ਫਤਿਹਗੜ੍ਹ ਸਾਹਿਬ ’ਚ ‘ਕੋਰੋਨਾ’ ਦਾ ਕਹਿਰ ਜਾਰੀ, 5 ਨਵੇਂ ਕੇਸ ਆਏ ਸਾਹਮਣੇ

05/09/2020 8:31:17 PM

ਫਤਿਹਗੜ੍ਹ ਸਾਹਿਬ (ਜਗਦੇਵ)— ਪੰਜਾਬ ’ਚ ਕੋਰੋਨਾ ਵਾਇਰਸ ਦੇ ਕੇਸਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਫਤਿਹਗੜ੍ਹ ਸਾਹਿਬ ’ਚ ਅੱਜ 5 ਕੇਸ ਕੋਰੋਨਾ ਦੇ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਹੁਣ ਜ਼ਿਲੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 28 ਤੱਕ ਪਹੰੁਚ ਗਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਵ ਡਾ. ਐੱਨ. ਕੇ. ਅਗਰਵਾਲ ਨੇ ਕੀਤੀ ਹੈ। ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾਕਟਰ ਐੱਨ. ਕੇ. ਅਗਰਵਾਲ ਨੇ ਦੱਸਿਆ ਕਿ ਇਹ ਕੇਸ ਖਮਾਣੋਂ ਅਤੇ ਖਮਾਣੋਂ ਦੇ ਪਿੰਡ ਲੱਖਣਪੁਰ, ਅਲੀਪੁਰ ਸੌਢੀਆਂ, ਗੁਣੀਆ ਮਾਜਰਾ, ਲੁਹਾਰ ਮਾਜਰਾ ’ਚੋਂ ਸਾਹਮਣੇ ਆਏ ਹਨ। 

ਦੱਸਣਯੋਗ ਹੈ ਕਿ ਹੁਣ ਤੱਕ ਜ਼ਿਲੇ ’ਚ 28 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 14 ਤਖਤ ਸ੍ਰੀ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਨਾਲ ਸਬੰਧਤ, 2 ਤਬਲੀਗੀ, 3 ਪਾਜ਼ੇਟਿਵ ਪਾਏ ਜਾਣ ਵਾਲਿਆਂ ਦੇ ਸੰਪਰਕ ’ਚੋਂ ਅਤੇ 9 ਕੇਸ ਕੰਬਾਈਨ ਦੇ ਕੰਮਕਾਜ ਨਾਲ ਸਬੰਧਤ ਵਰਕਰਾਂ ਦੇ ਹਨ। 

ਪੰਜਾਬ ‘ਚ ‘ਕੋਰੋਨਾ’ ਪਾਜ਼ੇਟਿਵ ਕੇਸਾਂ ਦਾ ਅੰਕੜਾ 1793 ਤੱਕ ਪੁੱਜਾ
ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ‘ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 1793 ਤੱਕ ਪਹੁੰਚ ਗਈ ਹੈ। ਇਨ੍ਹਾਂ ‘ਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 296, ਲੁਧਿਆਣਾ 128, ਜਲੰਧਰ 167, ਮੋਹਾਲੀ ‘ਚ 97, ਪਟਿਆਲਾ ‘ਚ 101, ਹੁਸ਼ਿਆਰਪੁਰ ‘ਚ 90, ਤਰਨਾਰਨ 161, ਪਠਾਨਕੋਟ ‘ਚ 29, ਮਾਨਸਾ ‘ਚ 21, ਕਪੂਰਥਲਾ 24, ਫਰੀਦਕੋਟ 45, ਸੰਗਰੂਰ ‘ਚ 97, ਨਵਾਂਸ਼ਹਿਰ ‘ਚ 104, ਰੂਪਨਗਰ 17, ਫਿਰੋਜ਼ਪੁਰ ‘ਚ 44, ਬਠਿੰਡਾ 41, ਗੁਰਦਾਸਪੁਰ 122, ਫਤਿਹਗੜ੍ਹ ਸਾਹਿਬ ‘ਚ 28, ਬਰਨਾਲਾ 21, ਫਾਜ਼ਿਲਕਾ 39 ਮੋਗਾ 55, ਮੁਕਤਸਰ ਸਾਹਿਬ 66 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 30 ਲੋਕਾਂ ਦੀ ਮੌਤ ਹੋ ਚੁੱਕੀ ਹੈ।

shivani attri

This news is Content Editor shivani attri