ਕੋਰੋਨਾ ਦੇ ਸ਼ੱਕ ਵਜੋਂ ਲਏ ਸੈਂਪਲ, 5 ਦਿਨ ਬਾਅਦ ਨੌਜਵਾਨ ਨੇ ਕੀਤੀ ਖੁਦਕੁਸ਼ੀ

05/07/2020 7:32:08 PM

ਲੁਧਿਆਣਾ (ਰਿਸ਼ੀ) : ਖਾਂਸੀ, ਜ਼ੁਕਾਮ ਅਤੇ ਬੁਖਾਰ ਦੇ ਠੀਕ ਨਾ ਹੋਣ 'ਤੇ 5 ਦਿਨ ਪਹਿਲਾਂ ਸੈਂਪਲ ਦੇਣ ਵਾਲੇ 27 ਸਾਲ ਦੇ ਨੌਜਵਾਨ ਨੇ ਬੁੱਧਵਾਰ ਦੁਪਹਿਰ ਨੂੰ ਅੰਬੇਡਕਰ ਨਗਰ ਸਥਿਤ ਆਪਣੇ ਘਰ ਵਿਚ ਪੱਖੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਪਤਾ ਲਗਦੇ ਹੀ ਘਟਨਾ ਸਥਾਨ 'ਤੇ ਪੁੱਜੀ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤੀ । ਐੱਸ. ਐੱਚ. ਓ. ਇੰਸਪੈਕਟਰ ਪਵਨ ਕੁਮਾਰ ਮੁਤਾਬਕ ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਉਮਰ 27 ਸਾਲ ਵਜੋਂ ਹੋਈ ਹੈ ਜੋ 3 ਮਹੀਨੇ ਪਹਿਲਾਂ ਅੰਬੇਡਕਰ ਨਗਰ ਵਿਚ ਕਿਰਾਏ ਦੇ ਕਮਰੇ ਵਿਚ ਰਹਿਣ ਆਇਆ ਸੀ। ਉਹ ਐੱਸ. ਬੀ. ਆਈ. ਬੈਂਕ ਵਿਚ ਪ੍ਰਾਈਵੇਟ ਨੌਕਰੀ ਕਰਦਾ ਸੀ। ਲਗਭਗ 4 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਅਤੇ ਢਾਈ ਸਾਲ ਦੀ ਇਕ ਬੱਚੀ ਹੈ। ਲਗਭਗ 1 ਮਹੀਨਾ ਪਹਿਲਾਂ ਪਤੀ ਤੋਂ ਤੰਗ ਆ ਕੇ ਪਤਨੀ ਆਪਣੀ ਬੱਚੀ ਨਾਲ ਕਰਤਾਰ ਨਗਰ ਚਲੀ ਗਈ, ਜਿਸ ਤੋਂ ਬਾਅਦ ਪਤੀ ਘਰ 'ਚ ਇਕੱਲਾ ਹੀ ਰਹਿ ਰਿਹਾ ਸੀ। 

ਇਹ ਵੀ ਪੜ੍ਹੋ : ਫਿਰ ਸ਼ਰਮਸਾਰ ਹੋਈ ਇਨਸਾਨੀਅਤ, 7 ਸਾਲਾ ਬੱਚੀ ਨਾਲ ਮਿਟਾਈ ਹਵਸ  

ਪੁਲਸ ਨੂੰ ਗੁਆਂਢੀਆਂ ਨੇ ਦੱਸਿਆ ਕਿ ਦੁਪਹਿਰ 1 ਵਜੇ ਤੱਕ ਗਗਨ ਘਰ ਦੇ ਬਾਹਰ ਹੀ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨਾਲ ਗੱਲਬਾਤ ਕਰ ਕੇ ਅੰਦਰ ਚਲਾ ਗਿਆ। ਲਗਭਗ ਢਾਈ ਵਜੇ ਉਸ ਦੇ ਕਮਰੇ ਦੇ ਉੱਪਰ ਬਣੇ ਕਮਰੇ ਦੇ ਕਿਰਾਏ 'ਤੇ ਰਹਿਣ ਵਾਲੇ ਕਿਰਾਏਦਾਰ ਨੇ ਲਾਸ਼ ਝੂਲਦੀ ਦੇਖ ਕੇ ਰੌਲਾ ਪਾਇਆ ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ।


ਫਿਰ ਲਏ ਸੈਂਪਲ, ਰਿਪੋਰਟ ਆਉਣ 'ਤੇ ਹੋਵੇਗਾ ਪੋਸਟਮਾਰਟਮ
ਪੁਲਸ ਮੁਤਾਬਕ ਗਗਨ ਦੇ ਫਿਰ ਸਿਹਤ ਵਿਭਾਗ ਵੱਲੋਂ ਸੈਂਪਲ ਲਏ ਗਏ ਹਨ ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਪੁਲਸ ਮੰਨ ਰਹੀ ਹੈ ਕਿ ਸੈਂਪਲ ਪਾਜ਼ੇਟਿਵ ਆਉਣ 'ਤੇ ਨਾਲ ਦੀ ਨਾਲ ਜੇਕਰ ਸੈਂਪਲ ਲੈਣ ਦੀ ਲੋੜ ਵਧਦੀ ਹੈ। ਇਸ ਲਈ ਉਸ ਦੇ ਸੰਪਰਕ ਵਿਚ ਰਹਿਣ ਵਾਲੇ ਸਾਰੇ ਲੋਕਾਂ ਦੀ ਪਹਿਲਾਂ ਲਿਸਟ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ 'ਕੋਰੋਨਾ' ਹੋਣ ਤੋਂ ਬਾਅਦ ਵਧੀਆਂ ਮੋਹਾਲੀ ਦੀਆਂ ਮੁਸ਼ਕਲਾਂ      

Gurminder Singh

This news is Content Editor Gurminder Singh