ਹੁਣ ਜ਼ਿਲਾ ਮੋਗਾ ਤੋਂ ਆਈ ਚੰਗੀ ਖਬਰ, 17 ਸ਼ਰਧਾਲੂਆਂ ਨੇ ਜਿੱਤੀ ਕੋਰੋਨਾ ਤੋਂ ਜੰਗ

05/15/2020 9:09:46 PM

ਬਾਘਾ ਪੁਰਾਣਾ (ਰਾਕੇਸ਼) : ਸਥਾਨਕ ਸਿਵਲ ਹਸਪਤਾਲ ਵਿਚ ਜ਼ਿਲਾ ਮੋਗਾ ਦੇ ਵੱਖ-ਵੱਖ ਪਿੰਡਾਂ ਦੇ 17 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆÀਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਐਬੂਲੈਸਾਂ ਰਾਹੀ ਘਰ ਭੇਜ ਦਿੱਤਾ ਗਿਆ। ਦਾਖਲ ਮਰੀਜ਼ਾਂ ਨੇ ਹਸਪਤਾਲ ਦੇ ਇਲਾਜ ਅਤੇ ਦਿੱਤੀ ਗਈ 14 ਦਿਨ ਲਗਾਤਾਰ ਸਹੂਲਤ 'ਤੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਘਰਾਂ ਦੀ ਤਰ੍ਹਾਂ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਸੀ, ਜਿਥੇ ਸਵੇਰ ਤੋਂ ਲੈ ਕੇ ਰਾਤ ਦੇ ਸੋਣ ਤੱਕ ਪੂਰੀ ਸੇਵਾ ਕੀਤੀ ਗਈ, ਜਿਸ ਲਈ ਸਿਹਤ ਵਿਭਾਗ ਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾੜ, ਸਿਵਲ ਸਰਜਨ ਡਾ.ਆਦੇਸ਼ ਕੰਗ, ਐੱਸ.ਡੀ.ਐਮ ਸਵਰਨਜੀਤ ਕੌਰ, ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ, ਐੱਸ. ਐੱਮ.ਓ. ਡਾਕਟਰ ਗੁਰਮੀਤ ਲਾਲ, ਉਪ ਚੇਅਰਮੈਨ ਸ਼ੁਭਾਸ਼ ਗੋਇਲ, ਸਮੇਤ ਹਸਪਤਾਲ ਦੀ ਸਮੁੱਚੀ ਟੀਮ ਹਾਜ਼ਰ ਸੀ। 

ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਚੰਗੀ ਖਬਰ, 95 ਸ਼ਰਧਾਲੂਆਂ ਨੇ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਾਏ ਚਾਲੇ

ਸੀ.ਐਮ.ਓ. ਡਾ.ਕੰਗ ਨੇ ਕਿਹਾ ਕਿ ਸ਼ਰਧਾਲੂਆਂ ਦੀ ਦੇਖਭਾਲ ਲਈ ਉਚਿਤ ਟੀਮ ਲਾਈ ਗਈ ਸੀ ਅਤੇ ਇਹ ਸਾਰੇ ਸ਼ਰਧਾਲੂ ਠੀਕ ਹੋਣ 'ਤੇ ਵਿਭਾਗ ਨੂੰ ਵੱਡੀ ਖੁਸ਼ੀ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਸਥਾਪਿਤ ਕੀਤੇ ਆਈਸੋਲੇਸ਼ਨ ਵਾਰਡਾ ਵਿਚ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਅਤੇ ਲੋਕਾਂ ਨੂੰ ਮਾਸਕ, ਸੈਨੀਟਾਇਜ਼ਰ ਅਤੇ ਸ਼ੋਸਲ ਡਿਸਟੈਂਸ ਦੀ ਪਾਲਨਾ ਕਰਨੀ ਚਾਹੀਦੀ ਹੈ ਕਿਉਂਿਕ ਕੋਰੋਨਾ ਦਾ ਡਰ ਅਜੇ ਵੀ ਮੰਡਰਾ ਰਿਹਾ ਹੈ। ਇਸ ਮੋਕੇ ਡਾ. ਮਨਜੀਤ ਸਿੰਘ ਟੱਕਰ, ਡਾ.ਉਪਿੰਦਰ ਸਿੰਘ, ਡਾ.ਗੁਰਪ੍ਰੀਤ ਸਿੰਘ, ਡਾ.ਇਕਬਾਲ ਸਿੰਘ, ਡਾ.ਨਵਦੀਪ ਸ਼ਰਮਾ, ਬਲਵੀਰ ਸਿੰਘ, ਨੀਲਮ ਭੱਲਾ, ਰਾਜਵਿੰਦਰ ਸਿੰਘ ਤੇ ਹੋਰ ਸ਼ਾਮਲ ਸਨ।

Gurminder Singh

This news is Content Editor Gurminder Singh