲ ਕਾਕਾ, ਸੁਖਵਿੰਦਰ ਸਿੰਘ, ਵਿਜੇ ਕੁਮਾਰ, ਸੁਖਦੇਵ ਕੁਮਾਰ, ਦਵਿੰਦਰ ਅਟਵਾਲ ਅਤੇ ਹਰਬੰਸ ਲਾਲ ਨੂੰ ਵੀ ਇਹ ਐਵਾਰਡ ਦਿੱਤਾ ਗਿਆ।

shivani attri

This news is Content Editor shivani attri