ਸ੍ਰੀ ਹਰਿਮੰਦਰ ਸਾਹਿਬ, ਗੁ. ਸ਼ਹੀਦ ਗੰਜ ਅਤੇ ਨਾਲ ਲੱਗਦੇ ਗੁਰਦੁਆਰਿਆਂ ''ਚੋਂ ਉੱਡੀਆਂ ਰੌਣਕਾਂ

04/04/2020 11:43:16 AM

ਅੰਮ੍ਰਿਤਸਰ (ਅਣਜਾਣ) : ਕੋਵਿਡ-19 ਦੇ ਮੱਦੇਨਜ਼ਰ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਪੁਲਸ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁ. ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਅਤੇ ਨਾਲ ਲੱਗਦੇ ਗੁਰਦੁਆਰਾ ਸਾਹਿਬਾਨ ਦੇ ਰਸਤਿਆਂ 'ਚ ਨਾਕੇ ਲੱਗਣ ਕਾਰਣ ਅੱਜ ਸੰਗਤਾਂ ਹਾਜ਼ਰੀ ਨਹੀਂ ਭਰ ਸਕੀਆਂ। ਇਥੇ ਸਾਰਾ ਦਿਨ ਅਤੇ ਰਾਤ ਸੰਗਤਾਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਸਨ, ਜੋ ਕੋਰੋਨਾ ਕਾਰਣ ਉੱਡ ਗਈਆਂ ਹਨ। ਸਰਬੱਤ ਦਾ ਭਲਾ ਚਾਹੁਣ ਵਾਲੀ ਸਿੱਖ ਕੌਮ ਗੁਰਦੁਆਰਾ ਸਾਹਿਬਾਨ ਤੋਂ ਇਲਾਵਾ ਆਪਣੇ ਘਰਾਂ 'ਚ ਬੈਠ ਕੇ ਵੀ ਸਮੁੱਚੇ ਵਿਸ਼ਵ ਲਈ ਤੰਦਰੁਸਤੀ ਅਤੇ ਲੰਬੀ ਉਮਰ ਦੀ ਅਰਦਾਸ ਕਰ ਰਹੀ ਹੈ। ਸਿਰਫ਼ ਡਿਊਟੀ ਕਰਮਚਾਰੀ, ਸੇਵਾ ਵਾਲੇ ਪ੍ਰੇਮੀ ਸਿੰਘ, ਚੌਕੀ ਸਾਹਿਬ ਵਾਲੀਆਂ ਸੰਗਤਾਂ ਅਤੇ ਲਾਗਲੇ ਇਲਾਕਿਆਂ ਦੀਆਂ ਘੱਟ ਗਿਣਤੀ ਸੰਗਤਾਂ ਨੇ ਹੀ ਹਾਜ਼ਰੀਆਂ ਭਰੀਆਂ। ਅੰਮ੍ਰਿਤ ਵੇਲੇ ਵੀ ਸੰਗਤਾਂ ਦੀ ਸਥਿਤੀ ਲਗਭਗ ਗੈਰ-ਹਾਜ਼ਰੀ ਵਾਲੀ ਹੀ ਬਣੀ ਰਹੀ।

ਇਹ ਵੀ ਪੜ੍ਹੋ : ਫਰੀਦਕੋਟ 'ਚ ਕੋਰੋਨਾ ਵਾਇਰਸ ਦੀ ਦਸਤਕ, 35 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ    

ਦੱਸ ਦੇਈਏ ਕਿ ਭਾਈ ਨਿਰਮਲ ਸਿੰਘ ਖਾਲਸਾ ਸਾਬਕਾ ਹਜ਼ੂਰੀ ਰਾਗੀ ਦੇ ਅਕਾਲ ਚਲਾਣੇ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਸਾਵਧਾਨੀ ਵਰਤਦਿਆਂ ਆਪਣੇ-ਆਪ ਨੂੰ ਘਰਾਂ 'ਚ ਬੰਦ ਕਰ ਰੱਖਿਆ ਹੈ। ਇਸ ਤੋਂ ਪਹਿਲਾਂ ਪੁਲਸ ਪ੍ਰਸ਼ਾਸਨ ਹੱਥ ਜੋੜਦਾ ਰਿਹਾ ਪਰ ਕਿਸੇ ਨੇ ਕੋਈ ਨਹੀਂ ਮੰਨੀ।

