ਦੋ ਮਹੀਨਿਆਂ ਬਾਅਦ ਗੁਰੂ ਨਗਰੀ ''ਚ ਸ਼ੁਰੂ ਹੋਈ ਬੱਸ ਸੇਵਾ, ਇਹ ਹੋਵੇਗਾ ਰੂਟ

05/20/2020 6:07:22 PM

ਅੰਮ੍ਰਿਤਸਰ (ਸੁਮਿਤ) : ਪਿਛਲੇ ਲਗਭਗ ਦੋ ਮਹੀਨੇ ਤੋਂ ਰੁਕੀ ਹੋਈ ਪੰਜਾਬ ਭਰ ਵਿਚ ਬੱਸਾਂ ਦੀ ਆਵਾਜਾਈ ਅੱਜ ਸ਼ੁਰੂ ਹੋ ਗਈ ਹੈ। ਇਸ ਦੌਰਾਨ ਗੁਰੂ ਨਗਰੀ ਅੰਮ੍ਰਿਤਸਰ ਤੋਂ ਜਲੰਧਰ ਅਤੇ ਬਟਾਲਾ ਲਈ ਬੱਸਾਂ ਰਵਾਨਾ ਹੋਈਆਂ। ਬੱਸਾਂ ਚੱਲਣ ਦਾ ਕੋਈ ਨਿਰਧਾਰਤ ਸਮਾਂ ਨਹੀਂ ਹੈ, ਜਿਵੇਂ-ਜਿਵੇਂ ਸਵਾਰੀਆਂ ਆਈਆਂ, ਉਸੇ ਤਰ੍ਹਾਂ ਬੱਸਾਂ ਨੂੰ ਰਵਾਨਾ ਕੀਤਾ ਗਿਆ। ਪਹਿਲੇ ਦਿਨ ਇੱਕਾ-ਦੁੱਕਾ ਸਵਾਰੀਆਂ ਜ਼ਰੂਰ ਨਜ਼ਰ ਆਈਆਂ ਪਰ ਕਿਤੇ ਨਾ ਕਿਤੇ ਲੋਕਾਂ ਅੰਦਰ ਕੋਰੋਨਾ ਦਾ ਡਰ ਸੀ। ਨਾਲ ਹੀ ਲੋਕਾਂ ਨੇ ਸੂਬਾ ਸਰਕਾਰ ਦੇ ਬੱਸਾਂ ਚਲਾਉਣ ਦੇ ਫੈਸਲੇ ਦਾ ਸਵਾਗਤ ਕੀਤਾ। 

ਇਹ ਵੀ ਪੜ੍ਹੋ : ਲੁਧਿਆਣਾ 'ਚ ਕੋਰੋਨਾ ਦਾ ਕਹਿਰ, 2 ਸਾਲ ਦੀ ਬੱਚੀ ਆਈ ਪਾਜ਼ੇਟਿਵ, 3 ਮਰੀਜ਼ ਲਾਪਤਾ, ਇਕ ਦੀ ਮੌਤ 

ਲੋਕਾਂ ਦਾ ਕਹਿਣਾ ਹੈ ਕਿ ਸੂਬੇ ਤੋਂ ਬਾਹਰ ਜਾਣ ਵਾਲੀਆਂ ਬੱਸਾਂ ਨੂੰ ਵੀ ਖੋਲ੍ਹ ਦੇਣਾ ਚਾਹੀਦਾ ਹੈ। ਸਵਾਰੀਆਂ ਨੇ ਦੱਸਿਆ ਕਿ ਬੱਸ ਵਿਚੋਂ ਬੈਠਣ ਤੋਂ ਪਹਿਲਾਂ ਉਨ੍ਹਾਂ ਦਾ ਵਿਸ਼ੇਸ਼ ਚੈਕਅੱਪ ਵੀ ਕੀਤਾ ਗਿਆ। ਇਸ ਦੇ ਨਾਲ ਹੀ ਡਰਾਇਵਰ ਲਈ ਇਕ ਵਿਸ਼ੇਸ਼ ਪਲਾਸਟਿਕ ਦਾ ਪਰਦਾ ਲਗਾਇਆ ਗਿਆ ਹੈ ਤਾਂਕਿ ਉਹ ਕਿਸੇ ਵੀ ਯਾਤਰੀ ਦੇ ਸੰਪਰਕ ਵਿਚ ਨਾ ਆ ਸਕੇ। ਇਹ ਬੱਸਾਂ ਅੰਮ੍ਰਿਤਸਰ ਤੋਂ ਜਲੰਧਰ ਰੂਟ 'ਤੇ ਚੱਲਣਗੀਆਂ ਅਤੇ ਉਸ ਤੋਂ ਬਾਅਦ ਬਟਾਲਾ ਲਈ ਵੀ ਕੁਝ ਇਸ ਤਰ੍ਹਾਂ ਦੇ ਨਿਯਮ ਰੱਖੇ ਗਏ ਹਨ। ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੇ ਸੁਰੱਖਿਆ ਨਿਯਮਾਂ ਦੇ ਤਹਿਤ ਹੀ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ : ਗੈਸਟ ਫੈਕਲਟੀ ਲੈਕਚਰਾਰਾਂ ਲਈ ਚੰਗੀ ਖਬਰ, ਸਰਕਾਰ ਨੇ ਲਿਆ ਇਹ ਵੱਡਾ ਫੈਸਲਾ 

Gurminder Singh

This news is Content Editor Gurminder Singh