ਵੱਡੀ ਖਬਰ : ਚੰਡੀਗੜ੍ਹ ''ਚ ਕੋਰੋਨਾ ਦੇ 3 ਨਵੇਂ ਮਰੀਜ਼ ਆਏ ਸਾਹਮਣੇ, ਕੁੱਲ ਗਿਣਤੀ ਹੋਈ 39

04/27/2020 9:51:59 AM

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਸੋਮਵਾਰ ਨੂੰ ਸ਼ਹਿਰ 'ਚ 3 ਨਵੇਂ ਮਰੀਜ਼ਾਂ ਦੀ ਕੋਰੋਨਾ ਸਬੰਧੀ ਰਿਪੋਰਟ ਪਾਜ਼ੇਟਿਵ ਆਈ ਹੈ। ਇੱਥੇ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਦੇ ਐਨੇਸਥੀਸੀਆ ਵਿਭਾਗ ਦੇ 2 ਡਾਕਟਰਾਂ ਅਤੇ ਇਕ ਅਟੈਂਡੈਂਟ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਕੇਸਾਂ ਤੋਂ ਬਾਅਦ ਸ਼ਹਿਰ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 39 'ਤੇ ਪੁੱਜ ਗਈ ਹੈ। ਐਤਵਾਰ ਨੂੰ ਸ਼ਹਿਰ 'ਚ ਇਕੱਠੇ 6 ਕੋਰੋਨਾ ਦੇ ਕੇਸ ਸਾਹਮਣੇ ਆਏ ਸਨ, ਜਿਨ੍ਹਾਂ 'ਚ ਬਾਪੂਧਾਮ ਦੇ 4 ਮਰੀਜ਼ਾਂ ਤੋਂ ਇਲਾਵਾ ਜੀ. ਐੱਮ. ਸੀ. ਐੱਚ.-32 ਦੀ ਇਕ ਨਰਸ ਅਤੇ ਪੀ. ਜੀ. ਆਈ. ਦੀ ਨਰਸ ਕੋਰੋਨਾ ਪਾਜ਼ੇਟਿਵ ਆਈ ਸੀ।

ਇਹ ਵੀ ਪੜ੍ਹੋ : ਲਾਕ ਡਾਊਨ ਨੂੰ ਲੈ ਕੇ ਅੱਜ ਫਿਰ ਮੁੱਖ ਮੰਤਰੀਆਂ ਨਾਲ ਚਰਚਾ ਕਰਨਗੇ ਪੀ. ਐੱਮ. ਮੋਦੀ


ਜਾਣੋ ਭਾਰਤ ਕੋਰੋਨਾ ਪੀੜਤਾਂ ਦੀ ਗਿਣਤੀ 27 ਹਜ਼ਾਰ ਤੋਂ ਪਾਰ
ਦੁਨੀਆ ਭਰ 'ਚ ਕੋਹਰਾਮ ਮਚਾਉਣ ਵਾਲਾ ਕੋਰੋਨਾ ਵਾਇਰਸ ਭਾਰਤ 'ਚ ਵੀ ਤੇਜ਼ੀ ਨਾਲ ਫੈਲਣਾ ਸ਼ੁਰੂ ਹੋ ਗਿਆ ਹੈ। ਭਾਰਤ 'ਚ ਕੋਰੋਨਾ ਪੀੜਤਾਂ ਦੀ ਗਿਣਤੀ 27 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਭਾਰਤ 'ਚ ਕੋਰੋਨਾ ਦੇ ਹੁਣ ਤੱਕ 27,892 ਮਰੀਜ਼ ਹਨ ਅਤੇ ਹੁਣ ਤੱਕ 872 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਕੜਿਆਂ ਮੁਤਾਬਕ ਦੇਸ਼ 'ਚ ਐਕਟਿਵ ਕੇਸ 20,835 ਹਨ ਅਤੇ 6184 ਲੋਕ ਠੀਕ ਹੋ ਚੁੱਕੇ ਹਨ ਅਤੇ ਡਿਸਚਾਰਜ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ।
ਇਹ ਵੀ ਪੜ੍ਹੋ : ਕੈਪਟਨ ਦਾ ਗ੍ਰਹਿ ਜ਼ਿਲ੍ਹਾ ਬਣਿਆ ਹੌਟ ਸਪਾਟ, ਸ਼ਹਿ ਪ੍ਰਾਪਤ ਗੈਰ-ਸਮਾਜਿਕ ਅਨਸਰਾਂ ਦੀ ਹੋਵੇ ਜਾਂਚ : ਸੁਭਾਸ਼ ਸ਼ਰਮਾ
ਇਹ ਵੀ ਪੜ੍ਹੋ : ਜਲੰਧਰ ਦੇ 12 ਕੋਰੋਨਾ ਮਰੀਜ਼ਾਂ ਦੀ ਇਲਾਜ ਤੋਂ ਬਾਅਦ ਵੀ ਰਿਪੋਰਟ ਆਈ ਪਾਜ਼ੇਟਿਵ


 

Babita

This news is Content Editor Babita