ਇਹ ਵੀ ਪੜ੍ਹੋ : ਭਾਈ ਖਾਲਸਾ ਦੇ ਸਸਕਾਰ ਦੇ ਵਿਰੋਧ ਤੋਂ ਨਾਰਾਜ਼ ਦਰਬਾਰ ਸਾਹਿਬ ਦੇ ਰਾਗੀਆਂ ਦਾ ਸਖਤ ਫੈਸਲਾ    

ਗੁਰਦੁਆਰਾ ਸਾਹਿਬਾਨ ਦਾ ਇਕ-ਇਕ ਗੇਟ ਰਿਹਾ ਬੰਦ
ਕੋਰੋਨਾ ਦੀ ਸਥਿਤੀ 'ਚ ਚੌਕਸੀ ਵਰਤਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਲੱਗਦੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ, ਗੁ. ਬੀਬੀ ਕੌਲਾਂ ਜੀ, ਗੁ. ਸ੍ਰੀ ਰਾਮਸਰ ਸਾਹਿਬ ਅਤੇ ਗੁ. ਬਿਬੇਕਸਰ ਸਾਹਿਬ ਦਾ ਇਕ-ਇਕ ਗੇਟ ਬੰਦ ਕਰ ਦਿੱਤਾ ਗਿਆ ਹੈ। ਇਥੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਦੀ ਆਮਦ ਵੀ ਨਾ-ਮਾਤਰ ਰਹਿ ਗਈ ਹੈ। ਸੰਗਤਾਂ ਦੀ ਆਮਦ ਨਾ ਹੋਣ ਕਾਰਣ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ, ਗੁ. ਮਾਤਾ ਕੌਲਾਂ ਜੀ ਵਾਲੇ ਜੋੜਾ ਘਰ ਬੰਦ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਭਾਈ ਨਿਰਮਲ ਸਿੰਘ ਖਾਲਸਾ ਦੇ ਸਸਕਾਰ ਦੇ ਵਿਰੋਧ ''ਤੇ ਕੈਪਟਨ ਦਾ ਵੱਡਾ ਬਿਆਨ    

ਗੁ. ਬਾਬਾ ਅਟੱਲ ਰਾਏ ਸਾਹਿਬ ਜੀ ਦੇ ਜੋੜਾ ਘਰ ਤੋਂ ਇਲਾਵਾ ਘੰਟਾ ਘਰ ਦੇ ਜੋੜਾ ਘਰ ਅਤੇ ਗੁਰੂ ਰਾਮਦਾਸ ਸਰਾਂ ਵਿਖੇ ਸਥਿਤ ਗੁਰੂ ਕਾ ਬਾਗ ਵਾਲੇ ਨਵੇਂ ਬਣੇ ਜੋੜਾ ਘਰ ਦੀ ਵੀ ਇਕ-ਇਕ ਖਿੜਕੀ ਹੀ ਖੁੱਲ੍ਹੀ ਹੈ।

ਇਹ ਵੀ ਪੜ੍ਹੋ : ਕਰਫਿਊ ਕਾਰਨ ਘਟਿਆ ਪ੍ਰਦੂਸ਼ਣ, ਜਲੰਧਰ ਤੋਂ ਨਜ਼ਰ ਆਉਣ ਲੱਗੇ ਬਰਫ ਨਾਲ ਲੱਦੇ ਪਹਾੜ    

Gurminder Singh

This news is Content Editor Gurminder Singh