ਕੋਰੋਨਾ ਪੀੜਤ ਨਰਸਾਂ ਨੇ ਆਈਸੋਲੇਸ਼ਨ ਵਾਰਡ ''ਚੋਂ ਦਿੱਤੇ ਪੇਪਰ, ਫੇਸਬੁਕ ''ਤੇ ਕੈਪਟਨ ਨੇ ਲਿਖੀ ਇਹ ਵੱਡੀ ਗੱਲ

06/23/2020 4:51:03 PM

ਚੰਡੀਗੜ੍ਹ : ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਦਾਖਲ ਦੋ ਨੌਜਵਾਨ ਨਰਸਾਂ ਦੀ ਹਿੰਮਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਲਾਮ ਕੀਤਾ ਹੈ। ਦਰਅਸਲ ਇਹ ਨਰਸਾਂ ਕੋਰੋਨਾ ਵਾਇਰਸ ਵਿਰੁੱਧ ਲੜੀ ਜਾ ਰਹੀ ਜੰਗ ਦੌਰਾਨ ਖੁਦ ਹੀ ਕੋਰੋਨ ਦੀ ਗ੍ਰਿਫ਼ਤ ਵਿਚ ਆ ਗਈਆਂ ਸਨ। ਜਿਨ੍ਹਾਂ ਨੇ ਫਰੀਦਕੋਟ ਸਥਿਤ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਵਲੋਂ ਰੈਗੂਲਰ ਨਰਸਾਂ ਦੀ ਭਰਤੀ ਲਈ ਲਏ ਗਏ ਟੈਸਟ ਲਈ ਇਥੇ ਕੋਰੋਨਾ ਦੇ ਆਈਸੋਲੇਸ਼ਨ ਵਾਰਡ ਵਿਚ ਬੈਠ ਕੇ ਹੀ ਪੇਪਰ ਦਿੱਤੇ। ਯੂਨੀਵਰਸਿਟੀ ਨੇ ਇਨ੍ਹਾਂ ਨਰਸਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਸਨ, ਜੋ ਨਰਸਾਂ ਇਥੇ ਵਾਰਡ ਵਿਚ ਦਾਖਲ ਹਨ, ਉਹ ਠੇਕੇ 'ਤੇ ਕਰਦੀਆਂ ਹਨ। 

ਇਹ ਵੀ ਪੜ੍ਹੋ : ਪੰਜਾਬ ਦੀ ਅਕਾਲੀ ਸਿਆਸਤ 'ਚ ਵੱਡਾ ਧਮਾਕਾ, ਰੱਖੜਾ ਨੇ ਢੀਂਡਸਾ ਦਾ ਸਾਥ ਦੇਣ ਦਾ ਕੀਤਾ ਐਲਾਨ 

ਨਰਸਾਂ ਵਲੋਂ ਕੋਰੋਨਾ ਵਾਰਡ ਵਿਚ ਪੇਪਰ ਦੇਣ ਦੀ ਖਬਰਾਂ ਮੀਡੀਆ ਵਿਚ ਨਸ਼ਰ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ 'ਤੇ ਇਨ੍ਹਾਂ ਦੀਆਂ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀਆਂ ਇਨ੍ਹਾਂ ਦੋ ਨੌਜਵਾਨ ਨਰਸਾਂ ਦੀ ਹਿੰਮਤ ਨੂੰ ਸਲਾਮ ਜੋ ਕੋਵਿਡ-19 ਦੇ ਟੈਸਟ ਵਿਚ ਪਾਜ਼ੇਟਿਵ ਪਾਈਆਂ ਗਈਆਂ ਸਨ। ਕੋਵਿਡ ਨੇ ਵੀ ਉਨ੍ਹਾਂ ਦਾ ਹੌਸਲਾ ਨਹੀਂ ਤੋੜਿਆ ਅਤੇ ਉਨ੍ਹਾਂ ਦੀ ਅਪੀਲ ਨੂੰ ਮੰਨਦੇ ਹੋਏ ਅਸੀਂ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਤੋਂ ਹੀ ਇਮਤਿਹਾਨ ਦੇਣ ਦੀ ਮਨਜ਼ੂਰੀ ਦਿੱਤੀ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਤਾਂਡਵ ਕਰਨ ਲੱਗਾ ਕੋਰੋਨਾ, ਦਿਨ ਚੜ੍ਹਦੇ 25 ਮਰੀਜ਼ਾਂ ਦੀ ਪੁਸ਼ਟੀ, ਇਕ ਦੀ ਮੌਤ

Gurminder Singh

This news is Content Editor Gurminder Singh